menu-icon
Punjabi Story Line
  • Home
  • News
  • Business
  • Gold-Silver ਖਰੀਦਣ ਦਾ ਸੁਨਿਹਰੀ ਮੌਕਾ, ਸੋਨਾ ₹33,000 ਤੇ ਚਾਂਦੀ ₹1.66 ਲੱਖ ਰੁਪਏ ਤੱਕ ਸਸਤੀ 

Gold-Silver ਖਰੀਦਣ ਦਾ ਸੁਨਿਹਰੀ ਮੌਕਾ, ਸੋਨਾ ₹33,000 ਤੇ ਚਾਂਦੀ ₹1.66 ਲੱਖ ਰੁਪਏ ਤੱਕ ਸਸਤੀ 

ਸੋਨੇ ਦੀ ਕੀਮਤ ਆਪਣੇ ਰਿਕਾਰਡ ਉੱਚ ਪੱਧਰ ਤੋਂ ਲਗਭਗ 33,000 ਰੁਪਏ ਪ੍ਰਤੀ 10 ਗ੍ਰਾਮ ਤੱਕ ਹੇਠਾਂ ਆ ਚੁੱਕੀ ਹੈ। ਇਸੇ ਤਰ੍ਹਾਂ ਚਾਂਦੀ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਆਪਣੇ ਉੱਚ ਪੱਧਰ ਤੋਂ ਕਰੀਬ 1.66 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਸਸਤੀ ਹੋ ਚੁੱਕੀ ਹੈ।

Date Updated Last Updated : 12 July 2026, 01:30 PM IST
Share:

ਨਵੀਂ ਦਿੱਲੀ. ਜੇਕਰ ਤੁਸੀ ਇਸ ਵੇਲੇ ਸੋਨਾ ਅਤੇ ਚਾਂਦੀ ਖਰੀਦਣ ਦਾ ਵਿਚਾਰ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ।  ਅੱਜ, 12 ਜੁਲਾਈ, 2026 ਨੂੰ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਸੋਨੇ ਹੁਣ ਤੱਕ ₹33,000 ਤੱਕ ਡਿੱਗ ਚੁੱਕਾ ਹੈ ਤੇ ਚਾਂਦੀ ਵੀ ਹੇਠਾਂ ਡਿੱਗ ਕੇ ₹1.66 ਲੱਖ ਤੱਕ ਪਹੁੰਚ ਗਈ ਹੈ। ਤਾਂ ਆਓ ਜਾਣਦੇ ਹਾਂ ਅੱਜ ਦੀ ਡੇਟ ਵਿੱਚ ਇਨ੍ਹਾਂ ਧਾਤੂਆਂ ਦੀਆਂ ਕੀਮਤਾਂ ਕੀ ਹਨ..


ਸਾਲ 2026 ਵਿੱਚ ਕਿੰਨੀ ਘਟੀਆਂ ਕੀਮਤਾਂ?


ਜਨਵਰੀ 2026 ਦੌਰਾਨ ਸੋਨੇ ਅਤੇ ਚਾਂਦੀ ਦੋਵਾਂ ਨੇ ਆਪਣੇ ਰਿਕਾਰਡ ਪੱਧਰ ਨੂੰ ਛੂਹਿਆ ਸੀ। ਇਸ ਤੋਂ ਬਾਅਦ ਲਗਾਤਾਰ ਵਿਕਰੀ ਦੇ ਦਬਾਅ ਅਤੇ ਬਦਲਦੇ ਆਰਥਿਕ ਹਾਲਾਤਾਂ ਕਾਰਨ ਕੀਮਤਾਂ ਹੇਠਾਂ ਆਉਂਦੀਆਂ ਰਹੀਆਂ। 29 ਜਨਵਰੀ, 2026 ਨੂੰ ਸੋਨੇ ਦੀ ਕੀਮਤ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ ਤੇ 1 ਕਿਲੋ ਚਾਂਦੀ ਵੀ ਰਿਕਾਰਡ ਉੱਚ ਪੱਧਰ ₹3.86 ਲੱਖ ਤੱਕ ਪਹੁੰਚ ਗਈ ਸੀ। ਅੱਜ, ਇਹ ਕੀਮਤ ₹2.21 ਲੱਖ ਦੇ ਆਸਪਾਸ ਪਹੁੰਚ ਗਈ ਹੈ। ਵਿਸ਼ਵ ਬਾਜ਼ਾਰ ਵਿੱਚ, ਸੋਨਾ 5,600 ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ, ਪਰ ਹੁਣ ਇਹ ਡਿੱਗ ਕੇ 4,100 ਡਾਲਰ ਪ੍ਰਤੀ ਔਂਸ ਹੋ ਗਿਆ ਹੈ।

