West Indies ਦੀਆਂ ਚਾਰ ਮਹਿਲਾ ਦਿੱਗਜ ਕ੍ਰਿਕਟਰਾਂ ਨੇ ਲਿਆ ਸੰਨਿਆਸ

ਚਾਰਾਂ ਮਹਿਲਾ ਖਿਡਾਰਨਾਂ ਦਾ ਕਰੀਅਰ ਕਾਫੀ ਸ਼ਾਨਦਾਰ ਰਿਹਾ ਹੈ। ਚਾਰੋਂ India ਵਿੱਚ ਹੋਏ 2016 ਆਈਸੀਸੀ Women's T20 World Cup ਦੀ ਜੇਤੂ ਟੀਮ ਦਾ ਹਿੱਸਾ ਸਨ।

Share:

ਹਾਈਲਾਈਟਸ

  • ਅਨੀਸਾ ਮੁਹੰਮਦ ਨੇ ਮਹਿਲਾ ਟੀ-20 ਇੰਟਰਨੈਸ਼ਨਲ 'ਚ ਹੈਟ੍ਰਿਕ ਲੈਣ ਦਾ ਵੀ ਰਿਕਾਰਡ ਬਣਾਇਆ ਹੈ

Cricket News : ਵੈਸਟਇੰਡੀਜ਼ ਦੀਆਂ ਮਹਿਲਾ ਕ੍ਰਿਕਟਰਾਂ ਅਨੀਸਾ ਮੁਹੰਮਦ, ਸ਼ਕੇਰਾ ਸੇਲਮੈਨ, ਕਿਸ਼ੀਆ ਨਾਈਟ ਅਤੇ ਕਿਸ਼ੋਨਾ ਨਾਈਟ ਨੇ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। Cricket West Indies ਨੇ ਇਨ੍ਹਾਂ ਚਾਰਾਂ ਦੇ ਸੰਨਿਆਸ ਲੈਣ ਦੇ ਐਲਾਨ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਚਾਰ ਮਹਿਲਾ ਖਿਡਾਰਨਾਂ ਦਾ ਕਰੀਅਰ ਕਾਫੀ ਸ਼ਾਨਦਾਰ ਰਿਹਾ। ਚਾਰੋਂ ਭਾਰਤ ਵਿੱਚ ਹੋਏ 2016 ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੀ ਜੇਤੂ ਟੀਮ ਦਾ ਹਿੱਸਾ ਸਨ।
Anisa Muhammad ਨੇ 2003 ਵਿੱਚ ਕੀਤਾ ਸੀ ਡੈਬਿਊ 
ਅਨੀਸਾ ਮੁਹੰਮਦ ਨੇ 15 ਸਾਲ ਦੀ ਉਮਰ ਵਿੱਚ 2003 ਵਿੱਚ Netherlands ਵਿੱਚ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਜਾਪਾਨ ਦੇ ਖਿਲਾਫ ਆਪਣਾ ਡੈਬਿਊ ਕੀਤਾ ਸੀ। ਉਸਨੇ ਆਪਣਾ ਆਖਰੀ ਮੈਚ ਮਾਰਚ 2022 ਵਿੱਚ ਆਈਸੀਸੀ Women's Cricket World Cup ਵਿੱਚ ਆਸਟਰੇਲੀਆ ਵਿਰੁੱਧ ਖੇਡਿਆ ਸੀ। ਉਸਨੇ 141 ਵਨਡੇ ਅਤੇ 117 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਸ ਨੇ ਵਨਡੇ 'ਚ 180 ਵਿਕਟਾਂ ਲਈਆਂ ਹਨ। ਉਸਨੇ ਟੀ-20 International ਮੈਚਾਂ ਵਿੱਚ 125 ਵਿਕਟਾਂ ਵੀ ਲਈਆਂ ਹਨ ਅਤੇ 2016 ਵਿੱਚ, ਉਹ 100 ਟੀ-20 ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੀ ਪਹਿਲੀ ਕ੍ਰਿਕਟਰ ਬਣੀ ਸੀ। ਅਨੀਸਾ ਮੁਹੰਮਦ ਨੇ ਮਹਿਲਾ ਟੀ-20 ਇੰਟਰਨੈਸ਼ਨਲ 'ਚ ਹੈਟ੍ਰਿਕ ਲੈਣ ਦਾ ਵੀ ਰਿਕਾਰਡ ਬਣਾਇਆ ਹੈ। ਅਨੀਸਾ ਮੁਹੰਮਦ ਭਾਰਤ ਦੇ ਕੋਲਕਾਤਾ ਦੇ ਈਡਨ ਗਾਰਡਨ ਵਿੱਚ 2016 ਵਿੱਚ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ।
Shakera Selman ਨੇ 2008 ਵਿੱਚ ਕੀਤੀ ਸ਼ੁਰੂਆਤ
ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਸ਼ਕੇਰਾ ਸੇਲਮੈਨ ਨੇ 2008 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਸਫੈਦ ਗੇਂਦ ਦੇ ਫਾਰਮੈਟ ਵਿੱਚ 196 ਮੈਚਾਂ ਵਿੱਚ 133 ਵਿਕਟਾਂ ਲਈਆਂ ਹਨ। ਜਦੋਂ ਕਿ Kishiya Night ਅਤੇ kishona knight ਨੇ ਵੈਸਟਇੰਡੀਜ਼ ਲਈ ਕ੍ਰਮਵਾਰ 2011 ਅਤੇ 2013 ਵਿੱਚ ਡੈਬਿਊ ਕੀਤਾ ਸੀ। ਵਿਕਟਕੀਪਰ ਕਿਸ਼ੀਆ ਦੇ ਵਿਕਟ ਦੇ ਪਿੱਛੇ ਬਹੁਤ ਸਾਰੇ ਰਿਕਾਰਡ ਹਨ, ਜਿਸ ਵਿੱਚ ਇੱਕ Women's T-20 ਪਾਰੀ (5), ਇੱਕ ਪਾਰੀ ਵਿੱਚ ਸਭ ਤੋਂ ਵੱਧ ਸਟੰਪਿੰਗ (4), ਅਤੇ ਇੱਕ ਪਾਰੀ ਵਿੱਚ ਸਭ ਤੋਂ ਵੱਧ ਕੈਚ (4) ਸ਼ਾਮਲ ਹਨ। ਕਿਸੀਆ ਨੇ ਵੈਸਟਇੰਡੀਜ਼ ਲਈ 157 ਛੋਟੇ ਫਾਰਮੈਟ ਮੈਚ ਖੇਡ ਕੇ ਕੁੱਲ 2128 ਦੌੜਾਂ ਬਣਾਈਆਂ ਹਨ। ਉਸਦੀ ਭੈਣ ਕਿਸ਼ੋਨਾ ਖੱਬੇ ਹੱਥ ਦੀ ਬੱਲੇਬਾਜ਼ ਹੈ, ਜਿਸ ਨੇ 106 ਮੈਚਾਂ ਵਿੱਚ 1397 ਦੌੜਾਂ ਬਣਾਈਆਂ ਹਨ।

ਇਹ ਵੀ ਪੜ੍ਹੋ