Courtesy: ai image
ਟੋਰਾਂਟੋ: ਕਨੇਡਾ ਦੇ ਟੋਰਾਂਟੋ ਸ਼ਹਿਰ 'ਚ ਆਯੋਜਿਤ ਪ੍ਰਸਿੱਧ ਸਟ੍ਰੀਟ ਫੈਸਟੀਵਲ ਦੌਰਾਨ ਅਚਾਨਕ ਗੋਲੀਬਾਰੀ ਹੋਣ ਕਾਰਣ ਹਫੜਾ-ਦਫੜੀ ਮਚ ਗਈ ਅਤੇ ਖੁਸ਼ੀਆਂ ਦੇ ਰੰਗ ਤੇ ਭੰਗ ਪੈ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲਗੇ। ਇਸ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 6 ਜਖ਼ਮੀ ਹੋ ਗਏ। ਹਾਲਾਂਕਿ, ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਪੁਲਿਸ ਨੇ ਘੇਰ ਲਿਆ ਤੇ ਸ਼ੱਕੀ ਵਿਅਕਤੀ ਦੀ ਤਲਾਸ਼ ਲਈ ਵੱਡੇ ਪੱਧਰ ਤੇ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਟੋਰਾਂਟੋ ਪੁਲਿਸ ਮੁਤਾਬਕ, ਸੇਂਟ ਕਲੇਅਰ ਐਵੇਨਿਊ ਇਲਾਕੇ ਵਿੱਚ ਇੱਕ ਸਰਗਰਮ ਸ਼ੂਟਰ ਦੇ ਸਥਾਨਕ ਸਮੇਂ ਅਨੁਸਾਰ ਰਾਤ ਲਗਭਗ 8:12 ਵਜੇ ਹੋਣ ਦੀਆਂ ਰਿਪੋਰਟਾਂ ਮਿਲੀਆਂ। ਪੁਲਿਸ ਅਤੇ ਐਮਰਜੈਂਸੀ ਸੇਵਾ ਟੀਮਾਂ ਤੁਰੰਤ ਘਟਨਾ ਸਥਾਨ 'ਤੇ ਪਹੁੰਚੀਆਂ ਅਤੇ ਗੋਲੀਬਾਰੀ ਨਾਲ ਕਈ ਲੋਕਾਂ ਨੂੰ ਜ਼ਖਮੀ ਪਾਇਆ। ਜਦੋਂ ਕਿ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਅਜੇ ਤੱਕ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ।
ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਰਫੂ ਹੋ ਗਿਆ ਸੀ। ਫਿਲਹਾਲ ਉਸਦੀ ਤਲਾਸ਼ੀ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਉਸਦੀ ਪਹਿਚਾਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਦੋਸ਼ੀ ਨੂੰ ਜਲਦੀ ਫੜਿਆ ਜਾ ਸਕੇ।
ਸੁਰੱਖਿਆ ਦੇ ਲਿਹਾਜ਼ ਤੋਂ ਪੁਲਿਸ ਨੇ ਘਟਨਾ ਵਾਲੀ ਥਾਂ ਅਤੇ ਨੇੜਲੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਵੱਡੀ ਸੰਖਿਆ ਤੇ ਪੁਲਿਸਕਰਮੀ ਮੌਕੇ ਤੇ ਤੈਨਾਤ ਹਨ। ਅਧਿਕਾਰੀਆਂ ਨੇ ਸਥਾਨਕ ਲੋਕਾਂ ਅਤੇ ਫੈਸਟੀਵਲ ਤੇ ਪੁੱਜੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਾਂਚ ਪੂਰੀ ਹੋਣ ਤੱਕ ਉਸ ਇਲਾਕੇ ਤੇ ਜਾਣ ਤੋਂ ਬਚੋ ਅਤੇ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਇਹ ਘਟਨਾ 'ਸਾਲਸਾ ਆਨ ਸੇਂਟ ਕਲੇਅਰ' ਨਾਮ ਦੇ ਸਲਾਨਾ ਲੈਟਿਨ ਸਟ੍ਰੀਟ ਫੈਸਟੀਵਲ ਦੇ ਦੌਰਾਨ ਹੋਈ। ਇਹ ਟੋਰਾਂਟੋ ਦੇ ਸਭ ਤੋਂ ਫੇਮਸ ਸੰਸਕ੍ਰਿਤਿਕ ਆਯੋਜਨਾਂ ਤੋਂ ਇੱਕ ਮੰਨਿਆ ਜਾਂਦਾ ਹੈ, ਜਿੱਥੇ ਹਜ਼ਾਰਾ ਦੀ ਸੰਖਿਆ ਤੇ ਲੋਕ ਪਹੁੰਚਦੇ ਹਨ ਤੇ ਇੱਥੇ ਸੰਗੀਤ, ਨਾਚ ਅਤੇ ਪਾਰੰਪਰਿਕ ਖਾਣਿਆਂ ਦਾ ਆਨੰਦ ਲੈਂਦੇ ਹਨ।
ਦੱਸ ਦੇਈਏ, ਇਸ ਸਾਲ ਇਸ ਤਿਉਹਾਰ ਦਾ 22ਵਾਂ ਐਡੀਸ਼ਨ ਹੋ ਰਿਹਾ ਸੀ। ਇਹ ਸਮਾਗਮ ਸੇਂਟ ਕਲੇਅਰ ਐਵੇਨਿਊ 'ਤੇ ਆਯੋਜਿਤ ਕੀਤਾ ਗਿਆ ਸੀ, ਜੋ ਕਿ ਸ਼ਹਿਰ ਦਾ ਇੱਕ ਵਿਅਸਤ ਖੇਤਰ ਹੈ ਜਿੱਥੇ ਕਈ ਦੁਕਾਨਾਂ, ਰੈਸਟੋਰੈਂਟ ਅਤੇ ਮਨੋਰੰਜਨ ਸਥਾਨ ਹਨ। ਸਮਾਗਮ ਦੌਰਾਨ ਹੋਈ ਗੋਲੀਬਾਰੀ ਨੇ ਕਾਰਵਾਈ ਵਿੱਚ ਵਿਘਨ ਪਾਇਆ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ।