ਲੁਧਿਆਣਾ ਤੋਂ ਅਗਵਾ 6 ਸਾਲ ਦੀ ਬੱਚੀ ਮੁਰਾਦਾਬਾਦ ਤੋਂ ਬਰਾਮਦ, 8 ਘੰਟਿਆਂ 'ਚ ਸੁਲਝਾਇਆ ਕੇਸ

ਪੁਲਿਸ ਭਾਲ ਕਰ ਰਹੀ ਸੀ ਤਾਂ ਪਤਾ ਲੱਗਿਆ ਕਿ ਦੋਸ਼ੀ ਮੁਰਾਦਾਬਾਦ ਰੇਲਵੇ ਸਟੇਸ਼ਨ ਕੋਲ ਹੈ ਤਾਂ ਉਥੋਂ ਯੂਪੀ ਪੁਲਿਸ ਦੀ ਮਦਦ ਨਾਲ ਫੜ ਲਿਆ ਗਿਆ 

Courtesy: ਜਾਣਕਾਰੀ ਦਿੰਦੇ ਡੀਸੀਪੀ ਰੁਪਿੰਦਰ ਸਿੰਘ

Share:

ਪੰਜਾਬ ਦੇ ਲੁਧਿਆਣਾ ਤੋਂ ਅਗਵਾ ਹੋਈ 6 ਸਾਲ ਦੀ ਬੱਚੀ ਦੇ ਮਾਮਲੇ ਨੂੰ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ 8 ਘੰਟਿਆਂ ਅੰਦਰ ਸੁਲਝਾ ਲਿਆ ਤੇ ਬੱਚੀ ਨੂੰ ਸੁਰੱਖਿਅਤ ਬਰਾਮਦ ਕਰਨ ਦੇ ਨਾਲ ਨਾਲ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।  ਪੁਲਿਸ ਨੇ ਅਗਵਾਕਾਰ ਨੂੰ ਲੜਕੀ ਸਮੇਤ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਦੀ ਵੀ ਮਦਦ ਲਈ। ਦੋਸ਼ੀ ਦੀ ਪਛਾਣ ਸੰਤੋਸ਼ ਚੌਧਰੀ ਵਜੋਂ ਹੋਈ ਹੈ। ਜੋਕਿ ਬੱਚੀ ਦੇ ਪਿਤਾ ਦੇ ਨਾਲ ਹੀ ਕੰਮ ਕਰਦਾ ਸੀ ਤੇ ਬੱਚੀ ਨੂੰ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ ਸੀ। ਪੁਲਿਸ ਅਗਲੇਰੀ ਕਾਰਵਾਈ ਵਿੱਚ ਲੱਗੀ ਹੋਈ ਹੈ। 

ਅਗ਼ਵਾ ਦੇ ਕਾਰਨ ਪੁੱਛ ਰਹੀ ਪੁਲਿਸ 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਿੰਡ ਬੜਗਾਓਂ ਅਜ਼ੀਮਾਬਾਦ, ਜ਼ਿਲ੍ਹਾ ਆਰਾ, ਬਿਹਾਰ ਦਾ ਰਹਿਣ ਵਾਲਾ ਹੈ। ਉਹ ਲੁਧਿਆਣਾ ਦੇ ਸੁਖਦੇਵ ਨਗਰ ਵਿੱਚ ਰਹਿੰਦਾ ਸੀ। ਪੁਲਿਸ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰੇਗੀ। ਜਿਸਤੋਂ ਬਾਅਦ ਰਿਮਾਂਡ ਦੌਰਾਨ ਪਤਾ ਲੱਗੇਗਾ ਕਿ ਮੁਲਜ਼ਮ ਨੇ ਲੜਕੀ ਨੂੰ ਕਿਹੜੇ ਕਾਰਨਾਂ ਕਰਕੇ ਅਗਵਾ ਕੀਤਾ ਸੀ। ਫਿਲਹਾਲ ਪੁਲਿਸ ਨੇ ਇਸ ਕੇਸ ਨੂੰ ਟਰੇਸ ਕਰਨ ਚ ਸਫਲਤਾ ਹਾਸਲ ਕੀਤੀ ਹੈ ਤੇ ਬੱਚੀ ਨੂੰ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। 

ਟੌਫੀ ਦਾ ਲਾਲਚ ਦੇ ਕੇ ਲੈ ਗਿਆ 

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸੰਤੋਸ਼ ਲੜਕੀ ਦੇ ਪਿਤਾ ਨਾਲ ਮਜ਼ਦੂਰੀ ਕਰਦਾ ਸੀ। ਇਸ ਕਰਕੇ ਘਰ ਆਉਣਾ ਜਾਣਾ ਸੀ। ਜਦੋਂ ਲੜਕੀ ਦੀ ਮਾਂ ਘਰ ਵਿੱਚ ਸੌਂ ਰਹੀ ਸੀ ਉਦੋ ਦੋਸ਼ੀ ਨੇ ਲੜਕੀ ਨੂੰ ਟੌਫੀ ਦਾ ਲਾਲਚ ਦਿੱਤਾ ਅਤੇ ਇੱਕ ਆਟੋ ਵਿੱਚ ਰੇਲਵੇ ਸਟੇਸ਼ਨ ਲੈ ਗਿਆ। ਉੱਥੋਂ ਉਹ ਲੜਕੀ ਨੂੰ ਟ੍ਰੇਨ ਵਿੱਚ ਬਿਠਾ ਕੇ ਬਿਹਾਰ ਲਈ ਰਵਾਨਾ ਹੋ ਗਿਆ। ਇਸਤੋਂ ਬਾਅਦ ਉਹ ਉੱਤਰ ਪ੍ਰਦੇਸ਼ ਪਹੁੰਚ ਗਿਆ। ਪੁਲਿਸ ਭਾਲ ਕਰ ਰਹੀ ਸੀ ਤਾਂ ਪਤਾ ਲੱਗਿਆ ਕਿ ਦੋਸ਼ੀ ਮੁਰਾਦਾਬਾਦ ਰੇਲਵੇ ਸਟੇਸ਼ਨ ਕੋਲ ਹੈ ਤਾਂ ਉਥੋਂ ਯੂਪੀ ਪੁਲਿਸ ਦੀ ਮਦਦ ਨਾਲ ਫੜ ਲਿਆ ਗਿਆ 

ਯੂਪੀ ਪੁਲਿਸ ਨੇ ਕੀਤੀ ਮਦਦ 

ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਐਸਐਚਓ ਡਾਬਾ ਗੁਰਦਿਆਲ ਸਿੰਘ ਦੀ ਟੀਮ ਨੇ ਯੂਪੀ ਪੁਲਿਸ ਦੀ ਮਦਦ ਨਾਲ ਦੋਸ਼ੀ ਨੂੰ ਲੱਭ ਲਿਆ ਅਤੇ ਉਸਨੂੰ ਮੁਰਾਦਾਬਾਦ ਰੇਲਵੇ ਸਟੇਸ਼ਨ ਨੇੜੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਹੁਣ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ। ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਕੀ ਨੂੰ ਅਗਵਾ ਕਰਨ ਪਿੱਛੇ ਦੋਸ਼ੀ ਦਾ ਕੀ ਇਰਾਦਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਲੜਕੀ ਦਾ ਮੈਡੀਕਲ ਵੀ ਕਰਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