Courtesy: ai image
ਮੁੰਬਈ. ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਤੇ ਤਾਪਸੀ ਪੰਨੂ ਵਿਚਾਲੇ 36 ਦਾ ਅੰਕੜਾ ਰਹਿੰਦਾ ਹੈ। ਸੋਸ਼ਲ ਮੀਡੀਆ 'ਤੇ ਕਈ ਵਾਰ ਦੋਵਾਂ ਨੂੰ ਬਹਿਸ ਕਰਦੇ ਦੇਖਿਆ ਗਿਆ ਹੈ। ਹਾਲ ਹੀ 'ਚ ਇੱਕ ਵਾਰ ਫਿਰ ਤਾਪਸੀ ਅਤੇ ਕੰਗਨਾ ਵਿਚਾਲੇ ਇੱਕ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸਦਾ ਜਵਾਬ ਦੇਣੋਂ ਧਾਕੜ ਗਰਲ ਪਿੱਛੇ ਨਹੀਂ ਹਟੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝਾ ਕਰ ਤਾਪਸੀ ਦੀ ਗੱਲ ਦਾ ਜਵਾਬ ਦਿੱਤਾ। ਇਸ ਤਰ੍ਹਾਂ ਦੋਵਾਂ ਦੀ ਲੜਾਈ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।
ਦਰਅਸਲ, ਸ਼ਨੀਵਾਰ ਨੂੰ ਤਾਪਸੀ ਪੰਨੂ ਇੰਡੀਆ ਟੂਡੇ ਵੂਮਨ ਸਮਿਟ 2026 'ਚ ਸ਼ਾਮਲ ਹੋਈ, ਜਿੱਥੇ ਉਨ੍ਹਾਂ ਤੋਂ ਕੰਗਨਾ ਨਾਲ ਰਿਸ਼ਤੇ ਸੁਧਰਨ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ ਦੌਰਾਨ ਤਾਪਸੀ ਨੇ ਕਿਹਾ ਕਿ ਉਹ ਕਦੇ ਕੰਗਨਾ ਨੂੰ ਨਹੀਂ ਮਿਲੀ। ਉਨ੍ਹਾਂ ਦੇ ਬਾਰੇ ਕੁੱਝ ਕਹਿਣਾ ਅਦਾਕਾਰਾ ਦੀ ਪਰਵਰਿਸ਼ ਅਤੇ ਉਨ੍ਹਾਂ ਦੇ ਨਜ਼ਰਿਏ ਨੂੰ ਦਰਸਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਲਈ ਇਹ ਦੇਖਣਾ ਅਤੇ ਤੈਅ ਕਰਨਾ ਹੀ ਕਾਫੀ ਹੈ ਕਿ ਕੋਣ ਕਿੱਥੋਂ ਆਉਂਦਾ ਹੈ। ਸਮਿਟ ਦੌਰਾਨ ਇੰਨੀ ਗੱਲ ਕਹਿ ਕੇ ਤਾਪਸੀ ਨੂੰ ਆਪਣੀ ਗੱਲ ਖ਼ਤਮ ਕਰ ਦਿੱਤੀ।
ਤਾਪਸੀ ਦਾ ਬਿਆਨ ਜਿਵੇਂ ਹੀ ਕੰਗਨਾ ਦੇ ਸਾਹਮਣੇ ਆਇਆ ਤਾਂ ਉਹ ਚੁੱਪ ਨਹੀਂ ਬੈਠੀ। ਉਨ੍ਹਾਂ ਕੁੱਝ ਘੰਟਿਆਂ ਬਾਅਦ ਹੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਪੋਸਟ ਲਗਾਇਆ ਅਤੇ ਤਾਪਸੀ ਨੂੰ ਉਸਦੀ ਗੱਲ ਦਾ ਜਵਾਬ ਦਿੱਤਾ।
