menu-icon
Punjabi Story Line
  • Home
  • News
  • Crime
  • Encounter: ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ 'ਤੇ ਮੁਲਜ਼ਮ ਨੇ ਚਲਾਈ ਗੋਲੀ, ਜ਼ਵਾਬੀ ਕਾਰਵਾਈ ਵਿੱਚ ਕੀਤਾ ਢੇਰ, 2 ਮੁਲਾਜ਼ਿਮ ਵੀ ਜ਼ਖਮੀ

Encounter: ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ 'ਤੇ ਮੁਲਜ਼ਮ ਨੇ ਚਲਾਈ ਗੋਲੀ, ਜ਼ਵਾਬੀ ਕਾਰਵਾਈ ਵਿੱਚ ਕੀਤਾ ਢੇਰ, 2 ਮੁਲਾਜ਼ਿਮ ਵੀ ਜ਼ਖਮੀ

Encounter: ਇਹ ਘਟਨਾ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਮੇਵਾ ਮਿਆਣੀ ਦੀ ਹੈ। ਜਿੱਥੇ ਪੁਲਿਸ ਨੂੰ ਉਕਤ ਪਿੰਡ ਦੇ ਹੀ ਇੱਕ ਵਿਅਕਤੀ ਦੇ ਨਸ਼ੇ ਦਾ ਧੰਦਾ ਕਰਨ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਜਦੋਂ ਦਸੂਹਾ ਪੁਲਿਸ ਟੀਮ ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੇਵਾ ਮਿਆਣੀ ਦੇ ਘਰ ਪਹੁੰਚੀ ਤਾਂ ਸੁੱਚਾ ਸਿੰਘ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ।

Date Updated Last Updated : 26 March 2024, 11:43 AM IST
Share:

Encounter: ਹੁਸ਼ਿਆਰਪੁਰ ਦੇ ਹਲਕਾ ਦਸੂਹਾ 'ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ 'ਤੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਨਸ਼ਾ ਤਸਕਰ ਦਾ ਮੁਕਾਬਲਾ ਹੋਇਆ। ਇਹ ਵੀ ਪਤਾ ਲੱਗਾ ਹੈ ਕਿ ਇਸ ਘਟਨਾ ਵਿਚ 2 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਇਹ ਘਟਨਾ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਮੇਵਾ ਮਿਆਣੀ ਦੀ ਹੈ। ਜਿੱਥੇ ਪੁਲਿਸ ਨੂੰ ਉਕਤ ਪਿੰਡ ਦੇ ਹੀ ਇੱਕ ਵਿਅਕਤੀ ਦੇ ਨਸ਼ੇ ਦਾ ਧੰਦਾ ਕਰਨ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਜਦੋਂ ਦਸੂਹਾ ਪੁਲਿਸ ਟੀਮ ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੇਵਾ ਮਿਆਣੀ ਦੇ ਘਰ ਪਹੁੰਚੀ ਤਾਂ ਸੁੱਚਾ ਸਿੰਘ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਏਐਸਆਈ ਸਤਨਾਮ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਫਿਲਹਾਲ ਕੋਈ ਵੀ ਅਫਸਰ ਇਸ ਮਾਮਲੇ 'ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਪੂਰਾ ਪਰਿਵਾਰ ਹੀ ਕਰਦਾ ਸੀ ਨਸ਼ਾ ਵੇਚਣ ਦਾ ਧੰਦਾ 

ਜਵਾਬੀ ਕਾਰਵਾਈ ਵਿਚ ਪੁਲਿਸ ਨੇ ਸੁੱਚਾ ਸਿੰਘ 'ਤੇ ਗੋਲੀ ਚਲਾ ਦਿੱਤੀ, ਜਿਸ ਵਿਚ ਉਹ ਮਾਰਿਆ ਗਿਆ। ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ। ਫਿਲਹਾਲ ਕੋਈ ਵੀ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਇਸੇ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮ੍ਰਿਤਕ ਦਾ ਪੂਰਾ ਪਰਿਵਾਰ ਹੀ ਨਸ਼ਾ ਵੇਚਣ ਦਾ ਧੰਦਾ ਕਰਦਾ ਸੀ। ਪਿੰਡ ਵਿੱਚ ਰੋਜ਼ਾਨਾ ਹੀ ਨਸ਼ੇੜੀਆਂ ਦੀ ਆਮਦ ਰਹਿੰਦੀ ਸੀ। ਜਿਸ ਕਾਰਨ ਪਿੰਡ ਵਾਸੀ ਵੀ ਇਸ ਪਰਿਵਾਰ ਤੋਂ ਨਾਰਾਜ਼ ਸਨ। ਜਿਸ ਤੋਂ ਬਾਅਦ ਪੁਲਿਸ ਨੇ ਅੱਜ ਸੂਚਨਾ 'ਤੇ ਕਾਰਵਾਈ ਕੀਤੀ।

Tags :

Recent News