menu-icon
Punjabi Story Line
  • Home
  • News
  • Astrology
  • ਅੰਕ ਜੋਤਿਸ਼ ਮੁਤਾਬਕ ਕਿਹੜਾ ਪਰਫਿਊਮ ਹੈ ਤੁਹਾਡੇ ਲਈ ਲੱਕੀ? ਜਨਮ ਮਿਤੀ ਅਨੁਸਾਰ ਚੁਣੋ ਖਾਸ ਖੁਸ਼ਬੂ

ਅੰਕ ਜੋਤਿਸ਼ ਮੁਤਾਬਕ ਕਿਹੜਾ ਪਰਫਿਊਮ ਹੈ ਤੁਹਾਡੇ ਲਈ ਲੱਕੀ? ਜਨਮ ਮਿਤੀ ਅਨੁਸਾਰ ਚੁਣੋ ਖਾਸ ਖੁਸ਼ਬੂ

ਪਰਫਿਊਮ ਸਿਰਫ਼ ਸਰੀਰ ਨੂੰ ਤਾਜ਼ਗੀ ਹੀ ਨਹੀਂ ਦਿੰਦੇ, ਸਗੋਂ ਇਹ ਤੁਹਾਡੇ ਆਤਮ-ਵਿਸ਼ਵਾਸ ਅਤੇ ਵਿਅਕਤੀਤਵ ਨੂੰ ਵੀ ਨਿਖਾਰ ਸਕਦੇ ਹਨ। ਅੰਕ ਜੋਤਿਸ਼ ਦੀ ਮੰਨੀਏ ਤਾਂ ਹਰ ਜਨਮ ਅੰਕ ਨਾਲ ਕੁਝ ਖਾਸ ਸੁਗੰਧਾਂ ਜੋੜੀਆਂ ਜਾਂਦੀਆਂ ਹਨ, ਜੋ ਸਕਾਰਾਤਮਕਤਾ ਵਧਾਉਣ ਵਿੱਚ ਮਦਦਗਾਰ ਮੰਨੀਆਂ ਜਾਂਦੀਆਂ ਹਨ।

Date Updated Last Updated : 10 June 2026, 04:24 PM IST
Share:

ਨਵੀਂ ਦਿੱਲੀ: ਲੋਕ ਅਕਸਰ ਘਰੋਂ ਨਿਕਲਣ ਤੋਂ ਪਹਿਲਾਂ ਪਰਫਿਊਮ ਜਾਂ ਸੈਂਟ ਦਾ ਇਸਤੇਮਾਲ ਕਰਦੇ ਹਨ। ਲੋਕਾਂ ਦਾ ਇਹਨਾਂ ਸੈਂਟਾਂ ਨੂੰ ਪਾਉਣ ਤੋਂ ਖ਼ਾਸ ਮਤਲਬ ਤਾਜ਼ਗੀ ਤੇ ਖੁਸ਼ਬੂ ਨੂੰ ਲੈ ਕੇ ਜੁੜਿਆ ਹੁੰਦਾ ਹੈ, ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਇਹ ਪਰਫਿਊਮ ਤੁਹਾਡੇ ਆਤਮ-ਵਿਸ਼ਵਾਸ ਅਤੇ ਵਿਅਕਤੀਤਵ ਨੂੰ ਵੀ ਨਿਖਾਰ ਸਕਦੇ ਹੈ। ਅੰਕ ਜੋਤਿਸ਼ ਦੇ ਅਨੁਸਾਰ, ਹਰ ਜਨਮ ਅੰਕ ਨਾਲ ਕੁਝ ਖਾਸ ਸੁਗੰਧਾਂ ਜੋੜੀਆਂ ਜਾਂਦੀਆਂ ਹਨ, ਜੋ ਵਿਅਕਤੀ ਦੀ ਊਰਜਾ ਨੂੰ ਸੰਤੁਲਿਤ ਕਰਨ ਅਤੇ ਸਕਾਰਾਤਮਕਤਾ ਵਧਾਉਣ ਵਿੱਚ ਮਦਦਗਾਰ ਮੰਨੀਆਂ ਜਾਂਦੀਆਂ ਹਨ। ਤਾਂ ਆਓ ਜਾਣ ਲੈਂਦੇ ਹਾਂ ਕਿਹੜੇ ਅੰਕ ਲਈ ਕਿਹੜਾ ਪਰਫਿਊਮ ਲੱਕੀ ਰਹਿੰਦਾ ਹੈ।

ਨੰਬਰ 1 (1, 10, 19, 28 ਨੂੰ ਜਨਮੇ ਲੋਕ)

ਇਨ੍ਹਾਂ ਲੋਕਾਂ ਵਿੱਚ ਲੀਡਰਸ਼ਿਪ ਅਤੇ ਆਤਮ-ਵਿਸ਼ਵਾਸ ਦੀ ਭਰਪੂਰ ਸਮਰੱਥਾ ਹੁੰਦੀ ਹੈ। ਕੇਸਰ (Saffron) ਦੀ ਖੁਸ਼ਬੂ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਕਰ ਸਕਦੀ ਹੈ।

ਨੰਬਰ  2 (2, 11, 20, 29 ਨੂੰ ਜਨਮੇ ਲੋਕ)

ਭਾਵੁਕ ਅਤੇ ਸੰਵੇਦਨਸ਼ੀਲ ਸੁਭਾਅ ਵਾਲੇ ਲੋਕਾਂ ਲਈ ਗੁਲਾਬ ਦੀ ਮਹਿਕ ਲਾਭਕਾਰੀ ਮੰਨੀ ਜਾਂਦੀ ਹੈ। ਇਹ ਮਨ ਨੂੰ ਸ਼ਾਂਤੀ ਅਤੇ ਸੰਤੁਲਨ ਦੇਣ ਵਿੱਚ ਸਹਾਇਕ ਹੋ ਸਕਦੀ ਹੈ।

