menu-icon
Punjabi Story Line
  • Home
  • News
  • National
  • ਯਾਤਰੀ ਕਿਰਪਾ ਧਿਆਨ ਦੇਣ: ਵਾਟਸਐਪ ਤੇ ਟ੍ਰੇਨ ਟਿਕਟ ਦਿਖਾਉਣ ਤੇ ਲੱਗ ਸਕਦਾ ਹੈ ਜੁਰਮਾਨਾ, ਰੇਲਵੇ ਨੇ ਬਦਲੇ ਨਿਯਮ

ਯਾਤਰੀ ਕਿਰਪਾ ਧਿਆਨ ਦੇਣ: ਵਾਟਸਐਪ ਤੇ ਟ੍ਰੇਨ ਟਿਕਟ ਦਿਖਾਉਣ ਤੇ ਲੱਗ ਸਕਦਾ ਹੈ ਜੁਰਮਾਨਾ, ਰੇਲਵੇ ਨੇ ਬਦਲੇ ਨਿਯਮ

ਭਾਰਤੀ ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ 'ਰੇਲ ਵਨ' ਐਪ ਰਾਹੀਂ ਬੁੱਕ ਕੀਤੀ ਗਈ ਅਣ-ਰਾਖਵੀਂ ਡਿਜੀਟਲ ਟਿਕਟ ਦਾ ਸਕ੍ਰੀਨਸ਼ਾਟ, ਫੋਟੋ, PDF ਜਾਂ ਵਟਸਐਪ 'ਤੇ ਫਾਰਵਰਡ ਕੀਤੀ ਕਾਪੀ ਯਾਤਰਾ ਦੌਰਾਨ ਵੈਧ ਨਹੀਂ ਮੰਨੀ ਜਾਵੇਗੀ।

Date Updated Last Updated : 11 July 2026, 05:00 PM IST
Share:

ਨਵੀਂ ਦਿੱਲੀ: ਭਾਰਤੀ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇਹ ਖ਼ਬਰ ਬੇਹਦ ਮਹਤੱਵਪੂਰਣ ਹੈ। ਤਾਂ ਦੱਸ ਦੇਈਏ ਕਿ ਜੇਕਰ ਤੁਸੀ ਅਜੇ ਤੱਕ ਫੋਨ ਦੇ ਵਾਟਸਐਪ ਤੇ ਟੀਸੀ ਨੂੰ ਰੇਲਵੇ ਟਿਕਟ ਦਿਖਾ ਕੇ ਯਾਤਰਾ ਕਰਦੇ ਸੀ, ਤਾਂ ਹੁਣ ਇਹ ਨਿਯਮ ਬਦਲ ਗਿਆ ਹੈ। ਜੀ ਹਾਂ, ਹੁਣ ਤੁਸੀ ਆਪਣੇ ਵਾਟਸਐਪ ਤੇ ਰੇਲਵੇ ਟਿਕਟ ਦਿਖਾ ਕੇ ਸਫ਼ਰ ਨਹੀਂ ਕਰ ਸਕਦੇ। ਭਾਰਤੀ ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ 'ਰੇਲ ਵਨ' ਐਪ ਰਾਹੀਂ ਬੁੱਕ ਕੀਤੀ ਗਈ ਅਣ-ਰਾਖਵੀਂ ਡਿਜੀਟਲ ਟਿਕਟ ਦਾ ਸਿਰਫ਼ ਇੱਕ WhatsApp ਸੁਨੇਹਾ, ਸਕ੍ਰੀਨਸ਼ਾਟ, ਫੋਟੋ ਜਾਂ PDF ਦਿਖਾਉਣ ਨੂੰ ਵੈਧ ਨਹੀਂ ਮੰਨਿਆ ਜਾਵੇਗਾ। ਜੇਕਰ, ਟਿਕਟ ਚੈਕਿੰਗ ਦੌਰਾਨ, ਤੁਸੀਂ ਸਿਰਫ਼ WhatsApp 'ਤੇ ਪ੍ਰਾਪਤ ਟਿਕਟ ਹੀ ਪੇਸ਼ ਕਰਦੇ ਹੋ, ਤਾਂ ਇਸਨੂੰ ਵੈਲਿਡ ਟਿਕਟ ਨਹੀਂ ਮੰਨਿਆ ਜਾਵੇਗਾ ਅਤੇ ਤੁਹਾਨੂੰ ਸਜ਼ਾ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੀ ਹੈ ਪੂਰਾ ਮਾਮਲਾ?

