menu-icon
Punjabi Story Line
  • Home
  • News
  • Punjab
  • Triple Murder: ਢਾਈ ਸਾਲ ਦੇ ਬੱਚੇ ਸਮੇਤ 3 ਪਰਿਵਾਰਿਕ ਮੈਂਬਰਾ ਨੂੰ ਉਤਾਰਿਆ ਮੌਤ ਦੇ ਘਾਟ,ਬਾਅਦ ਵਿੱਚ ਕੀਤਾ ਪੁਲਿਸ ਨੂੰ ਸਰੈਂਡਰ

Triple Murder: ਢਾਈ ਸਾਲ ਦੇ ਬੱਚੇ ਸਮੇਤ 3 ਪਰਿਵਾਰਿਕ ਮੈਂਬਰਾ ਨੂੰ ਉਤਾਰਿਆ ਮੌਤ ਦੇ ਘਾਟ,ਬਾਅਦ ਵਿੱਚ ਕੀਤਾ ਪੁਲਿਸ ਨੂੰ ਸਰੈਂਡਰ

ਮੁਲਜ਼ਮ ਕਰਦਾ ਸੀ ਭਰਾ ਨਾਲ ਮਿਲ ਕੇ ਏਅਰਪੋਰਟ 'ਤੇ ਕੰਮ, ਭਰਾ ਦੇ ਵਿਦੇਸ਼ ਜਾਣ ਤੋਂ ਬਾਅਦ ਨੌਕਰੀ ਤੋਂ ਕੱਢਿਆ, ਡਿਪਰੇਸ਼ਨ ਵਿੱਚ ਚੱਲਾ ਗਿਆ ਸੀ ਮੁਲਾਜ਼ਮ, ਪਤਨੀ ਅਤੇ ਦੋ ਬੱਚੇ ਛੱਡ ਕੇ ਚਲੇ ਗਏ ਸਨ ਘਰ

Date Updated Last Updated : 04 April 2024, 01:19 PM IST
Share:

Triple Murder: ਪੰਜਾਬ ਦੇ ਅੰਮ੍ਰਿਤਸਰ ' ਇੱਕ ਦਰਦਨਾਕ  ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਨੌਜਵਾਨ ਵੱਲੋਂ  ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਨੇ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਘਰ 'ਚ ਛੱਡ ਕੇ ਸਿੱਧਾ ਥਾਣੇ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਉਧਰ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਡਿਪਰੇਸ਼ਨ ਦਾ ਸ਼ਿਕਾਰ ਸੀ। ਮ੍ਰਿਤਕਾਂ ਦੀ ਪਛਾਣ ਮਨਬੀਰ ਕੌਰ (ਮਾਂ), ਅਵਨੀਤ ਕੌਰ (ਭੈਣ) ਅਤੇ ਸਮਰਥ (ਭਤੀਜਾ) ਵਾਸੀ ਕੰਦੋਵਾਲੀਆ ਕਸਬਾ ਅਜਨਾਲਾ ਵਜੋਂ ਹੋਈ ਹੈ। ਜਦੋਂ ਕਿ ਮੁਲਜ਼ਮ ਦੀ ਪਛਾਣ 35 ਸਾਲਾ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ।

ਡੀਐਸਪੀ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਤਨੀ ਅਤੇ ਦੋ ਬੱਚੇ ਹਨ, ਜੋ ਘਰੋਂ ਚਲੇ ਗਏ ਸਨ। ਉਹ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ। ਸ਼ੁਰੂਆਤੀ ਜਾਂਚ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਮਾਨਸਿਕ ਤਣਾਅ ਕਾਰਨ ਆਪਣੀ ਮਾਂ, ਭਰਜਾਈ ਅਤੇ ਬੱਚੇ ਦਾ ਕਤਲ ਕੀਤਾ ਹੈ। ਵਾਰਦਾਤ 'ਚ ਵਰਤਿਆ ਗਿਆ ਤੇਜ਼ਧਾਰ ਹਥਿਆਰ (ਦਾਤਾਰ) ਬਰਾਮਦ ਕੀਤਾ ਗਿਆ ਹੈ।

