menu-icon
Punjabi Story Line
  • Home
  • News
  • Entertainment
  • 'Lock Upp 2' ਤੋਂ ਬਾਹਰ ਹੋਈ ਸੁਨੀਤਾ ਆਹੂਜਾ, ਰਿਆਜ਼ ਦੀ ਵੀ ਹੋਈ ਛੁੱਟੀ

'Lock Upp 2' ਤੋਂ ਬਾਹਰ ਹੋਈ ਸੁਨੀਤਾ ਆਹੂਜਾ, ਰਿਆਜ਼ ਦੀ ਵੀ ਹੋਈ ਛੁੱਟੀ

ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਦਾ ਰਿਐਲਿਟੀ ਸ਼ੋਅ 'ਲੌਕ ਅੱਪ 2' ਤੋਂ ਬਾਹਰ ਹੋ ਗਈ ਹੈ।ਉਨ੍ਹਾਂ ਦੇ ਨਾਲ ਸੋਸ਼ਲ ਮੀਡੀਆ ਇੰਫਲੂਐਂਸਰ ਰਿਆਜ਼ ਦਾ ਵੀ ਖੇਡ ਖਤਮ ਹੋ ਗਿਆ ਹੈ।

Date Updated Last Updated : 12 July 2026, 03:05 PM IST
Share:

ਮੁੰਬਈ: ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਦਾ ਰਿਐਲਿਟੀ ਸ਼ੋਅ 'ਲੌਕ ਅੱਪ 2' ਨੂੰ ਲੈ ਕੇ ਕਾਫ਼ੀ ਸੁਰਖੀਆਂ ਤੇ ਸਨ। ਪਰ ਹੁਣ ਉਨ੍ਹਾਂ ਦਾ ਇਸ ਸ਼ੋਅ ਦਾ ਸਫ਼ਰ ਖਤਮ ਹੋ ਗਿਆ ਹੈ। ਤਾਜ਼ਾ ਐਪੀਸੋਡ ਵਿੱਚ ਸੁਨੀਤਾ ਆਹੂਜਾ ਦਾ ਸ਼ੋਅ ਤੋਂ ਪੱਤਾ ਕਟ ਗਿਆ ਹੈ। ਉਨ੍ਹਾਂ ਦੇ ਨਾਲ ਸੋਸ਼ਲ ਮੀਡੀਆ ਇੰਫਲੂਐਂਸਰ ਰਿਆਜ਼ ਵੀ ਸ਼ੋਅ ਤੋਂ ਬਾਹਰ ਹੋ ਗਏ। ਜਿੱਥੇ ਰਿਆਜ਼ ਐਲੀਮੀਨੇਸ਼ਨ ਰਾਹੀਂ ਬਾਹਰ ਹੋਏ, ਉੱਥੇ ਸੁਨੀਤਾ ਨੇ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਖੁਦ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ।

ਸਿਹਤ ਖਰਾਬ ਹੋਣ ਕਾਰਨ ਲਿਆ ਫ਼ੈਸਲਾ

ਸ਼ੋਅ ਦੌਰਾਨ ਸੁਨੀਤਾ ਆਹੂਜਾ ਦੀ ਸਿਹਤ ਲਗਾਤਾਰ ਪ੍ਰਭਾਵਿਤ ਹੋ ਰਹੀ ਸੀ। ਉਨ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਹੋਸਟ ਫਰਾਹ ਖਾਨ ਨੇ ਉਨ੍ਹਾਂ ਨੂੰ ਸ਼ੋਅ ਛੱਡਣ ਦਾ ਵਿਕਲਪ ਦਿੱਤਾ। ਇਸ ਤੋਂ ਬਾਅਦ ਸੁਨੀਤਾ ਨੇ ਆਪਣੀ ਸਿਹਤ ਨੂੰ ਪਹਿਲ ਦਿੰਦਿਆਂ ਮੁਕਾਬਲੇ ਤੋਂ ਬਾਹਰ ਹੋਣ ਦਾ ਫ਼ੈਸਲਾ ਕੀਤਾ।

ਗੋਵਿੰਦਾ ਅਤੇ ਧੀ ਟੀਨਾ ਲੈਣ ਪਹੁੰਚੇ

ਜਦੋਂ ਸੁਨੀਤਾ ਸ਼ੋਅ ਤੋਂ ਬਾਹਰ ਆਈ ਤਾਂ ਉਨ੍ਹਾਂ ਦੇ ਪਤੀ ਗੋਵਿੰਦਾ ਅਤੇ ਧੀ ਟੀਨਾ ਉਨ੍ਹਾਂ ਨੂੰ ਲੈਣ ਆਏ। ਆਪਣੇ ਪਰਿਵਾਰ ਨੂੰ ਅਚਾਨਕ ਸਾਹਮਣੇ ਦੇਖ ਕੇ ਸੁਨੀਤਾ ਕੁਝ ਪਲਾਂ ਲਈ ਭਾਵੁਕ ਹੋ ਗਈ ਅਤੇ ਉਨ੍ਹਾਂ ਦੇ ਚਿਹਰੇ 'ਤੇ ਹੈਰਾਨੀ ਸਾਫ਼ ਨਜ਼ਰ ਆਈ।

