menu-icon
Punjabi Story Line
  • Home
  • News
  • Punjab
  • ਨਹਿਰ 'ਚ ਛਾਲ ਮਾਰਨ ਵਾਲੇ ASI ਦੀ ਹਰਿਆਣਾ ਨਹਿਰ ਵਿੱਚੋਂ ਮਿਲੀ ਲਾਸ਼, SHO ਤੇ ਮੁਨਸ਼ੀ ਕਰਦੇ ਸਨ ਤੰਗ ਪਰੇਸ਼ਾਨ

ਨਹਿਰ 'ਚ ਛਾਲ ਮਾਰਨ ਵਾਲੇ ASI ਦੀ ਹਰਿਆਣਾ ਨਹਿਰ ਵਿੱਚੋਂ ਮਿਲੀ ਲਾਸ਼, SHO ਤੇ ਮੁਨਸ਼ੀ ਕਰਦੇ ਸਨ ਤੰਗ ਪਰੇਸ਼ਾਨ

ਏਐਸਆਈ ਸੁਖਵਿੰਦਰ ਪਾਲ ਸਿੰਘ ਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਜੀਆਰਪੀ ਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ।

Date Updated Last Updated : 14 December 2023, 10:00 AM IST
Share:

ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਜੀਆਰਪੀ ਵਿੱਚ ਤਾਇਨਾਤ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ। SHO ਤੇ ਮੁਨਸ਼ੀ ਤੋਂ ਤੰਗ ਹੋਏ ASI ਨੇ ਸਰਹਿੰਦ ਭਾਖੜਾ ਨਹਿਰ 'ਚ ਮਾਰੀ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਮ੍ਰਿਤਕ ਦੀ ਕਾਰ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੀ ਸੀ ਅਤੇ ਪੁਲਿਸ ਨੂੰ ਏਐਸਆਈ ਦਾ ਸੁਸਾਈਡ ਨੋਟ ਵੀ ਨੇੜੇ ਹੀ ਮਿਲਿਆ। ਇਸ ਵਿੱਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਸਨ।

 

ਲਾਸ਼ ਨੂੰ ਲਿਆਂਦਾ ਜਾ ਰਿਹਾ ਫਤਹਿਗੜ੍ਹ ਸਾਹਿਬ

ਸੂਤਰਾਂ ਅਨੁਸਾਰ ਏਐਸਆਈ ਸੁਖਵਿੰਦਰ ਪਾਲ ਸਿੰਘ ਸਰਹਿੰਦ ਜੀਆਰਪੀ ਸਰਹਿੰਦ ਵਿੱਚ ਤਾਇਨਾਤ ਸੀ। ਹਾਲ ਹੀ 'ਚ ਉਹ ਡਿਊਟੀ ਤੋਂ ਆਪਣੇ ਘਰ ਪਿੰਡ ਚਰਨਾਰਥਲ ਨਹੀਂ ਪਹੁੰਚਿਆ ਸੀ ਅਤੇ ਸਵੇਰੇ ਉਸ ਦੀ ਕਾਰ ਭਾਖੜਾ ਨਹਿਰ ਸਰਹਿੰਦ ਨੇੜੇ ਪਈ ਮਿਲੀ। ਇਸ ਦੇ ਨੇੜੇ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਗੋਤਾਖੋਰਾਂ ਦੀ ਮਦਦ ਨਾਲ ਏਐਸਆਈ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਬੁੱਧਵਾਰ ਨੂੰ ਲਾਸ਼ ਬਰਾਮਦ ਹੋਈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੂਲੇਪੁਰ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਫਤਹਿਗੜ੍ਹ ਸਾਹਿਬ ਲਿਆਂਦਾ ਜਾ ਰਿਹਾ ਹੈ। ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

 

ਸੁਸਾਈਡ ਨੋਟ ਵਿੱਚ ਦੱਸਿਆ ਖੁਦਕੁਸ਼ੀ ਦਾ ਕਾਰਨ

ਦੱਸ ਦੇਈਏ ਕਿ ਮ੍ਰਿਤਕ ਏਐਸਆਈ ਸੁਖਵਿੰਦਰ ਪਾਲ ਸਿੰਘ ਨੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਜੀਆਰਪੀ ਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਨੂੰ ਸਾਲ 2022 ਦੀ ਐਫਆਈਆਰ ਨੰਬਰ 18 ਵਿੱਚ ਚਲਾਨ ਪੇਸ਼ ਕਰਨ ਲਈ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਰੇਲਵੇ ਪੁਲਿਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਕਿਹਾ ਸੀ ਕਿ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

Tags :

Recent News