ਨੰਬਰ 3 (3, 12, 21, 30 ਨੂੰ ਜਨਮੇ ਲੋਕ)

ਇਸ ਅੰਕ ਵਾਲੇ ਲੋਕ ਆਮ ਤੌਰ 'ਤੇ ਆਸ਼ਾਵਾਦੀ ਅਤੇ ਗਿਆਨਵਾਨ ਹੁੰਦੇ ਹਨ। ਚਮੇਲੀ (Jasmine) ਦੀ ਖੁਸ਼ਬੂ ਉਨ੍ਹਾਂ ਵਿੱਚ ਸਕਾਰਾਤਮਕਤਾ ਅਤੇ ਉਤਸ਼ਾਹ ਵਧਾਉਣ ਲਈ ਉਚਿਤ ਮੰਨੀ ਜਾਂਦੀ ਹੈ।

ਨੰਬਰ 4 (4, 13, 22, 31 ਨੂੰ ਜਨਮੇ ਲੋਕ)

ਇਨ੍ਹਾਂ ਲੋਕਾਂ ਲਈ ਚੰਦਨ ਦੀ ਸੁਗੰਧ ਵਧੀਆ ਮੰਨੀ ਜਾਂਦੀ ਹੈ। ਇਹ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਦੇਣ ਦੇ ਨਾਲ-ਨਾਲ ਜੀਵਨ ਵਿੱਚ ਸਥਿਰਤਾ ਦੀ ਭਾਵਨਾ ਵੀ ਦੇ ਸਕਦੀ ਹੈ।

ਨੰਬਰ 5 (5, 14, 23 ਨੂੰ ਜਨਮੇ ਲੋਕ)

ਇਹ ਲੋਕ ਮਿਲਣਸਾਰ ਅਤੇ ਗੱਲਬਾਤ ਵਿੱਚ ਨਿਪੁੰਨ ਹੁੰਦੇ ਹਨ। ਮਿੱਠੀ ਫੁੱਲਾਂ ਵਾਲੀ ਜਾਂ ਸਿਟਰਸ ਖੁਸ਼ਬੂ ਉਨ੍ਹਾਂ ਦੀ ਊਰਜਾ ਨੂੰ ਤਾਜ਼ਾ ਰੱਖਣ ਅਤੇ ਸਮਾਜਿਕ ਸੰਬੰਧ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੀ ਹੈ।

ਨੰਬਰ  6 (6, 15, 24 ਨੂੰ ਜਨਮੇ ਲੋਕ)

ਸੁੰਦਰਤਾ ਅਤੇ ਆਰਾਮ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਚਮੇਲੀ ਦੀ ਮਹਿਕ ਖਾਸ ਮੰਨੀ ਜਾਂਦੀ ਹੈ। ਇਹ ਉਨ੍ਹਾਂ ਦੀ ਆਕਰਸ਼ਕਤਾ ਅਤੇ ਆਤਮ-ਵਿਸ਼ਵਾਸ ਨੂੰ ਵਧਾ ਸਕਦੀ ਹੈ।

ਨੰਬਰ 7 (7, 16, 25 ਨੂੰ ਜਨਮੇ ਲੋਕ)

ਆਧਿਆਤਮਿਕ ਅਤੇ ਇਕਾਂਤ ਪਸੰਦ ਕਰਨ ਵਾਲੇ ਲੋਕਾਂ ਲਈ ਪੈਚੌਲੀ (Patchouli) ਦੀ ਖੁਸ਼ਬੂ ਉਚਿਤ ਮੰਨੀ ਜਾਂਦੀ ਹੈ। ਇਹ ਉਨ੍ਹਾਂ ਨੂੰ ਅੰਦਰੂਨੀ ਸ਼ਾਂਤੀ ਅਤੇ ਮਜ਼ਬੂਤ ਆਭਾ ਪ੍ਰਦਾਨ ਕਰ ਸਕਦੀ ਹੈ।

ਨੰਬਰ 8 (8, 17, 26 ਨੂੰ ਜਨਮੇ ਲੋਕ)

ਇਸ ਅੰਕ ਵਾਲੇ ਲੋਕਾਂ ਲਈ ਲੈਵੈਂਡਰ ਦੀ ਸੁਗੰਧ ਚੰਗੀ ਮੰਨੀ ਜਾਂਦੀ ਹੈ। ਇਹ ਮਨ ਨੂੰ ਸ਼ਾਂਤ ਰੱਖਣ ਅਤੇ ਸਕਾਰਾਤਮਕ ਸੋਚ ਬਣਾਈ ਰੱਖਣ ਵਿੱਚ ਮਦਦਗਾਰ ਹੋ ਸਕਦੀ ਹੈ।

ਨੰਬਰ 9 (9, 18, 27 ਨੂੰ ਜਨਮੇ ਲੋਕ)

ਜੋਸ਼ੀਲੇ ਅਤੇ ਦ੍ਰਿੜ੍ਹ ਇਰਾਦਿਆਂ ਵਾਲੇ ਲੋਕਾਂ ਲਈ ਚੰਦਨ ਦੀ ਖੁਸ਼ਬੂ ਲਾਭਦਾਇਕ ਮੰਨੀ ਜਾਂਦੀ ਹੈ। ਇਹ ਉਨ੍ਹਾਂ ਨੂੰ ਸ਼ਾਂਤ ਰਹਿਣ ਅਤੇ ਆਪਣੇ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰ ਸਕਦੀ ਹੈ।
 

Tags :

Recent News