ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅਫੀਮ ਦੀ ਤਸਕਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਕੋਰੀਅਰ ਕੰਪਨੀ ਨੇ ਪਾਰਸਲ ਰਾਹੀਂ ਭੇਜੀ ਜਾ ਰਹੀ 208 ਗ੍ਰਾਮ ਅਫੀਮ ਨੂੰ ਐਕਸਰੇ ਮਸ਼ੀਨ ਰਾਹੀਂ ਬਰਾਮਦ ਕੀਤਾ ਹੈ। ਮੁਲਜ਼ਮ ਅਫੀਮ ਨੂੰ ਦੇਸੀ ਘਿਓ ਦੀਆਂ ਪਿੰਨੀਆਂ ਵਿੱਚ ਲੁਕਾ ਕੇ ਕੈਨੇਡਾ ਦੇ ਬਰੈਂਪਟਨ ਭੇਜ ਰਿਹਾ ਸੀ। ਜਦੋਂ ਕੋਰੀਅਰ ਕੰਪਨੀ ਦੇ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸਦੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਪਿੰਨੀਆਂ ਵਿੱਚ ਲੁਕਾਈ ਸੀ ਅਫੀਮ
ਸਲਾਊਦੀਨ ਨੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਹ ਡੀਐਚਐਲ ਐਕਸਪ੍ਰੈਸ ਇੰਡੀਆ ਦਾ ਅਧਿਕਾਰੀ ਹੈ। ਉਸ ਕੋਲ ਕੋਰੀਅਰ ਨੰਬਰ DHL AWB-4067263270 ਜਸਵੀਰ ਸਿੰਘ ਵਾਸੀ ਪਿੰਡ ਗਿੱਲ ਨੇ ਬਰੈਂਪਟਨ, ਕੈਨੇਡਾ ਲਈ ਪਾਰਸਲ ਬੁੱਕ ਕਰਵਾਇਆ ਸੀ। ਪਾਰਸਲ ਕੰਪਨੀ ਵੱਲੋਂ ਸਕੈਨ ਕਰਨ 'ਤੇ ਸ਼ੱਕੀ ਨਸ਼ੀਲੇ ਪਦਾਰਥ ਮਿਲੇ ਹਨ। ਪੁਲਿਸ ਦੀ ਹਾਜ਼ਰੀ ਵਿੱਚ ਜਦੋਂ ਪਾਰਸਲ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਦੋ ਟੀ-ਸ਼ਰਟਾਂ, ਦੋ ਜੈਕਟਾਂ ਅਤੇ ਸਿੱਕਿਆਂ ਦਾ ਇੱਕ ਪਿੰਨੀਆਂ ਦਾ ਮਿਲਿਆ। ਜਦੋਂ ਪਿੰਨੀਆਂ ਨੂੰ ਤੋੜਿਆ ਗਿਆ ਤਾਂ ਉਸ ਵਿੱਚੋਂ 208 ਗ੍ਰਾਮ ਅਫੀਮ ਬਰਾਮਦ ਹੋਈ। ਫਿਲਹਾਲ ਪੁਲਿਸ ਇਸ ਮਾਮਲੇ 'ਚ ਮੁਲਜ਼ਮ ਜਸਵੀਰ ਸਿੰਘ ਦਾ ਪਿਛਲਾ ਰਿਕਾਰਡ ਵੀ ਚੈੱਕ ਕਰ ਰਹੀ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।