Courtesy: ai image
ਵੈਦਿਕ ਜੋਤਿਸ਼ ਅਨੁਸਾਰ ਸੂਰਜ ਨੂੰ ਨਵਗ੍ਰਹਾਂ ਦਾ ਰਾਜਾ ਮੰਨਿਆ ਜਾਂਦਾ ਹੈ। ਸੂਰਜ ਆਤਮਵਿਸ਼ਵਾਸ, ਨੇਤ੍ਰਿਤਵ, ਮਾਣ-ਸਨਮਾਨ, ਸਰਕਾਰੀ ਖੇਤਰ, ਪਿਤਾ ਅਤੇ ਪ੍ਰਸ਼ਾਸਨਿਕ ਅਧਿਕਾਰਾਂ ਦਾ ਕਾਰਕ ਮੰਨਿਆ ਜਾਂਦਾ ਹੈ। ਜਦੋਂ ਵੀ ਸੂਰਜ ਆਪਣੀ ਰਾਸ਼ੀ ਬਦਲਦੇ ਹਨ ਤਾਂ ਇਸ ਦਾ ਪ੍ਰਭਾਵ ਹਰ ਰਾਸ਼ੀ ਦੇ ਜਾਤਕਾਂ ਦੇ ਜੀਵਨ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। 15 ਜੂਨ 2026 ਨੂੰ ਸੂਰਜ ਵ੍ਰਿਸ਼ਭ ਰਾਸ਼ੀ ਤੋਂ ਨਿਕਲ ਕੇ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਇਹ ਗੋਚਰ ਕਈ ਲੋਕਾਂ ਲਈ ਨਵੇਂ ਮੌਕੇ ਅਤੇ ਤਰੱਕੀ ਦੇ ਰਾਹ ਖੋਲ੍ਹ ਸਕਦਾ ਹੈ। ਆਓ ਜਾਣਦੇ ਹਾਂ ਕਿ ਇਸ ਦਾ 12 ਰਾਸ਼ੀਆਂ 'ਤੇ ਕੀ ਪ੍ਰਭਾਵ ਪੈ ਸਕਦਾ ਹੈ..
ਮੇਖ ਰਾਸ਼ੀ
ਸੂਰਜ ਦਾ ਗੋਚਰ ਤੁਹਾਡੇ ਤੀਜੇ ਭਾਵ ਵਿੱਚ ਹੋਵੇਗਾ। ਇਸ ਸਮੇਂ ਦੌਰਾਨ ਹਿੰਮਤ, ਆਤਮਵਿਸ਼ਵਾਸ ਅਤੇ ਫੈਸਲੇ ਲੈਣ ਦੀ ਸਮਰੱਥਾ ਵਿੱਚ ਵਾਧਾ ਹੋ ਸਕਦਾ ਹੈ। ਨੌਕਰੀ ਅਤੇ ਕਾਰੋਬਾਰ ਵਿੱਚ ਤੁਹਾਡੇ ਕੰਮ ਦੀ ਸ਼ਲਾਘਾ ਹੋਵੇਗੀ ਅਤੇ ਸਮਾਜਿਕ ਮਾਣ-ਸਨਮਾਨ ਵੀ ਵਧੇਗਾ।
ਵ੍ਰਿਸ਼ਭ ਰਾਸ਼ੀ
ਸੂਰਜ ਤੁਹਾਡੀ ਰਾਸ਼ੀ ਤੋਂ ਨਿਕਲ ਕੇ ਦੂਸਰੇ ਭਾਵ ਵਿੱਚ ਪ੍ਰਵੇਸ਼ ਕਰਨਗੇ। ਆਰਥਿਕ ਦ੍ਰਿਸ਼ਟੀਕੋਣ ਦੇ ਪੱਖ ਤੋਂ ਇਹ ਸਮਾਂ ਤੁਹਾਡੇ ਲਈ ਵਧੀਆ ਰਹੇਗਾ। ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਸਰਕਾਰੀ ਖੇਤਰ ਵਿੱਚ ਲਾਫ ਦੇ ਯੋਗ ਹਨ। ਹਾਲਾਂਕਿ, ਗੱਲਬਾਤ ਵਿੱਚ ਤੁਹਾਨੂੰ ਕਾਫੀ ਸਾਵਧਾਨੀ ਵਰਤਣੀ ਹਵੇਗੀ।
ਮਿਥੁਨ ਰਾਸ਼ੀ
