menu-icon
Punjabi Story Line
Raksha Bandhan 2026
  • Home
  • News
  • Entertainment
  • ਹੈਵਾਨ ਬਣੇ ਅਕਸ਼ੈ ਕੁਮਾਰ ਨੇ ਮਚਾਇਆ ਤਾਂਡਵ, ਸੈਫ਼ ਮੁਕਾਬਲੇ ਲਈ ਤਿਆਰ, ਰਿਲੀਜ ਹੋਇਆ ‘ਹੈਵਾਨ’ ਦਾ ਜ਼ਬਰਦਸਤ ਟ੍ਰੇਲਰ

ਹੈਵਾਨ ਬਣੇ ਅਕਸ਼ੈ ਕੁਮਾਰ ਨੇ ਮਚਾਇਆ ਤਾਂਡਵ, ਸੈਫ਼ ਮੁਕਾਬਲੇ ਲਈ ਤਿਆਰ, ਰਿਲੀਜ ਹੋਇਆ ‘ਹੈਵਾਨ’ ਦਾ ਜ਼ਬਰਦਸਤ ਟ੍ਰੇਲਰ

ਅਕਸ਼ੈ ਕੁਮਾਰ  ਅਤੇ ਸੈਫ ਅਲੀ ਖਾਨ ਦੀ ਅਪਕਮਿੰਗ ਫਿਲਮ 'ਹੈਵਾਨ' ਦਾ ਟ੍ਰੇਲਰ ਰਿਲੀਜ ਹੋ ਗਿਆ ਹੈ। ਇਸਦੇ ਸਾਹਮਣੇ ਆਉਂਦੇ ਹੀ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਟ੍ਰੇਲਰ ਨੂੰ ਲੋਕਾਂ ਦੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ।

Date Updated Last Updated : 25 August 2026, 03:06 PM IST
Share:

ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ਬਹੁਚਰਚਿਤ ਫਿਲਮ ‘ਹੈਵਾਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਰਿਲੀਜ ਹੁੰਦਿਆਂ ਹੀ ਇੰਟਰਨੈੱਟ 'ਤੇ ਹਲਚਲ ਮਚ ਗਈ ਹੈ ਅਤੇ ਉਪਭੋਗਤਾਵਾਂ ਦੀ ਇਸ ਨੂੰ ਮਿਲੀ ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। 2 ਮਿੰਟ, 34 ਸੈਕੰਡ ਦੇ ਟ੍ਰੇਲਰ 'ਚ ਡਰ ਸਸਪੈਂਸ ਅਤੇ ਦਿਮਾਗ ਘੁਮਾ ਦੇਣ ਵਾਲਾ ਥ੍ਰਿਲਰ ਸਾਫ਼ ਦੇਖਣ ਨੂੰ ਮਿਲਦਾ ਹੈ। ਪ੍ਰਿਯਦਰਸ਼ਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦਾ ਟ੍ਰੇਲਰ ਹਰ ਸੀਨ 'ਚ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹ ਰਿਹਾ ਹੈ। ਤਾਂ ਆਓ ਜਾਣ ਲੈਂਦੇ ਹਾਂ ਕਿਹੋ ਜਿਹਾ ਹੈ ਹੈਵਾਨ ਦਾ ਟ੍ਰੇਲਰ...

ਅਕਸ਼ੈ ਬਣੇ ਖਤਰਨਾਕ ਸਾਈਕੋ ਕਿਲਰ

ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੇ ਦੋ ਮੁੱਖ ਕਿਰਦਾਰਾਂ ਵਿਚਕਾਰ ਟਕਰਾਅ ਹੈ। ਸੈਫ ਅਲੀ ਖਾਨ ਇੱਕ ਅਜਿਹੇ ਵਿਅਕਤੀ ਦੀ ਭੂਮਿਕਾ ਨਿਭਾਉਂਦੇ ਹਨ ਜੋ ਦੇਖ ਨਹੀਂ ਸਕਦਾ, ਪਰ ਆਪਣੀ ਸਮਝਦਾਰੀ ਅਤੇ ਹਿੰਮਤ ਦੇ ਦਮ 'ਤੇ ਇੱਕ ਖਤਰਨਾਕ ਅਪਰਾਧੀ ਦਾ ਸਾਹਮਣਾ ਕਰਦਾ ਹੈ। ਦੂਜੇ ਪਾਸੇ ਅਕਸ਼ੈ ਕੁਮਾਰ ਇੱਕ ਡਰਾਉਣੇ ਸਾਈਕੋ ਕਿਲਰ ਦੇ ਕਿਰਦਾਰ ਵਿੱਚ ਦਿਖਾਈ ਦੇ ਰਹੇ ਹਨ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਨੇਗੇਟਿਵ ਰੋਲ 'ਚ ਨਜ਼ਰ ਆਏ ਹਨ, ਜਦੋਂ ਕਿ ਸੈਫ਼ ਅਲੀ ਖਾਨ ਫਿਲਮ ਦੇ ਹੀਰੋ ਹਨ।

