ਇਨਸਾਨੀਅਤ ਸ਼ਰਮਸਾਰ: ਮਰੇ ਹੋਏ ਵੱਛੇ ਦਾ ਸਿਰ ਵੱਢ ਕੇ ਘਰ 'ਚ ਟੰਗ ਦਿੱਤਾ ਗਿਆ... ਕਾਰਨ - ਗਾਂ ਨੇ ਦੁੱਧ ਦੇਣਾ ਕਰ ਦਿੱਤਾ ਸੀ ਬੰਦ 

ਮੁਲਜਮ ਰੋਸ਼ਨ ਲਾਲ ਦੀ ਗਾਂ ਨੇ ਵੱਛੇ ਦੀ ਮੌਤ ਤੋਂ ਬਾਅਦ ਦੁੱਧ ਦੇਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਵੱਛੇ ਦਾ ਸਿਰ ਵੱਢ ਕੇ ਟੰਗ ਦਿੱਤਾ। ਗਾਂ ਵੱਛੇ ਦਾ ਸਿਰ ਦੇਖ ਕੇ ਦੁੱਧ ਦਿੰਦੀ ਸੀ। ਇਸ ਗੱਲ ਦਾ ਪਤਾ ਲੱਗਣ 'ਤੇ ਹਿੰਦੂ ਸੰਗਠਨ ਦੇ ਲੋਕ ਭੜਕ ਗਏ ਅਤੇ ਪੁਲਸ ਦੇ ਨਾਲ ਉਕਤ ਵਿਅਕਤੀ ਦੇ ਘਰ ਪਹੁੰਚ ਗਏ ਤੇ ਜੰਮਕੇ ਵਿਰੋਧ ਕੀਤਾ।  

Share:

ਪੰਜਾਬ ਨਿਊਜ। ਫਾਜ਼ਿਲਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਕੈਂਟ ਰੋਡ ’ਤੇ ਇੱਕ ਵਿਅਕਤੀ ਨੇ ਗਾਂ ਦੇ ਵੱਛੇ ਦਾ ਸਿਰ ਵੱਢ ਕੇ ਆਪਣੇ ਘਰ ਵਿੱਚ ਲਟਕਾ ਦਿੱਤਾ। ਜਦੋਂ ਗਾਂ ਨੂੰ ਦੁੱਧ ਪਿਲਾਉਣਾ ਹੁੰਦਾ ਸੀ ਤਾਂ ਦੋਸ਼ੀ ਵੱਛੇ ਦਾ ਸਿਰ ਅੱਗੇ ਰੱਖ ਦਿੰਦੇ ਸਨ। ਇਸ ਗੱਲ ਦਾ ਪਤਾ ਲੱਗਣ 'ਤੇ ਹਿੰਦੂ ਸੰਗਠਨ ਦੇ ਲੋਕ ਭੜਕ ਗਏ ਅਤੇ ਪੁਲਸ ਦੇ ਨਾਲ ਉਕਤ ਵਿਅਕਤੀ ਦੇ ਘਰ ਪਹੁੰਚ ਗਏ। ਪੁਲੀਸ ਨੇ ਵੱਛੇ ਦਾ ਕੱਟਿਆ ਹੋਇਆ ਸਿਰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੱਛਾ ਮਰਨ ਤੋਂ ਬਾਅਦ ਦੁੱਧ ਨਹੀਂ ਦਿੰਦੀ ਸੀ ਗਾਾਂ 

ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਬਜਰੰਗ ਦਲ ਵਿਸ਼ਵ ਹਿੰਦੂ ਪ੍ਰੀਸ਼ਦ ਫਿਰੋਜ਼ਪੁਰ ਵਿਭਾਗ ਦੇ ਕਨਵੀਨਰ ਮਨੀਸ਼ ਕੁਮਾਰ ਵਾਸੀ ਕੈਂਟ ਰੋਡ ਫਾਜ਼ਿਲਕਾ ਨੇ ਬਿਆਨ ਦਰਜ ਕਰਵਾਏ ਸਨ ਕਿ ਕੈਂਟ ਰੋਡ ਫਾਜ਼ਿਲਕਾ ਦੇ ਰਹਿਣ ਵਾਲੇ ਰੋਸ਼ਨ ਲਾਲ ਨੇ ਦੁੱਧ ਦੇਣ ਲਈ ਆਪਣੇ ਘਰ ਗਾਂ ਰੱਖੀ ਹੋਈ ਸੀ। ਪਰ ਵੱਛੇ ਦੀ ਮੌਤ ਤੋਂ ਬਾਅਦ ਉਸ ਨੇ ਦੁੱਧ ਨਹੀਂ ਦਿੱਤਾ।

 ਬਦਬੂ ਛੁਪਾਉਣ ਲਈ ਰਸਾਇਣ ਲਗਾਉਣ ਲਈ ਵਰਤਦਾ ਸੀ 

ਇਸ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਉਹ ਵੱਛੇ ਦਾ ਸਿਰ ਵੱਢ ਕੇ ਆਪਣੇ ਘਰ ਲੈ ਆਇਆ। ਮੁਲਜ਼ਮ ਵੱਛੇ ਦਾ ਕੱਟਿਆ ਹੋਇਆ ਸਿਰ ਗਾਂ ਦੇ ਅੱਗੇ ਰੱਖ ਦਿੰਦੇ ਸਨ, ਜਿਸ ਕਾਰਨ ਗਾਂ ਦੁੱਧ ਦਿੰਦੀ ਸੀ। ਵੱਛੇ ਦੇ ਕੱਟੇ ਹੋਏ ਸਿਰ 'ਚੋਂ ਬਦਬੂ ਤੋਂ ਬਚਣ ਲਈ ਦੋਸ਼ੀ ਨੇ ਉਸ 'ਤੇ ਕੈਮੀਕਲ ਵੀ ਲਗਾ ਦਿੱਤਾ ਸੀ। ਪੁਲੀਸ ਨੇ ਪੰਜਾਬ ਗਊ ਹੱਤਿਆ ਰੋਕੂ ਐਕਟ 1995 ਦੀ ਧਾਰਾ 3,4 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਵੱਛੇ ਦੇ ਕੱਟੇ ਸਿਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