ਸੂਰਜ ਦਾ ਗੋਚਰ ਤੁਹਾਡੀ ਆਪਣੀ ਰਾਸ਼ੀ ਵਿੱਚ ਹੋਵੇਗਾ। ਇਸ ਨਾਲ ਤੁਹਾਡੇ ਅੰਦਰ ਨਵੀਂ ਊਰਜਾ ਅਤੇ ਨੇਤ੍ਰਿਤਵ ਦੇ ਗੁਣਾਂ ਵਿੱਚ ਵਾਧਾ ਹੋ ਸਕਦਾ ਹੈ। ਸਮਾਜਿਕ ਪ੍ਰਭਾਵ ਵਧੇਗਾ ਅਤੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਗੁੱਸੇ 'ਤੇ ਕਾਬੂ ਰੱਖਣ ਦੀ ਲੋੜ ਰਹੇਗੀ।
ਕਰਕ ਰਾਸ਼ੀ
ਸੂਰਜ ਤੁਹਾਡੇ ਬਾਰ੍ਹਵੇਂ ਭਾਵ ਵਿੱਚ ਗੋਚਰ ਕਰਨਗੇ। ਇਸ ਦੌਰਾਨ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਵਿਦੇਸ਼ ਜਾਂ ਕਾਨੂੰਨੀ ਮਾਮਲਿਆਂ ਨਾਲ ਜੁੜੇ ਲੋਕਾਂ ਲਈ ਸਮਾਂ ਅਨੁਕੂਲ ਰਹਿ ਸਕਦਾ ਹੈ। ਅੱਖਾਂ ਅਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ।
ਸਿੰਘ ਰਾਸ਼ੀ
ਸੂਰਜ ਤੁਹਾਡੀ ਰਾਸ਼ੀ ਦੇ ਸਵਾਮੀ ਹਨ ਅਤੇ ਉਹਨਾਂ ਦਾ ਗੋਚਰ ਤੁਹਾਡੇ ਆਮਦਨ ਦੇ ਭਾਵ ਵਿੱਚ ਹੋਵੇਗਾ। ਆਮਦਨ ਦੇ ਨਵੇਂ ਸਰੋਤ ਬਣ ਸਕਦੇ ਹਨ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਅੱਗੇ ਵਧਣਗੇ। ਵਿੱਤੀ ਸਥਿਤੀ ਮਜ਼ਬੂਤ ਹੋ ਸਕਦੀ ਹੈ।
ਕੰਨਿਆ ਰਾਸ਼ੀ
ਇਹ ਗੋਚਰ ਤੁਹਾਡੇ ਕਰੀਅਰ ਭਾਵ ਵਿੱਚ ਹੋਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਜਾਂ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਸਰਕਾਰੀ ਖੇਤਰ ਵਿੱਚ ਸਫਲਤਾ ਦੇ ਯੋਗ ਬਣ ਰਹੇ ਹਨ। ਪੇਸ਼ੇਵਰ ਜੀਵਨ ਵਿੱਚ ਤੁਹਾਡੀ ਪਛਾਣ ਮਜ਼ਬੂਤ ਹੋਵੇਗੀ।
ਤੁਲਾ ਰਾਸ਼ੀ
ਸੂਰਜ ਦਾ ਗੋਚਰ ਭਾਗ ਦੇ ਭਾਵ ਵਿੱਚ ਹੋਵੇਗਾ। ਕਿਸਮਤ ਸਾਥ ਦਗੇ ਸਕ ਅਤੇ ਧਾਰਮਿਕ ਜਾਂ ਆਧਿਆਤਮਿਕ ਗਤੀਵਿਧੀਆਂ ਵਿੱਚ ਰੁਚੀ ਵਧੇਗੀ। ਲੰਬੀ ਦੂਰੀ ਦੀਆਂ ਯਾਤਰਾਵਾਂ ਭਵਿੱਖ ਵਿੱਚ ਲਾਭ ਦੇ ਸਕਦੀਆਂ ਹਨ।
ਵ੍ਰਿਸ਼ਚਿਕ ਰਾਸ਼ੀ
