menu-icon
Punjabi Story Line
  • Home
  • News
  • Agriculture
  • ਸਾਲ 1998 ਤੋਂ ਸ਼ੁਰੂ ਕੀਤੀ ਕਿਸਾਨ ਕ੍ਰੇਡਿਟ ਯੋਜਨਾ ਬਾਰੇ ਜਾਣੋ ? ਕੀ-ਕੀ ਹੈ ਇਸਦਾ ਲਾਭ ਤੇ ਕਿਵੇਂ ਬਣਦਾ ਹੈ ਕਾਰਡ 

ਸਾਲ 1998 ਤੋਂ ਸ਼ੁਰੂ ਕੀਤੀ ਕਿਸਾਨ ਕ੍ਰੇਡਿਟ ਯੋਜਨਾ ਬਾਰੇ ਜਾਣੋ ? ਕੀ-ਕੀ ਹੈ ਇਸਦਾ ਲਾਭ ਤੇ ਕਿਵੇਂ ਬਣਦਾ ਹੈ ਕਾਰਡ 

ਬਜਟ ਵਿੱਚ ਰੁਜ਼ਗਾਰ ਅਤੇ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ। ਜਿੱਥੇ 12 ਲੱਖ ਰੁਪਏ ਦੀ ਸਲਾਨਾ ਆਮਦਨ 'ਤੇ ਕੋਈ ਟੈਕਸ ਨਾ ਲਗਾਉਣ ਲਈ ਕਿਹਾ ਗਿਆ ਤਾਂ ਉੱਥੇ ਹੀ ਬਜਟ 2025 ਵਿੱਚ ਕਰੋੜਾਂ ਕਿਸਾਨਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਕਿਸਾਨ ਕ੍ਰੇਡਿਟ ਕਾਰਡ ਸਾਲ 1998 ਵਿੱਚ ਨਾਬਾਰਡ ਦੀ ਸਿਫ਼ਾਰਿਸ਼ 'ਤੇ ਸ਼ੁਰੂ ਕੀਤਾ ਗਿਆ ਸੀ।

Date Updated Last Updated : 04 February 2025, 01:56 PM IST
Share:

ਕੇਂਦਰ ਸਰਕਾਰ ਦੇ ਤੀਜੇ ਕਾਰਜਕਾਲ ਦਾ ਪੂਰਨ ਬਜਟ 2025 ਪੇਸ਼ ਕਰ ਦਿੱਤਾ ਗਿਆ। ਇਸ ਬਜਟ ਵਿੱਚ ਕਈ ਰਿਆਇਤਾਂ ਦਾ ਐਲਾਨ ਕੀਤਾ ਗਿਆ। ਬਜਟ ਵਿੱਚ ਰੁਜ਼ਗਾਰ ਅਤੇ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ। ਜਿੱਥੇ 12 ਲੱਖ ਰੁਪਏ ਦੀ ਸਲਾਨਾ ਆਮਦਨ 'ਤੇ ਕੋਈ ਟੈਕਸ ਨਾ ਲਗਾਉਣ ਲਈ ਕਿਹਾ ਗਿਆ ਤਾਂ ਉੱਥੇ ਹੀ ਬਜਟ 2025 ਵਿੱਚ ਕਰੋੜਾਂ ਕਿਸਾਨਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਕਿਸਾਨਾਂ ਦੇ ਕ੍ਰੇਡਿਟ ਕਾਰਡ ਦੀ ਸੀਮਾ ਵੀ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਹੈ ਜੋਕਿ ਕਿਸਾਨਾਂ ਲਈ ਰਾਹਤ ਵਾਲਾ ਫੈਸਲਾ ਹੈ। 