ਇਸ ਸਾਲ ਸੋਨੇ ਦੀ ਕੀਮਤ ਆਪਣੇ ਰਿਕਾਰਡ ਉੱਚ ਪੱਧਰ ਤੋਂ ਲਗਭਗ 33,000 ਰੁਪਏ ਪ੍ਰਤੀ 10 ਗ੍ਰਾਮ ਤੱਕ ਹੇਠਾਂ ਆ ਚੁੱਕੀ ਹੈ। ਇਸੇ ਤਰ੍ਹਾਂ ਚਾਂਦੀ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਆਪਣੇ ਉੱਚ ਪੱਧਰ ਤੋਂ ਕਰੀਬ 1.66 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਸਸਤੀ ਹੋ ਚੁੱਕੀ ਹੈ।

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕਿਉਂ ਘਟੀਆਂ?

ਮਾਹਿਰਾਂ ਦੇ ਅਨੁਸਾਰ ਕੀਮਤਾਂ ਵਿੱਚ ਆਈ ਗਿਰਾਵਟ ਦੇ ਪਿੱਛੇ ਕਈ ਆਰਥਿਕ ਕਾਰਨ ਹਨ। ਕੱਚੇ ਤੇਲ ਦੀਆਂ ਕੀਮਤਾਂ, ਮਹਿੰਗਾਈ, ਅਮਰੀਕੀ ਡਾਲਰ ਦੀ ਮਜ਼ਬੂਤੀ, ਵਿਆਜ ਦਰਾਂ ਅਤੇ ਬਾਂਡ ਯੀਲਡ ਵਰਗੇ ਕਾਰਕ ਕੀਮਤੀ ਧਾਤਾਂ ਦੇ ਭਾਅ 'ਤੇ ਸਿੱਧਾ ਪ੍ਰਭਾਵ ਪਾਉਂਦੇ ਹਨ।

ਕੱਚੇ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਦਾ ਅਸਰ

ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਦਾ ਦਬਾਅ ਵਧ ਰਿਹਾ ਹੈ। ਜੇ ਮਹਿੰਗਾਈ ਉੱਚ ਪੱਧਰ 'ਤੇ ਰਹਿੰਦੀ ਹੈ ਤਾਂ ਕੇਂਦਰੀ ਬੈਂਕ, ਖ਼ਾਸ ਕਰਕੇ ਅਮਰੀਕੀ ਫੈਡਰਲ ਰਿਜ਼ਰਵ, ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕਰ ਸਕਦਾ ਹੈ। ਵਿਆਜ ਦਰਾਂ ਵਧਣ ਨਾਲ ਨਿਵੇਸ਼ਕ ਸੋਨੇ ਵਰਗੀਆਂ ਬਿਨਾਂ ਵਿਆਜ ਵਾਲੀਆਂ ਸੰਪਤੀਆਂ ਦੀ ਬਜਾਏ ਬਾਂਡਾਂ ਅਤੇ ਹੋਰ ਵਿਆਜ ਵਾਲੇ ਨਿਵੇਸ਼ਾਂ ਵੱਲ ਰੁਝਾਨ ਦਿਖਾਉਂਦੇ ਹਨ। ਇਸ ਨਾਲ ਸੋਨੇ ਦੀ ਮੰਗ ਘਟਦੀ ਹੈ ਅਤੇ ਕੀਮਤਾਂ 'ਤੇ ਦਬਾਅ ਬਣਦਾ ਹੈ।

