Courtesy: @AngrySaffron
ਮਹਾਰਾਸ਼ਟਰ. ਸੋਸ਼ਲ ਮੀਡੀਆ ਤੇ ਨਿਤ ਨਵੇਂ ਅਜੀਬੋ-ਗਰੀਬ ਵੀਡਿਓ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ 'ਚ ਇੱਕ ਵੀਡਿਓ ਲੋਕਾਂ ਦਾ ਖੂਬ ਧਿਆਨ ਖਿੱਚ ਰਿਹਾ ਹੈ, ਜੋ ਮਹਾਰਾਸ਼ਟਰ ਦੇ ਪੂਣੇ ਦਾ ਦੱਸਿਆ ਜਾ ਰਿਹਾ ਹੈ। ਵੀਡਿਓ ਵਿੱਚ ਇੱਕ ਮਹਿਲਾ ਦਾਵਾ ਕਰਦੀ ਹੈ ਕਿ ਉਸਨੇ ਮੰਦਿਰ ਤੋਂ ਇੱਕ ਚਾਦਰ ਖਰੀਦੀ ਸੀ, ਉਸ ਚਾਦਰ 'ਚ 'ਮੇਡ ਇਨ ਪਾਕਿਸਤਾਨ' (Made in Pakistan) ਦਾ ਸਟਿੱਕਰ ਲਗਾ ਹੈ। ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਿਆ ਹੀ ਚਰਚਾ 'ਚ ਆ ਗਿਆ ਹੈ ਤੇ ਕਈ ਲੋਕ ਇਸਦੀ ਜਾਂਚ ਦੀ ਮੰਗ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ
A Hindu woman bought a bedsheet at a religious fair in Pune, Maharashtra.
— Angry Saffron (@AngrySaffron) June 6, 2026
It had "Made in Pakistan" tag inside. She exposed how Pakistani goods are being sold openly at Hindu events to insult sentiments.@DGPMaharashtra pic.twitter.com/Zhr31Dpkho
ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਉਪਭੋਗਤਾਵਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਬਹੁਤ ਸਾਰੇ ਲੋਕ ਇਸ ਮਾਮਲੇ ਦੇ ਪਿੱਛੇ ਦੀ ਸੱਚਾਈ ਜਾਣਨ ਦੀ ਮੰਗ ਕਰ ਰਹੇ ਹਨ, ਜਦੋਂ ਕਿ ਕਈ ਹੈਰਾਨੀ ਪ੍ਰਗਟ ਕਰ ਰਹੇ ਹਨ। ਵੈਸੇ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਅਜਿਹੀ ਚਾਦਰ ਮੰਦਰ ਤੱਕ ਕਿਵੇਂ ਪਹੁੰਚ ਸਕਦੀ ਹੈ।
ਭਾਰਤ-ਪਾਕਿਸਤਾਨ ਵਪਾਰ 'ਤੇ ਪਹਿਲਾਂ ਹੀ ਲੱਗੀ ਹੈ ਪਾਬੰਦੀ
ਜੇਕਰ ਯਾਦ ਹੋਵੇ ਤਾਂ ਪਿਛਲੇ ਸਾਲ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਪਾਕਿਸਤਾਨ ਤੋਂ ਸਿੱਧੇ ਅਤੇ ਅਸਿੱਧੇ ਦੋਵਾਂ ਤਰ੍ਹਾਂ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਪਿਛੋਕੜ ਵਿੱਚ, 'ਮੇਡ ਇਨ ਪਾਕਿਸਤਾਨ' ਉਤਪਾਦ ਦੇ ਦਾਅਵੇ ਨੇ ਜਨਤਾ ਵਿੱਚ ਸਵਾਲ ਖੜ੍ਹੇ ਕਰ ਦਿੱਤੇ ਹਨ।
ਹਾਲਾਂਕਿ, ਇਹ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਕਿ ਬੈੱਡਸ਼ੀਟ ਅਸਲ ਵਿੱਚ ਪਾਕਿਸਤਾਨ ਵਿੱਚ ਬਣਾਈ ਗਈ ਹੈ ਜਾਂ ਸਟਿੱਕਰ ਕਿਸੇ ਹੋਰ ਕਾਰਨ ਕਰਕੇ ਲਗਾਇਆ ਗਿਆ ਹੈ। ਫਿਲਹਾਲ, ਸਾਰਾ ਮਾਮਲਾ ਇੱਕ ਵਾਇਰਲ ਵੀਡੀਓ ਅਤੇ ਔਰਤ ਦੇ ਦਾਅਵੇ 'ਤੇ ਟਿੱਕਿਆ ਹੋਇਆ ਹੈ। ਬੈੱਡਸ਼ੀਟ ਦੇ ਪਿੱਛੇ ਦੀ ਅਸਲ ਕਹਾਣੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।