ਹਿਰਾਸਤ ਚੋਂ ਭੱਜੀ ਔਰਤ, ਪੁਲਿਸ ਨੂੰ ਪਈਆਂ ਭਾਜੜਾਂ 

ਪੰਜਾਬ ਪੁਲਿਸ ਦੀ ਹਿਰਾਸਤ ਚੋਂ ਇੱਕ ਮੁਲਜ਼ਮ ਔਰਤ ਭੱਜ ਗਈ। ਜਿਸਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਔਰਤ ਨੇ ਸਿਵਲ ਹਸਪਤਾਲ ‘ਚ ਪੁਲਿਸ ਨੂੰ ਚਕਮਾ ਦਿੱਤਾ। ਇਸਨੂੰ ਮੈਡੀਕਲ ਲਈ ਲਿਆਂਦਾ ਗਿਆ ਸੀ। ਜਦੋਂ ਪੁਲਿਸ ਟੀਮ ਐਮਰਜੈਂਸੀ ਵਾਰਡ ਵਿੱਚ ਸੀ ਤਾਂ ਮੁਲਜ਼ਮ ਔਰਤ ਅੱਖ ਬਚਾ ਕੇ  ਮੇਨ ਗੇਟ ਤੋਂ ਬਾਹਰ ਭੱਜ ਗਈ ਅਤੇ ਦੁਬਾਰਾ ਨਹੀਂ ਮਿਲੀ। ਹਾਲਾਂਕਿ […]

Punjabi Story Line
Calendar

Share:

ਪੰਜਾਬ ਪੁਲਿਸ ਦੀ ਹਿਰਾਸਤ ਚੋਂ ਇੱਕ ਮੁਲਜ਼ਮ ਔਰਤ ਭੱਜ ਗਈ। ਜਿਸਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਔਰਤ ਨੇ ਸਿਵਲ ਹਸਪਤਾਲ ‘ਚ ਪੁਲਿਸ ਨੂੰ ਚਕਮਾ ਦਿੱਤਾ। ਇਸਨੂੰ ਮੈਡੀਕਲ ਲਈ ਲਿਆਂਦਾ ਗਿਆ ਸੀ। ਜਦੋਂ ਪੁਲਿਸ ਟੀਮ ਐਮਰਜੈਂਸੀ ਵਾਰਡ ਵਿੱਚ ਸੀ ਤਾਂ ਮੁਲਜ਼ਮ ਔਰਤ ਅੱਖ ਬਚਾ ਕੇ  ਮੇਨ ਗੇਟ ਤੋਂ ਬਾਹਰ ਭੱਜ ਗਈ ਅਤੇ ਦੁਬਾਰਾ ਨਹੀਂ ਮਿਲੀ। ਹਾਲਾਂਕਿ ਪੁਲਿਸ ਟੀਮਾਂ ਕਾਫੀ ਦੇਰ ਤੱਕ ਸ਼ਹਿਰ ‘ਚ ਔਰਤ ਦੀ ਭਾਲ ਕਰਦੀਆਂ ਰਹੀਆਂ। ਉਸਦਾ ਕੋਈ ਸੁਰਾਗ ਨਹੀਂ ਮਿਲਿਆ।  ਜਾਣਕਾਰੀ ਅਨੁਸਾਰ ਖੰਨਾ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਹੋਲ ਦੀ ਰਹਿਣ ਵਾਲੀ ਪ੍ਰੀਤੀ ਅਤੇ ਉਸਦੇ ਪਤੀ ਮਲਾਗਰ ਸਿੰਘ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ  ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਪੋਸਕੋ ਐਕਟ ਵੀ ਲਗਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਔਰਤ ਪ੍ਰੀਤੀ ਨੂੰ ਗ੍ਰਿਫਤਾਰ ਕਰ ਲਿਆ। ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਲੇਡੀ ਕਾਂਸਟੇਬਲ ਨਾਲ ਸੀ। ਮੈਡੀਕਲ ਪ੍ਰਕਿਰਿਆ ਦੌਰਾਨ ਹੀ ਪੁਲਿਸ ਨੂੰ ਪਤਾ ਹੀ ਨਹੀਂ ਲੱਗਾ ਕਿ ਮੁਲਜ਼ਮ ਔਰਤ ਕਦੋਂ ਖਿਸਕ ਗਈ।

ਯੂਪੀ ਦੀ ਰਹਿਣ ਵਾਲੀ ਹੈ ਔਰਤ 

ਮੁਲਜ਼ਮ ਔਰਤ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਟੀਮਾਂ ਕਈ ਘੰਟਿਆਂ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਉਸਦੀ ਭਾਲ ਕਰਦੀਆਂ ਰਹੀਆਂ। ਦੁਕਾਨਾਂ ‘ਤੇ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਔਰਤ ਬੱਸ ਸਟੈਂਡ ਵੱਲ ਜਾ ਰਹੀ ਸੀ। ਇਸਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਔਰਤ ਬੱਸ ‘ਚ ਬੈਠ ਕੇ ਫਰਾਰ ਹੋ ਗਈ। ਪਰ ਔਰਤ ਕੋਲ ਨਾ ਤਾਂ ਆਧਾਰ ਕਾਰਡ ਸੀ ਅਤੇ ਨਾ ਹੀ ਕੋਈ ਪੈਸਾ। ਇਸ ਲਈ ਉਸਦਾ ਬਹੁਤਾ ਦੂਰ ਜਾਣਾ ਸੰਭਵ ਨਹੀਂ ਹੈ। ਮੁਲਜ਼ਮ ਔਰਤ ਪ੍ਰੀਤੀ ਯੂਪੀ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਉਸਨੇ ਕੁਝ ਸਮਾਂ ਪਹਿਲਾਂ ਖੰਨਾ ‘ਚ ਲਵ ਮੈਰਿਜ ਕਰਵਾਈ ਸੀ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਮੁਲਜ਼ਮ ਔਰਤ ਯੂਪੀ ਭੱਜ ਸਕਦੀ ਹੈ। ਇਸ ਸਬੰਧੀ ਪੁਲਿਸ ਨੇ ਘਟਨਾ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਅਲਰਟ ਕਰ ਦਿੱਤਾ ਸੀ। ਥਾਣਾ ਮੁਖੀ ਹਰਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।