menu-icon
Punjabi Story Line
  • Home
  • News
  • Sports
  • IND vs SL: ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਆਕਿਬ ਨਬੀ, ਜਸਪ੍ਰੀਤ ਬੁਮਰਾਹ ਨੂੰ ਕੀਤਾ ਰਿਪਲੇਸ

IND vs SL: ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਆਕਿਬ ਨਬੀ, ਜਸਪ੍ਰੀਤ ਬੁਮਰਾਹ ਨੂੰ ਕੀਤਾ ਰਿਪਲੇਸ

BCCI ਨੇ ਹਾਲ ਹੀ 'ਚ ਸ਼੍ਰੀਲੰਕਾ ਦੇ ਦੌਰੇ ਲਈ ਆਕਿਬ ਨਬੀ ਨੂੰ ਟੀਮ ਇੰਡੀਆ 'ਚ ਸ਼ਾਮਲ ਕੀਤਾ ਹੈ। ਇਸਦੇ ਨਾਲ ਹੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਦੌਰੇ ਤੋਂ ਬਾਹਰ ਹੋ ਗਏ ਹਨ।

Date Updated Last Updated : 03 August 2026, 12:29 PM IST
Share:

ਨਵੀਂ ਦਿੱਲੀ. ਭਾਰਤ ਦੇ ਸ੍ਰੀਲੰਕਾ ਦੌਰੇ ਦਾ ਐਲਾਨ ਅਜੇ 15 ਅਗਸਤ ਨੂੰ ਹੋਣਾ ਹੈ। ਪਰ ਇਸ ਦੌਰੇ ਪਹਿਲਾ ਹੀ ਟੀਮ ਇੰਡੀਆ ਨੂੰ ਲੈ ਕੇ ਵੱਡਾ ਐਲਾਨ ਹੋ ਗਿਆ ਹੈ। BCCI ਨੇ ਹਾਲ ਹੀ 'ਚ ਇੱਕ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ। ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਦੌਰੇ ਤੋਂ ਬਾਹਰ ਹੋ ਗਏ ਹਨ ਅਤੇ ਬੀਸੀਸੀਆਈ ਨੇ ਉਨ੍ਹਾਂ ਦੀ ਜਗ੍ਹਾ ਆਕਿਬ ਨਬੀ ਨੂੰ ਭਾਰਤੀ ਟੇਸਟ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਇਹ ਪਹਿਲੀ ਬਾਰ ਹੈ ਜਦੋਂ ਆਕਿਬ ਨਬੀ ਨੂੰ ਟੀਮ ਇੰਡੀਆ 'ਚ ਮੌਕਾ ਦਿੱਤਾ ਗਿਆ ਹੈ।

ਪਹਿਲਾਂ ਜਸਪ੍ਰੀਤ ਨੂੰ ਹੀ ਸ਼੍ਰੀਲੰਕਾ ਦੇ ਦੌਰੇ ਲਈ ਟੀਮ ਇੰਡੀਆ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਸੱਟ ਲੱਗਣ ਕਾਰਨ ਉਹ ਟੈਸਟ ਸੀਰੀਜ ਨਹੀਂ ਖੇਡ ਪਾਏ। ਅਜਿਹੇ 'ਚ BCCI ਵੱਡਾ ਫੈਸਲਾ ਲੈਂਦਿਆ ਆਕਿਬ ਨਬੀ ਨੂੰ ਟੀਮ 'ਚ ਸ਼ਾਮਲ ਕਰ ਲਿਆ।


ਬੀਸੀਸੀਆਈ ਨੇ ਕੀਤਾ ਐਲਾਨ

BCCI ਨੇ ਆਪਣੇ ਬਿਆਨ ਵਿੱਚ ਲਿਖਿਆ- "ਜਸਪ੍ਰੀਤ ਬੁਮਰਾਹ ਇੰਗਲੈਂਡ ਖ਼ਿਲਾਫ਼ ਖੇਡੀ ਗਈ ਇੱਕ ਰੋਜ਼ਾ ਲੜੀ ਦੌਰਾਨ ਆਪਣੇ ਖੱਬੇ ਗੋਡੇ ਵਿੱਚ ਲੱਗੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਪਾਏ ਹਨ ਅਤੇ ਇਸ ਲਈ ਉਹ ਸ੍ਰੀਲੰਕਾ ਖ਼ਿਲਾਫ਼ ਖੇਡੀ ਜਾਣ ਵਾਲੀ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ।"