ਦੇਰ ਰਾਤ ਦਿੱਤਾ ਘਟਨਾ ਨੂੰ ਅੰਜਾਮ

ਮੁਲਜ਼ਮ ਵੱਲੋਂ ਦੇਰ ਰਾਤ ਘਟਨਾ ਨੂੰ ਅੰਜਾਮ ਦਿੰਦੇ ਹੋਏ ਮਾਂ, ਭਰਜਾਈ ਅਤੇ ਭਤੀਜੇ ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਜਿਸ ਸਮੇਂ ਘਟਨਾ ਨੂੰ ਅੰਜਾਮ ਦਿੱਤਾ ਉਸ ਸਮੇਂ ਉਸਦੀ ਮਾਂ ਬਾਹਰ ਲੌਬੀ ਵਿੱਚ ਸੁੱਤੀ ਹੋਈ ਸੀ, ਜਦੋਂ ਕਿ ਅਵਨੀਤ ਕੌਰ ਅਤੇ ਸਮਰਥ ਕਮਰੇ ਵਿੱਚ ਸੌਂ ਰਹੇ ਸਨ। ਆਵਾਜ਼ ਸੁਣ ਕੇ ਭਾਬੀ ਅਵਨੀਤ ਬਾਹਰ ਆਉਣ ਲੱਗੀ ਅਤੇ ਉਸ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਜਿਸ ਤਰ੍ਹਾਂ ਅਵਨੀਤ ਨੂੰ ਕੱਟਿਆ ਗਿਆ, ਉਸ ਤੋਂ ਸਾਫ਼ ਹੈ ਕਿ ਉਸ ਨੇ ਮੁਲਜ਼ਮ ਦਾ ਵਿਰੋਧ ਕੀਤਾ ਸੀ।

ਭਰਾ ਦੇ ਵਿਦੇਸ਼ ਜਾਣ ਤੋਂ ਬਾਅਦ ਮੁਲਜ਼ਮ ਨੂੰ ਨੌਕਰੀ ਤੋਂ ਕੱਢਿਆ

ਮੁਲਜ਼ਮ ਅੰਮ੍ਰਿਤਪਾਲ ਸਿੰਘ ਆਪਣੇ ਭਰਾ ਪ੍ਰਿਤਪਾਲ ਸਿੰਘ ਨਾਲ ਪਹਿਲਾਂ ਏਅਰਪੋਰਟ ’ਤੇ ਕੰਮ ਕਰਦਾ ਸੀ। ਭਰਾ ਪ੍ਰਿਤਪਾਲ ਸਿੰਘ ਵਿਦੇਸ਼ ਚਲਾ ਗਿਆ। ਕਿਸੇ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਘਰ ਵਿੱਚ ਪ੍ਰਿਤਪਾਲ ਦੀ ਪਤਨੀ, ਬੇਟੀ ਅਤੇ ਪੁੱਤਰ ਪਰਿਵਾਰ ਸਮੇਤ ਰਹਿੰਦੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵਿਚਕਾਰ ਕੋਈ ਪਰਿਵਾਰਕ ਝਗੜਾ ਨਹੀਂ ਸੀ। ਪਿੰਡ ਦੇ ਲੋਕ ਵੀ ਹੈਰਾਨ ਹਨ ਕਿ ਅੰਮ੍ਰਿਤਪਾਲ ਸਿੰਘ ਨੇ ਇਹ ਕਦਮ ਕਿਉਂ ਚੁੱਕਿਆ ਹੈ। ਸਾਬਕਾ ਸਰਪੰਚ ਸਤਿਆਵਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸ਼ਾਂਤ ਸੁਭਾਅ ਦਾ ਸੀ। ਅੱਜ ਤੱਕ ਉਸ ਦੀ ਕਿਸੇ ਨਾਲ ਲੜਾਈ ਵੀ ਨਹੀਂ ਹੋਈ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ।

Tags :

Recent News