ਕੰਗਨਾ ਨੇ ਆਪਣੀ ਸਟੋਰੀ 'ਚ ਤਾਪਸੀ ਪੰਨੂ ਨੂੰ 'ਸਸਤੀ ਕਾਪੀ' ਦੱਸਿਦਿਆਂ ਲਿਖਿਆ- ਇੱਕ ਸਸਤੀ ਕਾਪੀ ਆਪਣੀ ਆਉਣ ਵਾਲੀ B-ਗਰੇਡ ਫਿਲਮ ਦੇ ਨਾਲ ਘੁੰਮ ਰਹੀ ਹੈ। ਹਮੇਸ਼ਾ ਦੀ ਤਰ੍ਹਾਂ ਮੀਡੀਆ ਦੇ ਸਾਹਮਣੇ ਗੱਲ ਕਰਨ ਲਈ ਉਸ ਕੋਲ ਸਿਰਫ਼ ਕੰਗਨਾ ਦਾ ਹੀ ਨਾਮ ਹੈ। ਪਰ ਅੱਜ ਤਾਂ ਉਸਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਅਤੇ ਬੇਸ਼ਰਮੀ ਨਾਲ ਮੇਰੀ ਪਰਵਰਿਸ਼ ਅਤੇ ਮਾਤਾ ਪਿਤਾ ਦਾ ਮਜ਼ਾਕ ਉਡਾਇਆ।
ਕੰਗਨਾ ਨੇ ਤਾਪਸੀ ਦੀ ਗੱਲ ਨਾ ਅਸਹਿਮਤੀ ਜਤਾਉਂਦਿਆ ਕਿਹਾ ਕਿ ਮੇਰਾ ਮੰਨਣਾ ਹੈ ਕਿ ਹਰ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ ਕਰਦੇ ਹਨ। ਮੈਂ ਕਦੇ ਕਿਸੇ ਬਹਿਸ 'ਚ ਕਿਸੇ ਦੇ ਮਾਤਾ-ਪਿਤਾ ਨੂੰ ਨਹੀਂ ਘਸੀਟਦੀ, ਪਰ ਅੱਜ ਮੈਂ ਉਸਦੇ ਮਾਂ-ਬਾਪ ਤੋਂ ਵੀ ਪੁੱਛਣਾ ਚਾਹੁੰਦੀ ਹਾਂ ਕਿ ਉਹ ਮੇਰੇ ਪੇਰੇਂਟਰਸ ਦੀ ਤਰ੍ਹਾਂ ਕੋਈ ਅਸਲੀ ਇਨਸਾਨ ਕਿਉਂ ਨਹੀਂ ਪੈਦਾ ਕਰ ਪਾਏ? ਇਸ ਤਰ੍ਹਾਂ ਦੀ ਸਸਤੀ ਕਾਪੀ ਕਿਉਂ? ਤੁਹਾਡੀਆਂ ਕੋਸ਼ਿਸ਼ਾਂ 'ਤੇ ਦੁੱਖ ਹੋ ਰਿਹਾ ਹੈ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੰਗਨਾ ਨੇ ਤਾਪਸੀ ਪੰਨੂ ਨੂੰ ਸਸਤੀ ਕਾਪੀ ਦੱਸਿਆ ਹੈ। ਇਸਤੋਂ ਪਹਿਲਾਂ ਵੀ ਕੰਗਨਾ ਰਣੌਤ ਉਨ੍ਹਾਂ ਨੂੰ ਸਸਤੀ ਕਾਪੀ ਕਹਿ ਚੁੱਕੀ ਹੈ। 7 ਸਾਲ ਪਹਿਲਾਂ ਸਾਲ 2019 ਵਿੱਚ ਜਦੋਂ ਉਨ੍ਹਾਂ ਦੀ ਇੱਕ ਫਿਲਮ ਜਜਮੇਂਟਲ ਹੈ ਕਯਾ ਆਈ ਸੀ, ਤਾਂ ਕੰਗਨਾ ਦੀ ਭੈਣ ਰੰਗੋਲੀ ਨੇ ਐਕਟ੍ਰੇਸ ਨੂੰ ਸਸਤੀ ਕਾਪੀ ਕਿਹਾ ਸੀ। ਇਸ ਵਿਵਾਦ ਦੀ ਸ਼ੁਰੂਆਤ ਤਾਪਸੀ ਦੀ ਇੱਕ ਭੁੱਲ ਤੋਂ ਹੋਈ ਸੀ, ਉਨ੍ਹਾਂ ਨੇ ਉਸ ਫਿਲਮ ਦੇ ਟ੍ਰੇਲਰ ਦੀ ਤਾਰੀਫ਼ ਕੀਤੀ ਸੀ ਪਰ ਕੰਗਨਾ ਨੂੰ ਭੁੱਲ ਗਈ ਸੀ। ਇਸ ਤੋਂ ਬਾਅਦ ਕੰਗਨਾ ਕਈ ਵਾਰ ਤਾਪਸੀ ਪੰਨੂ ਨੂੰ ਸਸਤੀ ਕਾਪੀ ਅਤੇ B ਗਰੇਡ ਅਦਾਕਾਰਾ ਕਹਿ ਚੁੱਕੀ ਹੈ।