ਮਜ਼ਬੂਤ ਅਮਰੀਕੀ ਡਾਲਰ ਵੀ ਵੱਡਾ ਕਾਰਨ

ਅਮਰੀਕੀ ਡਾਲਰ ਦੀ ਮਜ਼ਬੂਤੀ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਡਾਲਰ ਮਜ਼ਬੂਤ ਹੁੰਦਾ ਹੈ ਤਾਂ ਹੋਰ ਦੇਸ਼ਾਂ ਦੀਆਂ ਮੁਦਰਾਵਾਂ ਦੇ ਮੁਕਾਬਲੇ ਸੋਨਾ ਖਰੀਦਣਾ ਮਹਿੰਗਾ ਹੋ ਜਾਂਦਾ ਹੈ।

ਇਸ ਕਾਰਨ ਅੰਤਰਰਾਸ਼ਟਰੀ ਮੰਗ ਵਿੱਚ ਕਮੀ ਆ ਸਕਦੀ ਹੈ, ਜਿਸ ਦਾ ਅਸਰ ਵਿਸ਼ਵ ਪੱਧਰ 'ਤੇ ਕੀਮਤਾਂ 'ਤੇ ਪੈਂਦਾ ਹੈ। ਇਸ ਦਾ ਪ੍ਰਭਾਵ ਭਾਰਤੀ ਬਾਜ਼ਾਰ ਵਿੱਚ ਵੀ ਨਜ਼ਰ ਆਉਂਦਾ ਹੈ।

ਮੁਨਾਫ਼ਾ ਵਸੂਲੀ ਨਾਲ ਵੀ ਆਈ ਗਿਰਾਵਟ

ਲੰਬੇ ਸਮੇਂ ਤੱਕ ਕੀਮਤਾਂ ਵਿੱਚ ਤੇਜ਼ ਵਾਧੇ ਤੋਂ ਬਾਅਦ ਕਈ ਨਿਵੇਸ਼ਕਾਂ ਨੇ ਆਪਣੇ ਨਿਵੇਸ਼ 'ਤੇ ਮੁਨਾਫ਼ਾ ਕਮਾਉਣ ਲਈ ਸੋਨਾ ਅਤੇ ਚਾਂਦੀ ਵੇਚਣੀ ਸ਼ੁਰੂ ਕਰ ਦਿੱਤੀ। ਵੱਡੇ ਪੱਧਰ 'ਤੇ ਹੋਈ ਇਸ ਮੁਨਾਫ਼ਾ ਵਸੂਲੀ (Profit Booking) ਕਾਰਨ ਬਾਜ਼ਾਰ ਵਿੱਚ ਵਿਕਰੀ ਦਾ ਦਬਾਅ ਵਧ ਗਿਆ ਅਤੇ ਕੀਮਤਾਂ ਵਿੱਚ ਤੇਜ਼ ਗਿਰਾਵਟ ਦਰਜ ਕੀਤੀ ਗਈ।

ਅੱਗੇ ਕੀ ਹੋ ਸਕਦਾ ਹੈ?

ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦਾ ਰੁਖ ਮਹਿੰਗਾਈ ਦੇ ਅੰਕੜਿਆਂ, ਕੇਂਦਰੀ ਬੈਂਕਾਂ ਦੀਆਂ ਵਿਆਜ ਦਰਾਂ ਸਬੰਧੀ ਨੀਤੀਆਂ, ਡਾਲਰ ਦੀ ਮਜ਼ਬੂਤੀ ਅਤੇ ਵਿਸ਼ਵ ਪੱਧਰੀ ਭੂ-ਰਾਜਨੀਤਿਕ ਹਾਲਾਤਾਂ 'ਤੇ ਨਿਰਭਰ ਕਰੇਗਾ।

Recent News