ਅੱਗੇ ਬੀਸੀਸੀਆਈ ਨੇ ਲਿਖਿਆ, "ਪੁਰਸ਼ਾਂ ਦੀ ਚੋਣ ਕਮੇਟੀ ਨੇ ਬੁਮਰਾਹ ਦੀ ਥਾਂ ਆਕਿਬ ਨਬੀ ਨੂੰ ਚੁਣਿਆ ਹੈ। ਜੰਮੂ-ਕਸ਼ਮੀਰ ਦੇ ਇਸ ਗੇਂਦਬਾਜ਼ ਨੂੰ ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਲ ਕੀਤਾ ਗਿਆ ਹੈ।"

ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗਾ ਭਾਰਤ

ਦੱਸ ਦੇਈਏ, ਭਾਰਤ ਸ੍ਰੀਲੰਕਾ ਦੌਰੇ 'ਤੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗਾ। ਪਹਿਲਾ ਮੈਚ 15 ਤੋਂ 19 ਅਗਸਤ ਤੱਕ ਗਾਲੇ 'ਚ ਖੇਡਿਆ ਜਾਵੇਗਾ ਅਤੇ ਦੂਜਾ ਟੈਸਟ 23 ਤੋਂ 27 ਅਗਸਤ ਤੱਕ ਕੋਲੰਬੋ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਟੀਮ ਇੰਡੀਆ ਤਿੰਨ ਦਿਨਾਂ ਅਭਿਆਸ ਮੈਚ ਖੇਡੇਗੀ ਜੋ 7 ਤੋਂ 9 ਅਗਸਤ ਦੇ ਵਿਚਕਾਰ ਚੱਲੇਗਾ। 

ਜਾਣਿਆ-ਪਛਾਣਿਆ ਚਿਹਰਾ ਹਨ ਆਕਿਬ ਨਬੀ

29 ਸਾਲਾ ਆਕਿਬ ਨਬੀ ਘਰੇਲੂ ਕ੍ਰਿਕਟ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਹ ਹੁਣ ਤੱਕ 43 ਫਰਸਟ ਕਲਾਸ ਮੈਚ ਖੇਡ ਚੁੱਕੇ ਹਨ। ਇਨ੍ਹਾਂ ਮੈਚਾਂ ਦੀਆਂ 71 ਪਾਰੀਆਂ ਵਿੱਚ ਉਨ੍ਹਾਂ ਨੇ 18.63 ਦੀ ਸ਼ਾਨਦਾਰ ਔਸਤ ਨਾਲ 162 ਵਿਕਟਾਂ ਆਪਣੇ ਨਾਮ ਕੀਤੀਆਂ। ਇੱਕ ਪਾਰੀ ਵਿੱਚ ਉਸਦੇ ਸਭ ਤੋਂ ਵਧੀਆ ਅੰਕੜੇ 24 ਦੌੜਾਂ ਦੇ ਕੇ 7 ਵਿਕਟਾਂ ਹਨ। ਫਰਸਟ ਕਲਾਸ ਕ੍ਰਿਕਟ ਵਿੱਚ ਉਹ 999 ਦੌੜਾਂ ਬਣਾ ਚੁੱਕੇ ਹਨ, ਜਿਨ੍ਹਾਂ ਵਿੱਚ ਦੋ ਅਰਧ ਸੈਂਕੜੇ ਵੀ ਸ਼ਾਮਲ ਹਨ। 
ਆਕਿਬ ਨਬੀ ਸਿਰਫ਼ ਗੇਂਦਬਾਜ਼ੀ ਹੀ ਨਹੀਂ, ਸਗੋਂ ਇੱਕ ਸ਼ਾਨਦਾਰ ਬੱਲੇਬਾਜ਼ ਵੀ ਹਨ, ਜੋ ਟੀਮ ਲਈ ਅਹਿਮ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੇ ਹਨ। 

ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਲਈ ਭਾਰਤੀ ਟੀਮ: ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ (ਵਿਕਟਕੀਪਰ), ਸਾਈ ਸੁਧਰਸਨ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਗੁਰਨੂਰ ਬਰਾੜ, ਦੇਵਦੱਤ ਪਡਿੱਕਲ, ਸਰਾਂਸ਼ ਜੈਨ, ਆਕਿਬ ਨਬੀ। 

Recent News