ਧਮਾਲ ਪਾਉਣ ਲਈ ਹੋ ਜਾਓ ਤਿਆਰ , ਹੁੰਡਈ ਦੀਆਂ ਇਹ 3 ਨਵੀਆਂ SUV ਕਾਰਾਂ ਬਾਜ਼ਾਰ 'ਚ ਆਉਣ ਵਾਲੀਆਂ ਹਨ

New Car Launch: ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਹੁੰਡਈ ਜਲਦੀ ਹੀ ਬਾਜ਼ਾਰ 'ਚ ਆਪਣੀਆਂ ਤਿੰਨ SUV ਕਾਰਾਂ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ 'ਚ EV ਕਾਰਾਂ ਨੂੰ ਵੀ ਸ਼ਾਮਲ ਕੀਤਾ ਹੈ।

Share:

New Car Launch: ਭਾਰਤ 'ਚ ਦੱਖਣੀ ਕੋਰੀਆ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਹੁੰਡਈ ਦੀਆਂ ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਕੰਪਨੀ ਦੀ ਕ੍ਰੇਟਾ ਕਾਰ ਇੱਕ ਮਸ਼ਹੂਰ SUV ਬਣ ਗਈ ਹੈ। ਜਨਵਰੀ 2024 ਵਿੱਚ, ਕੰਪਨੀ ਨੇ Hyundai Creta ਦਾ ਫੇਸਲਿਫਟ ਵਰਜ਼ਨ ਲਾਂਚ ਕੀਤਾ ਸੀ। ਇਸ ਨੂੰ ਸਿਰਫ਼ ਚਾਰ ਮਹੀਨਿਆਂ ਵਿੱਚ 100,000 ਤੋਂ ਵੱਧ ਯੂਨਿਟਾਂ ਦੀ ਬੁਕਿੰਗ ਮਿਲੀ ਹੈ। Hyundai ਦੀ Creta ਭਾਰਤ 'ਚ ਵਿਕਣ ਵਾਲੀਆਂ ਟਾਪ-10 ਕਾਰਾਂ 'ਚ ਦੂਜੇ ਸਥਾਨ 'ਤੇ ਰਹੀ ਹੈ।

ਹੁਣ ਕੰਪਨੀ ਆਪਣੀ ਨਵੀਂ 3 SUV ਲਾਂਚ ਕਰਨ ਵਾਲੀ ਹੈ। ਇਸ 'ਚ ਮਸ਼ਹੂਰ SUV ਦਾ ਇਲੈਕਟ੍ਰਿਕ ਵਰਜ਼ਨ ਵੀ ਲਾਂਚ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਸਾਲ Hyundai ਕਿਹੜੀ ਕਾਰ ਲਾਂਚ ਕਰਨ ਜਾ ਰਹੀ ਹੈ ਅਤੇ ਇਸ ਦੇ ਫੀਚਰਸ ਕੀ ਹਨ।

Hyundai Tucson facelift 

ਕੰਪਨੀ ਨੇ ਇਸ ਕਾਰ ਨੂੰ ਸਾਲ 2023 'ਚ ਲਾਂਚ ਕੀਤਾ ਸੀ। ਹੁਣ ਇਹ ਕੰਪਨੀ ਇਸ ਕਾਰ ਨੂੰ ਮਿਡ ਸਾਈਕਲ ਅਪਡੇਟ ਦੇਣ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਉਣ ਵਾਲੀ ਅਪਡੇਟਡ SUV 'ਚ ਨਵਾਂ 12.3-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ 12.3-ਇੰਚ ਦਾ ਡਿਜੀਟਲ ਕੰਸੋਲ ਵੀ ਦਿੱਤਾ ਜਾ ਰਿਹਾ ਹੈ।

Hyundai Creta EV

ਇਸ ਕਾਰ ਨੂੰ ਗਾਹਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਹੁਣ ਕੰਪਨੀ ਇਸ ਸਾਲ ਇਸ ਦਾ ਇਲੈਕਟ੍ਰਿਕ ਵਰਜ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਕਾਰ ਆਉਣ ਵਾਲੀ ਟਾਟਾ ਕਰਵ ਈਵੀ ਅਤੇ ਮਾਰੂਤੀ ਸੁਜ਼ੂਕੀ ਈਵੀਐਕਸ ਨਾਲ ਮੁਕਾਬਲਾ ਕਰਨ ਜਾ ਰਹੀ ਹੈ। ਇਹ ਕਾਰ ਇੱਕ ਵਾਰ ਚਾਰਜ ਵਿੱਚ 450 ਤੋਂ 500 ਕਿਲੋਮੀਟਰ ਤੱਕ ਜਾ ਸਕਦੀ ਹੈ।

Hyundai Alcazar facelift

ਕੰਪਨੀ Hyundai Alcazar ਨੂੰ ਵੀ ਅਪਡੇਟ ਕਰਨ ਜਾ ਰਹੀ ਹੈ। ਇਹ ਕਾਰ ਭਾਰਤ 'ਚ ਆਉਣ ਵਾਲੇ ਮਹੀਨਿਆਂ 'ਚ ਲਾਂਚ ਹੋਣ ਜਾ ਰਹੀ ਹੈ। ਕੰਪਨੀ ਇਸ ਕਾਰ ਦੇ ਇੰਟੀਰੀਅਰ ਅਤੇ ਐਕਸਟੀਰੀਅਰ 'ਚ ਬਦਲਾਅ ਕਰ ਸਕਦੀ ਹੈ। ਇਸ ਵਿੱਚ ਲੈਵਲ-2 ADAS ਤਕਨੀਕ ਵੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