ਕਿਹੋ ਜਿਹਾ ਹੈ ਟ੍ਰੇਲਰ?

ਟ੍ਰੇਲਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਲਗਾਤਾਰ ਲੋਕਾਂ ਨੂੰ ਮੌਤ ਦੇ ਮੂੰਹ ਧਕੇਲ ਰਿਹਾ ਹੈ। ਅਕਸ਼ੈ ਕੁਮਾਰ ਦਾ ਹੈਵਾਨੀ ਅਵਤਾਰ ਕਿੰਨੇ ਹੀ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ। ਇਸਤੋਂ ਬਾਅਦ ਅਪਾਹਿਜ ਪੁਲਿਸ ਅਧਿਕਾਰੀ ਦੇ ਕਿਰਦਾਰ 'ਚ ਸੈਫ਼ ਅਲੀ ਖਾਨ ਨਜ਼ਰ ਆਉਂਦੇ ਹਨ ਅਤੇ ਅਕਸ਼ੈ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦੇ ਹਨ।

ਫਿਲਮ ਦੀ ਸਟਾਰਕਾਸਟ ਅਤੇ ਪ੍ਰੋਡਕਸ਼ਨ

ਪ੍ਰਿਯਦਰਸ਼ਨ ਦੇ ਨਿਰਦੇਸ਼ਨ 'ਚ ਬਣੀ ਫਿਲਮ ‘ਹੈਵਾਨ’ ਵਿੱਚ ਅਕਸ਼ੈ ਅਤੇ ਸੈਫ ਤੋਂ ਇਲਾਵਾ ਬੋਮਨ ਇਰਾਨੀ, ਸ਼ਰੀਬ ਹਾਸ਼ਮੀ, ਰਾਜਪਾਲ ਯਾਦਵ ਅਤੇ ਰਾਜੇਸ਼ ਸ਼ਰਮਾ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਦਸੰਬਰ 2025 ਵਿੱਚ ਜਿਸ਼ੂ ਸੇਨਗੁਪਤਾ ਦੇ ਫਿਲਮ ਨਾਲ ਜੁੜਨ ਦੀ ਵੀ ਜਾਣਕਾਰੀ ਸਾਹਮਣੇ ਆਈ ਸੀ। ਫਿਲਮ ਨੂੰ KVN ਪ੍ਰੋਡਕਸ਼ਨਜ਼ ਅਤੇ ਥੇਸਪੀਅਨ ਫਿਲਮਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੀ ਤਿਆਰੀ ਮਈ 2025 ਵਿੱਚ ਸ਼ੁਰੂ ਹੋਈ ਸੀ, ਜਦਕਿ ਜੁਲਾਈ ਵਿੱਚ ਇਸ ਦਾ ਅਧਿਕਾਰਤ ਐਲਾਨ ਕੀਤਾ ਗਿਆ ਸੀ।

18 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਆਵੇਗੀ ਫਿਲਮ

ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੁਣ ਦਰਸ਼ਕਾਂ ਦੀ ਉਤਸੁਕਤਾ ਹੋਰ ਵੱਧ ਗਈ ਹੈ। ਇਹ ਸਾਈਕੋਲੋਜਿਕਲ ਥ੍ਰਿਲਰ 18 ਸਤੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਟ੍ਰੇਲਰ ਵਿੱਚ ਅਕਸ਼ੈ ਅਤੇ ਸੈਫ ਦੇ ਕਿਰਦਾਰਾਂ ਦੀ ਝਲਕ ਦੇਖਣ ਤੋਂ ਬਾਅਦ ਹੁਣ ਦਰਸ਼ਕਾਂ ਲਈ ਇੰਨੇ ਦਿਨਾਂ ਦਾ ਇੰਤਜਾਰ ਕਰਨਾ ਮੁਸ਼ਕਲ ਹੋ ਰਿਹਾ ਹੈ। 
 

 

Recent News