Courtesy: ai image
ਨਵੀਂ ਦਿੱਲੀ: 18 ਜੂਨ 2026, ਵੀਰਵਾਰ ਦਾ ਦਿਨ ਅੰਕ ਜੋਤਿਸ਼ ਦੇ ਅਨੁਸਾਰ ਕਈ ਲੋਕਾਂ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਅੱਜ ਦੀ ਤਾਰੀਖ ਦਾ ਮੂਲ ਅੰਕ 9 ਬਣਦਾ ਹੈ, ਜਿਸ ਦਾ ਸਵਾਮੀ ਮੰਗਲ ਗ੍ਰਹਿ ਮੰਨਿਆ ਜਾਂਦਾ ਹੈ। ਮੰਗਲ ਨੂੰ ਗ੍ਰਹਿਆਂ ਦਾ ਸੇਨਾਪਤੀ ਕਿਹਾ ਜਾਂਦਾ ਹੈ, ਜੋ ਹਿੰਮਤ, ਉਰਜਾ ਅਤੇ ਨੇਤ੍ਰਿਤਵ ਦਾ ਪ੍ਰਤੀਕ ਹੈ। ਤਾਂ ਆਓ ਜਾਣਦੇ ਹਾਂ ਕਿ ਵੱਖ-ਵੱਖ ਮੂਲ ਅੰਕਾਂ ਵਾਲੇ ਲੋਕਾਂ ਲਈ ਅੱਜ ਵੀਰਵਾਰ ਦਾ ਦਿਨ ਕਿਹੋ ਜਿਹਾ ਰਹੇਗਾ।
ਮੂਲ ਅੰਕ 1
ਅੱਜ ਦਾ ਦਿਨ ਤੁਹਾਡੇ ਲਈ ਬੇਹਦ ਖ਼ਾਸ ਤੇ ਸ਼ਕਤੀਸ਼ਾਲੀ ਹੈ, ਕਿਉਂਕਿ ਮੁੱਖ ਅੰਕ ਤੁਹਾਡੇ ਸੁਭਾਅ ਨਾਲ ਪੂਰਾ ਮੇਲ ਖਾ ਰਿਹਾ ਹੈ। ਤੁਸੀ ਖੁਦ ਨੂੰ ਭਰੋਸੇ ਤੇ ਊਰਜਾ ਨਾਲ ਭਰਿਆ ਮਹਿਸੂਸ ਕਰੋਗੋ। ਅੰਕ 7 ਦੇ ਕਾਰਣ ਤੁਹਾਡੀ ਯੋਜਨਾਵਾਂ ਕਾਫ਼ੀ ਪ੍ਰਭਾਵੀ ਸਾਬਿਤ ਹੋ ਸਕਦੀਆਂ ਹਨ। ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਬਹੁਤ ਖ਼ਾਸ ਦਿਨ ਹੈ। ਕੰਮਕਾਜ 'ਚ ਲੋਕ ਤੁਹਾਡੀ ਗੱਲ ਨੂੰ ਗੰਭੀਰਤਾ ਨਾਲ ਲੈਣਗੇ। ਪਰਿਵਾਰ ਦੇ ਨਾਲ ਵੀ ਸਮਾਂ ਬਿਤਾਓ ਤੇ ਆਪਣੀ ਅੰਦਰਲੀ ਆਵਾਜ਼ ਤੇ ਭਰੋਸਾ ਰਖੋ।
ਮੂਲ ਅੰਕ 2
(2, 11, 20 ਜਾਂ 29 ਨੂੰ ਜਨਮੇਂ ਲੋਕ)
2 ਮੂਲ ਅੰਕ ਦੇ ਲੋਕਾਂ ਲਈ ਇਹ ਦਿਨ ਕਾਫੀ ਉਤਾਰ-ਚੜ੍ਹਾਅ ਵਾਲਾ ਹੋ ਸਕਦਾ ਹੈ। ਅੰਕ 1 ਦੀ ਊਰਜਾ ਤੁਹਾਨੂੰ ਅੱਗੇ ਵੱਧਣ ਦੀ ਹਿੰਮਤ ਦੇਵੇਗੀ, ਪਰ ਅੰਕ 7 ਤੁਹਾਨੂੰ ਡੂੰਘੀ ਸੋਚ ਵਿੱਚ ਡੁੱਬੋ ਸਕਦਾ ਹੈ। ਕਿਸੇ ਵੀ ਕੰਮ ਤੇ ਜਲਦਬਾਜ਼ੀ ਨਾ ਕਰੋ। ਪੜ੍ਹਨ-ਲਿਖਣ ਤੇ ਅੱਗੇ ਦੀ ਯੋਜਨਾ ਬਣਾਉਣ ਲਈ ਵਧੀਆ ਸਮਾਂ ਹੈ। ਮਨ ਦੀ ਉਲਝਣ ਨੂੰ ਹਾਵੀ ਨਾ ਹੋਣ ਦੇਓ। ਪਰਿਵਾਰ ਜਾਂ ਕਰੀਬੀ ਲੋਕਾਂ ਨਾਲ ਸ਼ਾਂਤੀ ਨਾਲ ਗੱਲ ਕਰੋ।
ਮੂਲ ਅੰਕ 3
(ਜਨਮ ਤਾਰੀਖ 3, 12, 21 ਜਾਂ 30 ਵਾਲੇ ਲੋਕ)
ਅੱਜ ਤੁਹਾਡੀ ਰਚਨਾਤਮਕ ਸੋਚ ਅਤੇ ਸਮਝਦਾਰੀ ਤੁਹਾਡੀ ਸਭ ਤੋਂ ਵੱਡੀ ਤਾਕਤ ਰਹੇਗੀ। ਨਵੇਂ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਲਈ ਸਮਾਂ ਉਚਿਤ ਹੈ। ਸਿੱਖਿਆ ਅਤੇ ਪੇਸ਼ੇਵਰ ਖੇਤਰ ਵਿੱਚ ਕੀਤੀ ਮਿਹਨਤ ਦਾ ਚੰਗਾ ਨਤੀਜਾ ਮਿਲ ਸਕਦਾ ਹੈ।
