Kapurthala 'ਚ ਗੋਲਡੀ ਬਰਾੜ ਗੈਂਗ ਦਾ ਸ਼ੂਟਰ ਗ੍ਰਿਫਤਾਰ: ਤਰਨਤਾਰਨ 'ਚ ਸਰਪੰਚ ਦੇ ਘਰ ਗੋਲੀਬਾਰੀ, 2 ਸਾਥੀ ਫੜੇ

ਕਪੂਰਥਲਾ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਰਮਾਏਦਾਰਾਂ ਦੇ ਘਰਾਂ 'ਤੇ ਗੋਲੀਆਂ ਚਲਾ ਕੇ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਵਾਲੇ ਗਿਰੋਹ ਨਾਲ ਸਬੰਧਤ ਇੱਕ ਅਪਰਾਧੀ ਨੂੰ ਕਾਬੂ ਕੀਤਾ ਹੈ। ਜੋ ਲਖਵਿੰਦਰ ਲੰਡਾ ਗਰੁੱਪ ਅਤੇ ਗੈਂਗਸਟਰ ਗੋਲਡੀ ਬਰਾੜ ਅਤੇ ਹੋਰ ਕਈ ਅਜਿਹੇ ਅਪਰਾਧੀ ਅਨਸਰਾਂ ਤੋਂ ਪੈਸੇ ਲੈ ਕੇ ਕੰਮ ਕਰਦਾ ਹੈ। ਉਕਤ ਦੋਸ਼ੀ ਨੂੰ ਕੋਤਵਾਲੀ ਪੁਲਿਸ ਨੇ ਪਿੰਡ ਫੱਤੂ ਢੀਂਗਾ ਕੋਲ ਨਾਕਾਬੰਦੀ ਕਰ ਕੇ ਕਾਬੂ ਕੀਤਾ ਹੈ।

Share:

ਪੰਜਾਬ ਨਿਊਜ। ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਮਲਕੀਤ ਸਿੰਘ ਵਾਸੀ ਹਰਸ਼ਾ ਛੀਨਾ ਰਾਜਾ ਸਾਂਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੋ ਲੱਡਾ ਗਰੁੱਪ ਅਤੇ ਹੋਰ ਕਈ ਅਜਿਹੇ ਗਰੁੱਪਾਂ ਲਈ ਪੈਸੇ ਲੈ ਕੇ ਲੁੱਟ-ਖੋਹ ਅਤੇ ਗੋਲੀਬਾਰੀ ਕਰਨ ਦਾ ਕੰਮ ਕਰਦਾ ਹੈ। ਉਹ ਵਟਸਐਪ ਰਾਹੀਂ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਦੀ ਮੰਗ ਵੀ ਕਰਦਾ ਸੀ। ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਉਸ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 7.65 ਐਮ.ਐਮ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ |

ਸਰਪੰਚ ਦੇ ਘਰ ਕੀਤੀ ਸੀ ਫਾਈਰਿੰਗ 

ਐਸਐਸਪੀ ਨੇ ਦੱਸਿਆ ਕਿ ਪੁਲੀਸ ਟੀਮ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਕਪੂਰਥਲਾ ਪੁਲਿਸ ਨੇ ਲੰਡਾ ਗਰੁੱਪ ਦੇ ਕੁਝ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਦੱਸ ਦਈਏ ਕਿ ਪਿਛਲੇ ਸਾਲ 29 ਦਸੰਬਰ ਨੂੰ ਕਪੂਰਥਲਾ ਦੇ ਪਿੰਡ ਕੋਕਲਪੁਰ 'ਚ ਕਥਿਤ ਦੋਸ਼ੀ ਬਲਵਿੰਦਰ ਸਿੰਘ ਉਰਫ ਬਿੱਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਰਪੰਚ ਦੇ ਘਰ 'ਚ ਫਿਰੌਤੀ ਦੇ ਇਰਾਦੇ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ।

ਸ਼ੂਟਰ ਨਾਕਾਬੰਦੀ ਕਰ ਕੇ ਕਾਬੂ ਕੀਤਾ ਗਿਆ

ਪੁਲੀਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਟੀਮਾਂ ਨਾਲ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੁਲਸ ਨੂੰ ਸੂਚਨਾ ਮਿਲਣ 'ਤੇ ਤਕਨੀਕੀ ਟੀਮ ਦੀ ਮਦਦ ਨਾਲ ਪਿੰਡ ਫੱਤੂ ਢੀਂਗਾ ਨੇੜੇ ਨਾਕਾਬੰਦੀ ਕਰ ਕੇ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