ਅੱਜਕੱਲ੍ਹ ਜ਼ਿਆਦਾਤਰ ਲੋਕ ਰੇਲ ਟਿਕਟਾਂ ਦੀ ਬੁਕਿੰਗ ਮੋਬਾਈਲ ਰਾਹੀਂ ਕਰਦੇ ਹਨ। ਅਕਸਰ ਪਰਿਵਾਰ ਦਾ ਇੱਕ ਮੈਂਬਰ ਸਾਰਿਆਂ ਲਈ ਟਿਕਟ ਬੁੱਕ ਕਰਦਾ ਹੈ ਅਤੇ ਫਿਰ ਉਹ ਟਿਕਟ ਵਟਸਐਪ ਜਾਂ ਹੋਰ ਮਾਧਿਅਮ ਰਾਹੀਂ ਬਾਕੀ ਯਾਤਰੀਆਂ ਨੂੰ ਭੇਜ ਦਿੰਦਾ ਹੈ। ਕਈ ਲੋਕ ਸੁਵਿਧਾ ਲਈ ਟਿਕਟ ਦਾ ਸਕ੍ਰੀਨਸ਼ਾਟ ਵੀ ਆਪਣੇ ਫੋਨ ਵਿੱਚ ਸੰਭਾਲ ਲੈਂਦੇ ਹਨ। ਹਾਲਾਂਕਿ, ਰੇਲਵੇ ਨੇ ਹੁਣ ਸਪੱਸ਼ਟ ਕੀਤਾ ਹੈ ਕਿ RailOne ਐਪ ਤੋਂ ਬੁੱਕ ਕੀਤੀਆਂ ਅਣਰਿਜ਼ਰਵਡ ਡਿਜ਼ੀਟਲ ਟਿਕਟਾਂ ਲਈ ਇਹ ਤਰੀਕਾ ਮਨਜ਼ੂਰ ਨਹੀਂ ਹੋਵੇਗਾ।

ਯਾਤਰਾ ਦੌਰਾਨ ਕੀ-ਕੀ ਹੋਣਾ ਲਾਜ਼ਮੀ ਹੈ?

ਰੇਲਵੇ ਦੇ ਨਵੇਂ ਨਿਯਮਾਂ ਅਨੁਸਾਰ, ਜੇਕਰ ਅਣਰਿਜ਼ਰਵਡ ਟਿਕਟ RailOne ਐਪ ਰਾਹੀਂ ਖਰੀਦੀ ਗਈ ਹੈ, ਤਾਂ:

ਟਿਕਟ ਉਸੇ RailOne ਐਪ ਵਿੱਚ ਉਪਲਬਧ ਹੋਣੀ ਚਾਹੀਦੀ ਹੈ।
ਟਿਕਟ ਉਸੇ ਰਜਿਸਟਰਡ ਮੋਬਾਈਲ ਨੰਬਰ 'ਤੇ ਹੋਵੇ ਜਿਸ ਨਾਲ ਬੁਕਿੰਗ ਕੀਤੀ ਗਈ ਸੀ।
ਸਕ੍ਰੀਨਸ਼ਾਟ, ਫੋਟੋ, PDF ਜਾਂ ਵਟਸਐਪ 'ਤੇ ਭੇਜੀ ਟਿਕਟ ਨੂੰ ਮੰਨਤਾ ਨਹੀਂ ਮਿਲੇਗੀ।
ਯਾਤਰੀ ਕੋਲ ਇੱਕ ਵੈਧ ਫੋਟੋ ਪਛਾਣ ਪੱਤਰ ਵੀ ਹੋਣਾ ਜ਼ਰੂਰੀ ਹੈ।

ਕਿਹੜੀਆਂ ਟਿਕਟਾਂ 'ਤੇ ਲਾਗੂ ਹੋਵੇਗਾ ਇਹ ਨਿਯਮ?

ਰੇਲਵੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਸਿਰਫ਼ RailOne ਐਪ ਰਾਹੀਂ ਬੁੱਕ ਕੀਤੀਆਂ ਅਣਰਿਜ਼ਰਵਡ (ਜਨਰਲ) ਡਿਜ਼ੀਟਲ ਟਿਕਟਾਂ 'ਤੇ ਹੀ ਲਾਗੂ ਹੁੰਦਾ ਹੈ।

ਰਿਜ਼ਰਵ ਸੀਟਾਂ ਲਈ ਬੁੱਕ ਕੀਤੀਆਂ ਆਮ ਈ-ਟਿਕਟਾਂ (Reserved e-Tickets) ਦੇ ਨਿਯਮਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਉਹ ਪਹਿਲਾਂ ਵਾਂਗ ਹੀ ਵੈਧ ਰਹਿਣਗੀਆਂ।

ਰੇਲਵੇ ਨੇ ਨਿਯਮ ਕਿਉਂ ਸਖ਼ਤ ਕੀਤੇ?