ਮੂਲ ਅੰਕ 4
(4, 13, 22 ਜਾਂ 31 ਜਨਮ ਤਾਰੀਖ ਵਾਲੇ ਲੋਕ)
ਲੰਬੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਲਈ ਦਿਨ ਅਨੁਕੂਲ ਹੈ। ਦਫ਼ਤਰ ਜਾਂ ਕਾਰੋਬਾਰ ਵਿੱਚ ਪ੍ਰਬੰਧਨ ਅਤੇ ਯੋਜਨਾਬੰਦੀ ਤੁਹਾਨੂੰ ਸਫਲਤਾ ਦਿਵਾ ਸਕਦੀ ਹੈ। ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣ ਦੀ ਕੋਸ਼ਿਸ਼ ਕਰੋ।
ਮੂਲ ਅੰਕ 5
(ਜਨਮ ਤਾਰੀਖ 5, 14 ਜਾਂ 23)
ਅੱਜ ਧੀਰਜ ਅਤੇ ਸਮਝਦਾਰੀ ਨਾਲ ਫ਼ੈਸਲੇ ਲੈਣ ਦੀ ਲੋੜ ਹੈ। ਕਿਸੇ ਵੱਡੇ ਫ਼ੈਸਲੇ ਤੋਂ ਪਹਿਲਾਂ ਹਰ ਪੱਖ 'ਤੇ ਵਿਚਾਰ ਕਰੋ। ਰਿਸ਼ਤਿਆਂ ਵਿੱਚ ਸਪੱਸ਼ਟਤਾ ਰੱਖੋ ਅਤੇ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰੋ।
ਮੂਲ ਅੰਕ 6
(6, 15 ਜਾਂ 24 ਜਨਮ ਤਾਰੀਖ ਵਾਲੇ ਲੋਕ)
ਅੱਜ ਦਾ ਦਿਨ ਕਰੀਅਰ ਅਤੇ ਨਿੱਜੀ ਜੀਵਨ ਦੋਵਾਂ ਲਈ ਲਾਭਕਾਰੀ ਹੋ ਸਕਦਾ ਹੈ। ਨਿਵੇਸ਼ ਜਾਂ ਭਵਿੱਖ ਨਾਲ ਜੁੜੇ ਫ਼ੈਸਲੇ ਲੈਣ ਲਈ ਸਮਾਂ ਚੰਗਾ ਹੈ। ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਨਾਲ ਮਨ ਖੁਸ਼ ਰਹੇਗਾ।
ਮੂਲ ਅੰਕ 7
(7, 16 ਜਾਂ 25 ਨੂੰ ਜਨਮੇਂ ਲੋਕ)
ਅੱਜ ਤੁਹਾਡੀ ਅੰਦਰੂਨੀ ਸੂਝ ਅਤੇ ਗਿਆਨ ਤੁਹਾਡੀ ਮਦਦ ਕਰਨਗੇ। ਪੜ੍ਹਾਈ, ਖੋਜ ਜਾਂ ਆਧਿਆਤਮਿਕ ਗਤੀਵਿਧੀਆਂ ਵਿੱਚ ਰੁਚੀ ਵੱਧ ਸਕਦੀ ਹੈ। ਆਪਣੇ ਮਨ ਦੀ ਆਵਾਜ਼ ਨੂੰ ਮਹੱਤਵ ਦਿਓ ਅਤੇ ਸਕਾਰਾਤਮਕ ਸੋਚ ਬਣਾਈ ਰੱਖੋ।
ਮੂਲ ਅੰਕ 8
(8, 17 ਜਾਂ 26 ਜਨਮ ਤਾਰੀਖ ਵਾਲੇ ਲੋਕ)
ਭਵਿੱਖ ਦੀਆਂ ਯੋਜਨਾਵਾਂ ਬਣਾਉਣ ਲਈ ਦਿਨ ਚੰਗਾ ਹੈ। ਆਰਥਿਕ ਮਾਮਲਿਆਂ ਵਿੱਚ ਸਾਵਧਾਨੀ ਵਰਤੋ ਅਤੇ ਵਾਧੂ ਖ਼ਰਚਿਆਂ ਤੋਂ ਬਚੋ। ਪਰਿਵਾਰ ਅਤੇ ਕੰਮਕਾਜ ਵਿਚਕਾਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਰਹੇਗਾ।
ਮੂਲ ਅੰਕ 9
(ਜਨਮ ਤਾਰੀਖ 9, 18 ਜਾਂ 27)
ਇਹ ਅੰਕ ਅੱਜ ਤੁਹਾਡੇ ਲਈ ਖ਼ਾਸ ਮੌਕੇ ਲੈ ਕੇ ਆ ਸਕਦਾ ਹੈ। ਪੁਰਾਣੇ ਅਧੂਰੇ ਕੰਮ ਪੂਰੇ ਹੋਣ ਦੀ ਸੰਭਾਵਨਾ ਹੈ। ਸਮਾਜਿਕ ਕਾਰਜਾਂ ਅਤੇ ਲੋਕਾਂ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸਫਲਤਾ ਮਿਲ ਸਕਦੀ ਹੈ। ਪੁਰਾਣੀਆਂ ਨਕਾਰਾਤਮਕ ਗੱਲਾਂ ਨੂੰ ਪਿੱਛੇ ਛੱਡ ਕੇ ਅੱਗੇ ਵਧੋ।