menu-icon
Punjabi Story Line
  • Home
  • News
  • National
  • ਕਸ਼ਮੀਰ ਦੇ ਅਨੰਤਨਾਗ 'ਚ 60 ਮਿੰਟਾਂ ਦੇ ਅੰਦਰ 2 ਵਾਰ ਬੱਦਲ ਫਟਣ ਨਾਲ ਮਚੀ ਤਬਾਹੀ, ਬਣੇ ਹੜ੍ਹ ਵਰਗੇ ਹਾਲਾਤ

ਕਸ਼ਮੀਰ ਦੇ ਅਨੰਤਨਾਗ 'ਚ 60 ਮਿੰਟਾਂ ਦੇ ਅੰਦਰ 2 ਵਾਰ ਬੱਦਲ ਫਟਣ ਨਾਲ ਮਚੀ ਤਬਾਹੀ, ਬਣੇ ਹੜ੍ਹ ਵਰਗੇ ਹਾਲਾਤ

ਦੇਸ਼ 'ਚ ਮਾਨਸੂਨ ਆਉਣ ਤੋਂ ਬਾਅਦ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਕਾਰਣ ਦਿਲ ਦਹਿਲਾ ਦੇਣ ਵਾਲੇ ਹਾਦਸੇ ਹੋਏ ਹਨ। ਹੁਣ ਤਾਜ਼ਾ ਮਾਮਲਾ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ 60 ਮਿੰਟਾਂ ਦੇ ਵਿਚਕਾਰ 2 ਬੱਦਲ ਫਟਣ ਦੀਆਂ ਘਟਨਾਵਾਂ ਹੋਈਆ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਹੋ ਗਏ ਹਨ।

Date Updated Last Updated : 12 July 2026, 11:06 AM IST
Share:

ਕਸ਼ਮੀਰ: ਸ਼ਨੀਵਾਰ ਰਾਤ ਨੂੰ ਉਸ ਸਮੇਂ ਲੋਕਾਂ ਦੀ ਜਾਨ ਤੇ ਬਣ ਗਈ, ਜਦੋਂ ਕਸ਼ਮੀਰ ਦੇ ਅਨੰਤਨਾਗ 'ਚ 60 ਮਿੰਟਾਂ ਦੇ ਅੰਦਰ ਦੋ ਵਾਰ ਬੱਦਲ ਫੱਟਣ ਦੀਆਂ ਘਟਨਾਵਾਂ ਹੋਈਆ। ਇਸ ਆਪਦਾ ਮਗਰੋਂ ਪਹਲਗਾਮ ਅਤੇ ਸ਼ਾਂਗਸ ਇਲਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ। ਲੋਕਾਂ ਦੇ ਘਰਾਂ ਤੇ ਹੋਟਲਾਂ 'ਚ ਪਾਣੀ-ਪਾਣੀ ਹੋ ਗਿਆ, ਜਿਸ ਨਾਲ ਸੈਲਾਨੀ ਵੀ ਕਾਫ਼ੀ ਪ੍ਰਭਾਵਿਤ ਹੋਏ। ਅਜਿਹੇ ਹਾਲਾਤਾਂ ਵਿੱਚ ਮੌਸਮ ਵਿਭਾਗ ਤੇ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸਾਵਧਾਨੀ ਵਰਤਣ ਤੇ ਬਾਰਿਸ਼ 'ਚ ਬਾਹਰ ਨਾ ਨਿਕਲਣ ਦੇ ਨਿਰਦੇਸ਼ ਦਿੱਤੇ ਹਨ।

ਬੱਦਲ ਫੱਟਣ ਨਾਲ ਫਸਲਾਂ ਨੂੰ ਭਾਰੀ 

ਅਨੰਤਨਾਗ 'ਚ ਬੱਦਲ ਫਟਣ ਨਾਲ ਉੱਥੇ ਖੇਤੀ ਤੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪਾਣੀ ਰਿਹਾਇਸ਼ੀ ਇਲਾਕਿਆਂ 'ਚ ਵੜ ਗਿਆ। ਹੋਟਲਾਂ 'ਚ ਕਾਫ਼ੀ ਮਲਬਾ ਜੰਮ ਗਿਆ। ਹੜ੍ਹ ਦੀ ਸਥਿਤੀ ਤੇ ਕਾਬੂ ਪਾਉਣ ਲਈ ਉੱਥੇ ਰਾਹਤ ਦੀਆਂ ਟੀਮਾਂ ਪਹੁੰਚ ਗਈਆਂ ਹਨ ਤੇ ਬਚਾਅ ਕਾਰਜ ਜਾਰੀ ਹਨ। ਰਾਹਤ ਦੀ ਗੱਲ ਹੈ ਕਿ ਇਸ ਆਪਦਾ ਵਿੱਚ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ

ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਅਨੰਤਨਾਗ ਜ਼ਿਲ੍ਹੇ ਵਿੱਚ ਵੀ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਨੇ ਕਸ਼ਮੀਰ 'ਚ ਅਗਲੇ 24 ਘੰਟਿਆਂ ਤੱਕ ਤੇਜ਼ ਮੀਂਹ ਦੀ ਸੰਭਾਵਨਾ ਜਤਾਈ ਹੈ। 