ਇਹ ਗੋਚਰ ਤੁਹਾਡੇ ਅੱਠਵੇਂ ਭਾਵ ਵਿੱਚ ਹੋਵੇਗਾ। ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਅਤੇ ਵਿੱਤੀ ਮਾਮਲਿਆਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਵੱਡੇ ਨਿਵੇਸ਼ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣਾ ਫਾਇਦੇਮੰਦ ਰਹੇਗਾ।
ਧਨੁ ਰਾਸ਼ੀ
ਸੂਰਜ ਸੱਤਵੇਂ ਭਾਵ ਵਿੱਚ ਗੋਚਰ ਕਰਨਗੇ, ਜੋ ਵਿਆਹ ਅਤੇ ਭਾਈਵਾਲੀ ਨਾਲ ਸੰਬੰਧਿਤ ਹੈ। ਕਾਰੋਬਾਰ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ, ਖ਼ਾਸ ਕਰਕੇ ਸਰਕਾਰੀ ਕੰਮ ਨਾਲ ਜੁੜੇ ਲੋਕਾਂ ਨੂੰ ਲਾਭ ਹੋ ਸਕਦਾ ਹੈ। ਜੀਵਨਸਾਥੀ ਨਾਲ ਵਿਚਾਰਾਂ ਦੇ ਅੰਤਰ ਤੋਂ ਬਚਣ ਦੀ ਕੋਸ਼ਿਸ਼ ਕਰੋ।
ਮਕਰ ਰਾਸ਼ੀ
ਇਹ ਗੋਚਰ ਛੇਵੇਂ ਭਾਵ ਵਿੱਚ ਹੋਵੇਗਾ, ਜੋ ਮੁਕਾਬਲੇ ਅਤੇ ਵਿਰੋਧੀਆਂ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਇਸ ਸਮੇਂ ਤੁਹਾਡੇ ਵਿਰੋਧੀ ਕਮਜ਼ੋਰ ਪੈ ਸਕਦੇ ਹਨ ਅਤੇ ਮਿਹਨਤ ਦਾ ਚੰਗਾ ਨਤੀਜਾ ਮਿਲੇਗਾ। ਨੌਕਰੀ ਵਿੱਚ ਪ੍ਰਦਰਸ਼ਨ ਸੁਧਰੇਗਾ।
ਕੁੰਭ ਰਾਸ਼ੀ
ਸੂਰਜ ਪੰਜਵੇਂ ਭਾਵ ਵਿੱਚ ਗੋਚਰ ਕਰਨਗੇ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਵੱਧ ਧਿਆਨ ਦੇਣ ਦੀ ਲੋੜ ਹੋਵੇਗੀ ਕਿਉਂਕਿ ਮਨ ਭਟਕ ਸਕਦਾ ਹੈ। ਕਰੀਅਰ ਵਿੱਚ ਬਦਲਾਅ ਜਾਂ ਨਵੀਆਂ ਸੰਭਾਵਨਾਵਾਂ ਬਾਰੇ ਵਿਚਾਰ ਬਣ ਸਕਦੇ ਹਨ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲਿਆਂ ਲਈ ਇਹ ਸਮਾਂ ਕੰਮਕਾਜ ਦੀ ਵਿਆਸਤਤਾ ਵਧਾ ਸਕਦਾ ਹੈ। ਪਰਿਵਾਰ ਨੂੰ ਘੱਟ ਸਮਾਂ ਦੇਣ ਦੀ ਸਥਿਤੀ ਬਣ ਸਕਦੀ ਹੈ। ਜ਼ਮੀਨ, ਮਕਾਨ ਜਾਂ ਵਾਹਨ ਨਾਲ ਜੁੜੇ ਕੰਮਾਂ ਵਿੱਚ ਪ੍ਰਗਤੀ ਹੋ ਸਕਦੀ ਹੈ। ਸਰਕਾਰੀ ਮਾਮਲਿਆਂ ਵਿੱਚ ਵੀ ਅਟਕੇ ਹੋਏ ਕੰਮ ਪੂਰੇ ਹੋ ਸਕਦੇ ਹਨ।