10 ਲੱਖ ਕਰੋੜ ਦਾ ਕਰਜ਼ਾ ਦਿੱਤਾ 

ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨ ਕ੍ਰੇਡਿਟ ਕਾਰਡ ਦੀ ਲਿਮਟ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਹੁਣ ਇਹ ਹੱਦਬੰਦੀ 3 ਲੱਖ ਰੁਪਏ ਤੋਂ ਵਧ ਕੇ 5 ਲੱਖ ਰੁਪਏ ਹੋ ਗਈ ਹੈ। 1 ਫਰਵਰੀ ਨੂੰ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਵਿੱਚ ਦੱਸਿਆ ਗਿਆ ਸੀ ਕਿ ਪਿਛਲੇ ਸਾਲ ਮਾਰਚ 2024 ਤੱਕ ਕਿਸਾਨ ਕ੍ਰੈਡਿਟ ਕਾਰਡਾਂ ਦੀ ਗਿਣਤੀ 7 ਕਰੋੜ ਤੋਂ ਵੱਧ ਸੀ ਅਤੇ ਕਰੀਬ 10 ਲੱਖ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਸਨ। ਕਿਸਾਨ ਬਹੁਤ ਹੀ ਆਸਾਨੀ ਦੇ ਨਾਲ ਇਸਦਾ ਫਾਇਦਾ ਲੈ ਸਕਦੇ ਹਨ। ਦੱਸ ਦੇਈਏ ਕਿ ਕਿਸਾਨ ਕ੍ਰੇਡਿਟ ਕਾਰਡ ਸਾਲ 1998 ਵਿੱਚ ਨਾਬਾਰਡ ਦੀ ਸਿਫ਼ਾਰਿਸ਼ 'ਤੇ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਦੇ ਕਰੋੜਾਂ ਕਿਸਾਨ ਬੀਜ, ਖਾਦ, ਕੀਟਨਾਸ਼ਕਾਂ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਿਤ ਉਪਕਰਣ ਖਰੀਦ ਸਕਦੇ ਹਨ। ਇਹ ਕਿਸਾਨਾਂ ਲਈ ਬਹੁਤ ਲਾਹੇਵੰਦ ਸਕੀਮ ਹੈ। ਇਸ ਯੋਜਨਾ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਮੇਂ 'ਤੇ ਕਰਜ਼ਾ ਮੋੜਨ ਵਾਲੇ ਕਿਸਾਨਾਂ ਨੂੰ 3 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ  

ਜੇਕਰ ਤੁਸੀਂ ਕਿਸਾਨ ਕ੍ਰੇਡਿਟ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ ਜਾਂ ਸਬੰਧਿਤ ਬੈਂਕ ਦੀ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਦੇਸ਼ ਦੇ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ ਤੋਂ ਕਿਸਾਨ ਕ੍ਰੈਡਿਟ ਕਾਰਡ ਫਾਰਮ ਲਈ, ਅਧਿਕਾਰਤ ਵੈੱਬਸਾਈਟ https://sbi.co.in/web/personal-banking/home 'ਤੇ ਜਾਓ। ਐਗਰੀਕਲਚਰ ਐਂਡ ਰੂਰਲ ਟੈਬ 'ਤੇ ਜਾਓ ਅਤੇ ਫਸਲੀ ਕਰਜ਼ੇ ਦੇ ਵਿਕਲਪ ਵਿੱਚ ਕਿਸਾਨ ਕ੍ਰੈਡਿਟ ਕਾਰਡ ਵਿਕਲਪ ਦੀ ਚੋਣ ਕਰੋ। ਅਰਜ਼ੀ ਫਾਰਮ ਵਿੱਚ ਦਿੱਤੇ ਵੇਰਵੇ ਦਾਖਲ ਕਰੋ। ਇਸ ਤੋਂ ਬਾਅਦ ਸਬੰਧਤ ਬੈਂਕ ਚਾਰ ਦਿਨਾਂ ਦੇ ਅੰਦਰ ਤੁਹਾਡੇ ਨਾਲ ਸੰਪਰਕ ਕਰੇਗਾ।ਕਿਸਾਨ ਕ੍ਰੈਡਿਟ ਕਾਰਡ 'ਤੇ ਲੈਣ-ਦੇਣ ਮੁਤਾਬਿਕ ਸਾਲ ਵਿੱਚ ਦੋ ਵਾਰ ਵਿਆਜ ਦੇਣਾ ਪੈਂਦਾ ਹੈ। ਵਿਆਜ ਸਮੇਤ ਕਰਜ਼ਾ ਸਾਲ ਵਿੱਚ ਇੱਕ ਵਾਰ ਜਮ੍ਹਾਂ ਕਰਨਾ ਹੁੰਦਾ ਹੈ। ਕਿਸਾਨ ਅਗਲੇ ਹੀ ਦਿਨ ਜਮ੍ਹਾਂ ਕੀਤੀ ਰਕਮ ਵੀ ਕੱਢਵਾ ਸਕਦੇ ਹਨ। ਵਿਆਜ ਸਬਸਿਡੀ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਕਿਸਾਨ ਸਾਲ ਵਿੱਚ ਦੋ ਵਾਰ ਵਿਆਜ ਅਦਾ ਕਰਦਾ ਹੈ ਅਤੇ ਕਰਜ਼ੇ ਦੀ ਰਕਮ ਇੱਕ ਵਾਰ ਜਮ੍ਹਾਂ ਕਰਦਾ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ 'ਤੇ 7 ਫੀਸਦੀ ਵਿਆਜ ਲਗੇਗਾ। ਜੇਕਰ ਸਮੇਂ 'ਤੇ ਵਿਆਜ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਤੁਹਾਡਾ ਖਾਤਾ ਡਿਫਾਲਟਰ ਵਜੋਂ ਰਜਿਸਟਰ ਕੀਤਾ ਜਾਵੇਗਾ।

Recent News