60 ਮਿੰਟਾਂ ਦੇ ਅੰਦਰ ਦੋ ਵਾਰ ਫਟਿਆ ਬੱਦਲ  

ਅਨੰਤਨਾਗ ਜ਼ਿਲ੍ਹੇ ਵਿੱਚ 60 ਮਿੰਟਾਂ ਦੇ ਅੰਦਰ ਦੋ ਵਾਰ ਬੱਦਲ ਫਟਿਆ। ਪਹਿਲਾ ਬੱਦਲ ਸ਼ਾਂਗੁਸ ਦੇ ਚਤਰਗੁਲ ਦੇ ਉੱਪਰਲੇ ਪਹਾੜੀ ਇਲਾਕਿਆਂ ਵਿੱਚ ਫਟਿਆ। ਬੱਦਲ ਫਟਣ ਕਾਰਨ ਅਰੀਪਥ ਨਾਲੇ ਦਾ ਪਾਣੀ ਦਾ ਪੱਧਰ ਖ਼ਤਰਨਾਕ ਤੌਰ 'ਤੇ ਵੱਧ ਗਿਆ। ਪਹਾੜਾਂ ਤੋਂ ਵਗਦਾ ਹੜ੍ਹ ਆਪਣੇ ਨਾਲ ਵੱਡੀ ਮਾਤਰਾ ਵਿੱਚ ਚਿੱਕੜ, ਵੱਡੇ ਪੱਥਰ ਅਤੇ ਦਰੱਖਤਾਂ ਦਾ ਮਲਬਾ ਲੈ ਕੇ ਆਇਆ। ਪਾਣੀ ਸਿੱਧਾ ਸਥਾਨਕ ਨਿਵਾਸੀਆਂ ਦੇ ਖੇਤਾਂ ਅਤੇ ਸੇਬ ਦੇ ਬਾਗਾਂ ਵਿੱਚ ਵਹਿ ਗਿਆ, ਜਿਸ ਨਾਲ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ। 

ਸਥਾਨਕ ਲੋਕਾਂ ਦੇ ਅਨੁਸਾਰ, ਪੂਰਾ ਇਲਾਕਾ ਕੁਝ ਮਿੰਟਾਂ ਵਿੱਚ ਹੀ ਨਦੀ ਵਿੱਚ ਬਦਲ ਗਿਆ, ਜਿਸ ਕਾਰਨ ਕਾਫ਼ੀ ਤਬਾਹੀ ਹੋਈ। ਇਸ ਤੋਂ ਬਾਅਦ, ਪਹਿਲਗਾਮ ਦੇ ਓਵੇਰਾ ਵਾਈਲਡਲਾਈਫ ਸੈਂਚੂਰੀ ਖੇਤਰ ਵਿੱਚ ਦੂਜਾ ਬੱਦਲ ਫਟਿਆ।  ਓਵੇਰਾ ਨਾਲੇ ਤੋਂ ਹੜ੍ਹ ਦੇ ਪਾਣੀ ਨੇ ਲਗਭਗ ਅੱਧਾ ਦਰਜਨ ਹੋਟਲ, ਲਗਜ਼ਰੀ ਰਿਜ਼ੋਰਟ ਅਤੇ ਸਥਾਨਕ ਘਰਾਂ ਨੂੰ ਡੁੱਬਾ ਦਿੱਤਾ। ਇਸ ਅਚਾਨਕ ਆਏ ਹੜ੍ਹ ਨੇ ਸੈਲਾਨੀਆਂ ਅਤੇ ਨਿਵਾਸੀਆਂ ਵਿੱਚ ਦਹਿਸ਼ਤ ਫੈਲਾ ਦਿੱਤੀ।

ਭਾਰੀ ਮੀਂਹ ਦੀ ਚੇਤਾਵਨੀ

ਅਨੰਤਨਾਗ ਵਿੱਚ ਬੱਦਲ ਫਟਣ ਤੋਂ ਬਾਅਦ ਐਤਵਾਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਸਾਰੇ ਵਿਭਾਗਾਂ ਨੂੰ ਹਾਈ ਅਲਰਟ 'ਤੇ ਰੱਖਿਆ। ਬਚਾਅ ਟੀਮਾਂ ਨੇ ਓਵੇਰਾ ਨਾਲਾ ਦੇ ਨੇੜੇ ਹੋਟਲਾਂ ਵਿੱਚ ਫਸੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਵਿੱਚ ਮਦਦ ਕੀਤੀ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਅਰੀਪਥ ਅਤੇ ਓਵੇਰਾ ਨਾਲਾ ਸਮੇਤ ਸਾਰੇ ਜਲ ਸਰੋਤਾਂ ਤੋਂ ਦੂਰ ਰਹਿਣ ਲਈ ਸਖ਼ਤੀ ਨਾਲ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵੇਲੇ, ਰਾਹਤ ਅਤੇ ਬਚਾਅ ਟੀਮਾਂ ਮਲਬਾ ਸਾਫ਼ ਕਰਨ ਅਤੇ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਵਿੱਚ ਰੁੱਝੀਆਂ ਹੋਈਆਂ ਹਨ।
 

Recent News