ਰੇਲਵੇ ਦੇ ਅਨੁਸਾਰ ਕੁਝ ਲੋਕ ਟਿਕਟ ਦੇ ਸਕ੍ਰੀਨਸ਼ਾਟ ਜਾਂ ਵਟਸਐਪ ਕਾਪੀਆਂ ਦੀ ਵਰਤੋਂ ਕਰਕੇ ਨਿਯਮਾਂ ਦਾ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਸਨ। ਇਸ ਕਾਰਨ ਟਿਕਟ ਦੀ ਅਸਲੀਅਤ ਦੀ ਜਾਂਚ ਕਰਨਾ ਮੁਸ਼ਕਲ ਹੋ ਜਾਂਦਾ ਸੀ।

ਹੁਣ ਸਿਰਫ਼ ਅਸਲ ਅਤੇ ਲਾਈਵ ਡਿਜ਼ੀਟਲ ਟਿਕਟ ਨੂੰ ਹੀ ਵੈਧ ਮੰਨਿਆ ਜਾਵੇਗਾ, ਜਿਸ ਨਾਲ ਜਾਅਲੀ ਟਿਕਟਾਂ ਅਤੇ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਇੱਕ ਘਟਨਾ ਤੋਂ ਬਾਅਦ ਨਿਯਮਾਂ 'ਤੇ ਮੁੜ ਜ਼ੋਰ

ਰੇਲਵੇ ਨੇ ਦੱਸਿਆ ਕਿ ਹਾਲ ਹੀ ਵਿੱਚ ਇੱਕ ਮਹਿਲਾ ਯਾਤਰੀ ਨੇ ਟਿਕਟ ਜਾਂਚ ਦੌਰਾਨ ਆਪਣੇ ਭਰਾ ਵੱਲੋਂ ਵਟਸਐਪ 'ਤੇ ਭੇਜੀ ਗਈ ਟਿਕਟ ਦਿਖਾਈ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਟਿਕਟ ਉਸ ਰਜਿਸਟਰਡ ਮੋਬਾਈਲ ਵਿੱਚ ਮੌਜੂਦ ਨਹੀਂ ਸੀ ਜਿਸ ਨਾਲ ਬੁਕਿੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਟਿਕਟ ਟ੍ਰੇਨ ਰਵਾਨਾ ਹੋਣ ਤੋਂ ਬਾਅਦ ਬੁੱਕ ਕੀਤੀ ਗਈ ਸੀ। ਇਸ ਕਾਰਨ ਰੇਲਵੇ ਨੇ ਜੁਰਮਾਨਾ ਲਗਾਇਆ ਅਤੇ ਨਿਯਮਾਂ ਨੂੰ ਮੁੜ ਸਪੱਸ਼ਟ ਕੀਤਾ।

ਟ੍ਰੇਨ ਛੁੱਟਣ ਤੋਂ ਬਾਅਦ ਟਿਕਟ ਬੁੱਕ ਕਰਨ 'ਤੇ ਵੀ ਨਹੀਂ ਮਿਲੇਗੀ ਰਾਹਤ

ਰੇਲਵੇ ਨੇ ਇਹ ਵੀ ਕਿਹਾ ਹੈ ਕਿ ਅਣਰਿਜ਼ਰਵਡ ਡਿਜ਼ੀਟਲ ਟਿਕਟ ਟ੍ਰੇਨ ਦੇ ਬੋਰਡਿੰਗ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਹੀ ਬੁੱਕ ਹੋਣੀ ਚਾਹੀਦੀ ਹੈ। ਜੇਕਰ ਟ੍ਰੇਨ ਨਿਕਲਣ ਤੋਂ ਬਾਅਦ ਟਿਕਟ ਬੁੱਕ ਕੀਤੀ ਜਾਂਦੀ ਹੈ, ਤਾਂ ਭਾਵੇਂ ਉਹ RailOne ਐਪ ਵਿੱਚ ਦਿਖਾਈ ਦੇ ਰਹੀ ਹੋਵੇ, ਉਸ ਨੂੰ ਵੀ ਅਵੈਧ ਮੰਨਿਆ ਜਾ ਸਕਦਾ ਹੈ।

ਇਸ ਲਈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਟਿਕਟ ਬੁੱਕ ਕਰਨ ਅਤੇ ਯਾਤਰਾ ਦੌਰਾਨ ਉਸੇ ਰਜਿਸਟਰਡ ਮੋਬਾਈਲ ਵਿੱਚ RailOne ਐਪ ਰਾਹੀਂ ਟਿਕਟ ਦਿਖਾਉਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
 

Recent News