ਗੋਵਿੰਦਾ ਨੇ ਦੱਸਿਆ ਕਿਉਂ ਨਹੀਂ ਕਰਦੀਆਂ ਸਨ ਰਿਐਲਿਟੀ ਸ਼ੋਅ

ਗੱਲਬਾਤ ਦੌਰਾਨ ਫਰਾਹ ਖਾਨ ਨੇ ਗੋਵਿੰਦਾ ਤੋਂ ਪੁੱਛਿਆ ਕਿ ਸੁਨੀਤਾ ਪਹਿਲਾਂ ਰਿਐਲਿਟੀ ਸ਼ੋਅਜ਼ ਦਾ ਹਿੱਸਾ ਕਿਉਂ ਨਹੀਂ ਬਣਦੀਆਂ ਸਨ। ਇਸ 'ਤੇ ਗੋਵਿੰਦਾ ਨੇ ਕਿਹਾ ਕਿ ਸੁਨੀਤਾ ਨੇ ਹਮੇਸ਼ਾ ਆਰਾਮਦਾਇਕ ਅਤੇ ਸਨਮਾਨ ਭਰਿਆ ਜੀਵਨ ਬਿਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਅੱਗੇ ਵੀ ਖੁਸ਼ਹਾਲ ਰਹੇ ਅਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਸੁਨੀਤਾ ਨੇ ਕੀਤਾ ਵੱਡਾ ਖੁਲਾਸਾ

ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਸੁਨੀਤਾ ਆਹੂਜਾ ਨੇ ਦੱਸਿਆ ਕਿ ਗੋਵਿੰਦਾ ਨੇ ਉਨ੍ਹਾਂ ਨੂੰ ਪਹਿਲਾਂ ਹੀ 'ਲੌਕ ਅੱਪ 2' ਵਿੱਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਹ ਆਪਣੇ ਪਤੀ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦੀਆਂ ਹਨ ਤਾਂ ਕਿਸੇ ਨਾ ਕਿਸੇ ਮੁਸ਼ਕਲ ਵਿੱਚ ਫਸ ਜਾਂਦੀਆਂ ਹਨ।

ਏਕਤਾ ਕਪੂਰ ਦਾ ਕੀਤਾ ਧੰਨਵਾਦ

ਸੁਨੀਤਾ ਨੇ ਸ਼ੋਅ ਦੌਰਾਨ ਮਿਲੇ ਮੌਕੇ ਲਈ ਏਕਤਾ ਕਪੂਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਉਨ੍ਹਾਂ ਨੂੰ ਡਿਜ਼ੀਟਲ ਪਲੇਟਫਾਰਮ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਹ ਉਨ੍ਹਾਂ ਦੇ ਨਵੇਂ ਕਰੀਅਰ ਦੀ ਸ਼ੁਰੂਆਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਭਵਿੱਖ ਵਿੱਚ ਏਕਤਾ ਕਪੂਰ ਦੇ ਇੱਕ ਫ਼ਿਲਮੀ ਪ੍ਰੋਜੈਕਟ ਦਾ ਵੀ ਹਿੱਸਾ ਬਣਨ ਵਾਲੀਆਂ ਹਨ।


ਕੰਟੇਸਟੇਂਟ੍ਸ ਦੀ ਕੀਤੀ ਪ੍ਰਸ਼ੰਸਾ

ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਤਾ ਆਹੂਜਾ ਨੇ ਕਿਹਾ ਕਿ ਸ਼ੋਅ ਬਹੁਤ ਹੀ ਸ਼ਾਨਦਾਰ ਸੀ, ਪਰ ਮੈਂ ਤੁਹਾਨੂੰ ਦੱਸ ਦਿਆਂ, ਮੈਂ ਸਿੱਖਦੀ ਨਹੀਂ; ਮੈਂ ਸਿਖਾਉਂਦੀ ਹਾਂ। ਜੇ ਮੈਂ ਦੁਨੀਆਂ ਨੂੰ ਸਿਖਾਉਣ ਵਾਲੀ ਹਾਂ, ਤਾਂ ਮੈਨੂੰ ਕੌਣ ਸਿਖਾਏਗਾ? ਮੈਨੂੰ ਸ਼ੋਅ 'ਤੇ ਨੌਜਵਾਨਾਂ ਨਾਲ ਰਹਿਣਾ ਬਹੁਤ ਪਸੰਦ ਆਇਆ। ਮੈਂ ਉਨ੍ਹਾਂ ਨਾਲ ਦੋਸਤੀ ਕੀਤੀ। ਅਦਾਕਾਰ ਰਾਮ ਕਪੂਰ ਮੇਰਾ ਇੱਕ ਚੰਗਾ ਦੋਸਤ ਬਣ ਗਿਆ। ਸਾਰਿਆਂ ਨੇ ਮੇਰਾ ਇੰਨਾ ਧਿਆਨ ਰੱਖਿਆ ਕਿ ਮੈਨੂੰ ਸੱਚਮੁੱਚ ਅਨੁਭਵ ਬਹੁਤ ਪਸੰਦ ਆਇਆ।
 

Recent News