menu-icon
Punjabi Story Line
  • Home
  • News
  • Crime
  • ਨਕਸਲੀਆਂ ਵੱਲੋਂ ਮਾਰੇ ਭਾਜਪਾ ਵਿਧਾਇਕ ਦੀ ਧੀ ਪੱਖੇ ਨਾਲ ਲਟਕਦੀ ਮਿਲੀ

ਨਕਸਲੀਆਂ ਵੱਲੋਂ ਮਾਰੇ ਭਾਜਪਾ ਵਿਧਾਇਕ ਦੀ ਧੀ ਪੱਖੇ ਨਾਲ ਲਟਕਦੀ ਮਿਲੀ

ਅਪ੍ਰੈਲ 2019 'ਚ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦੇ ਸਮੇਂ ਇੱਕ ਮਾਓਵਾਦੀ ਹਮਲੇ ਵਿੱਚ ਵਿਧਾਇਕ ਦੀ ਮੌਤ ਹੋ ਗਈ ਸੀ। ਭੀਮ ਮੰਡਾਵੀ ਦੀ ਇੱਕ ਹੋਰ ਧੀ ਨੇ ਪਹਿਲਾਂ 2012 'ਚ ਰਾਏਪੁਰ ਵਿਖੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। 

Date Updated Last Updated : 28 January 2025, 08:52 PM IST
Share:
ਕ੍ਰਾਇਮ ਨਿਊਜ਼। ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ 'ਚ ਭਾਜਪਾ ਦੇ ਸਾਬਕਾ ਵਿਧਾਇਕ ਸਵਰਗੀ ਭੀਮਾ ਮੰਡਾਵੀ ਦੀ ਧੀ ਦੀਪਾ ਮੰਡਾਵੀ ਦਾ ਮੰਗਲਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ। 22 ਸਾਲਾ ਦੀ ਦੀਪਾ ਮੰਡਾਵੀ ਨੇ 26 ਜਨਵਰੀ ਨੂੰ ਉੱਤਰਾਖੰਡ ਦੇ ਦੇਹਰਾਦੂਨ ਦੀ ਇੱਕ ਪੀਜੀ 'ਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਦੀਪਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਸੀ, ਜਿਸ ਮਗਰੋਂ ਉੱਥੋਂ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। 

ਘਟਨਾ ਮਗਰੋਂ ਦੇਹਰਾਦੂਨ ਪਹੁੰਚਿਆ ਸੀ ਪਰਿਵਾਰ 

ਦੀਪਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਦੇਹਰਾਦੂਨ ਪਹੁੰਚ ਗਏ ਸਨ। ਪੋਸਟਮਾਰਟਮ ਤੋਂ ਬਾਅਦ, ਪੁਲਿਸ ਨੇ ਦੀਪਾ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪਰਿਵਾਰਕ ਮੈਂਬਰਾਂ ਨੇ ਅੱਜ ਦੀਪਾ ਦਾ ਅੰਤਿਮ ਸੰਸਕਾਰ ਦਾਂਤੇਵਾੜਾ ਜ਼ਿਲ੍ਹੇ ਦੇ ਉਸਦੇ ਜੱਦੀ ਪਿੰਡ ਗਦਾਪਾਲ ਵਿਖੇ ਕੀਤਾ ਗਿਆ। ਦੇਹਰਾਦੂਨ ਪੁਲਿਸ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਸ਼ਹਿਰ ਦੇ ਕਰਨਪੁਰ ਇਲਾਕੇ ਵਿੱਚ 'ਪੇਇੰਗ ਗੈਸਟ' ਵਜੋਂ ਰਹਿ ਰਹੀ ਦੀਪਾ ਮੰਡਾਵੀ ਦੀ ਲਾਸ਼ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਸੀ। 

ਇੱਕ ਹਫ਼ਤੇ ਪਹਿਲਾਂ ਸ਼ਿਫਟ ਹੋਈ ਸੀ ਦੀਪਾ 

ਦੀਪਾ ਮੰਡਾਵੀ ਇੱਕ ਹਫ਼ਤੇ ਪਹਿਲਾਂ ਹੀ ਪੀਜੀ ਵਿੱਚ ਸ਼ਿਫਟ ਹੋਈ ਸੀ। ਦੀਪਾ ਦੇਹਰਾਦੂਨ ਦੇ ਇੱਕ ਇੰਸਟੀਚਿਊਟ ਤੋਂ ਫਿਜ਼ੀਓਥੈਰੇਪੀ ਵਿੱਚ ਗ੍ਰੈਜੂਏਸ਼ਨ ਕਰ ਰਹੀ ਸੀ ਤੇ ਤੀਜੇ ਸਾਲ ਦੀ ਵਿਦਿਆਰਥਣ ਸੀ। ਪੁਲਿਸ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਦੀਪਾ ਦੇ ਕੋਲੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਦੀਪਾ ਮੰਡਾਵੀ ਦੀ ਮਾਂ ਅਤੇ ਮਹਿਲਾ ਕਮਿਸ਼ਨ ਦੀ ਮੈਂਬਰ ਓਜਸਵਾ ਭੀਮਾ ਮੰਡਾਵੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੀ ਖ਼ਬਰ ਮਿਲੀ, ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਤ ਨੂੰ ਦੇਹਰਾਦੂਨ ਲਈ ਰਵਾਨਾ ਹੋ ਗਏ ਸੀ। ਉਹਨਾਂ ਨੇ ਦੱਸਿਆ ਕਿ ਦੀਪਾ ਕੁੱਝ ਦਿਨ ਪਹਿਲਾਂ ਦਾਂਤੇਵਾੜਾ ਸਥਿਤ ਆਪਣੇ ਘਰ ਆਈ ਸੀ ਅਤੇ ਦੇਹਰਾਦੂਨ ਵਿੱਚ ਆਪਣੇ ਦੋਸਤਾਂ ਨਾਲ ਕਿਰਾਏ ਦੇ ਕਮਰੇ ਵਿੱਚ ਰਹਿ ਰਹੀ ਸੀ, ਪਰ ਇੱਕ ਹਫ਼ਤਾ ਪਹਿਲਾਂ ਉਹ 'ਪੇਇੰਗ ਗੈਸਟ' ਵਿੱਚ ਸ਼ਿਫਟ ਹੋ ਗਈ ਸੀ।

ਨਕਸਲੀਆਂ ਨੇ ਕੀਤਾ ਸੀ ਵਿਧਾਇਕ ਪਿਤਾ ਦਾ ਕਤਲ

ਦੀਪਾ ਮੰਡਾਵੀ ਦੇ ਵਿਧਾਇਕ ਪਿਤਾ ਭੀਮਾ ਮੰਡਾਵੀ ਦਾ ਨਕਸਲੀਆਂ ਨੇ ਕਤਲ ਕਰ ਦਿੱਤਾ ਸੀ। ਉਸਦੇ ਪਿਤਾ ਭੀਮ ਮੰਡਾਵੀ ਦਾਂਤੇਵਾੜਾ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਸੀ। ਅਪ੍ਰੈਲ 2019 ਵਿੱਚ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦੇ ਸਮੇਂ ਇੱਕ ਮਾਓਵਾਦੀ ਹਮਲੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਭੀਮ ਮੰਡਾਵੀ ਦੀ ਇੱਕ ਹੋਰ ਧੀ ਨੇ 2012 ਵਿੱਚ ਰਾਏਪੁਰ ਵਿਖੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। 

Tags :

Recent News