Courtesy: ai image
ਨਵੀਂ ਦਿੱਲੀ: ਰੱਖੜੀ ਭੈਣ-ਭਰਾਵਾਂ ਦੇ ਪਿਆਰ ਦੇ ਬੰਧਨ ਦਾ ਤਿਉਹਾਰ ਹੈ। ਇਸ ਮੌਕੇ 'ਤੇ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਇਸਦੇ ਬਦਲੇ ਆਪਣੀ ਭੈਣ ਦੀ ਸਾਰੀ ਜਿੰਦਗੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ। ਦੱਸ ਦੇਈਏ, ਇਸ ਤਿਉਹਾਰ ਦੀ ਸ਼ੁਰੂਆਤ ਕੋਈ ਨਵੀਂ ਨਹੀਂ, ਬਲਕਿ ਇਸਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਰੱਖੜੀ ਦੇ ਤਿਉਹਾਰ ਨਾਲ ਜੁ਼ੜੀਆਂ ਅਜਿਹੀਆਂ ਸੱਤ ਪ੍ਰਸਿੱਧ ਕਹਾਣੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਭੈਣ-ਭਰਾਵਾਂ ਦੇ ਇਸ ਤਿਉਹਾਰ ਦੀ ਸ਼ੁਰੂਆਤ ਕਿਵੇਂ ਹੋਈ। ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਕਹਾਣੀਆਂ ਬਾਰੇ...
ਇਹ ਕਥਾ ਤੁਸੀ ਕਈਆਂ ਦੇ ਮੂੰਹ ਤੋਂ ਸੁਣੀ ਹੋਣੀ। ਮਹਾਭਾਰਤ ਨਾਲ ਜੁੜੀ ਇਸ ਕਥਾ ਅਨੁਸਾਰ, ਇੱਕ ਵਾਰ ਭਗਵਾਨ ਕ੍ਰਿਸ਼ਨ ਦੀ ਉਂਗਲੀ 'ਤੇ ਸੱਟ ਲੱਗ ਗਈ ਸੀ। ਇਹ ਦੇਖ ਦ੍ਰੌਪਦੀ ਨੇ ਆਪਣੀ ਸਾੜੀ ਦਾ ਇੱਕ ਟੁਕੜਾ ਪਾੜ ਕੇ ਉਨ੍ਹਾਂ ਦੀ ਉਂਗਲੀ 'ਤੇ ਬੰਨ੍ਹ ਦਿੱਤਾ। ਇਸ ਪਿਆਰ ਦੇ ਬਦਲੇ ਸ਼੍ਰੀ ਕ੍ਰਿਸ਼ਨ ਜੀ ਨੇ ਦ੍ਰੌਪਦੀ ਦੀ ਇਜ਼ਤ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਸੀ। ਇਸ ਪ੍ਰਕਾਰ ਇਸ ਕਥਾ ਨੂੰ ਰੱਖਣੀ ਦੇ ਤਿਉਹਾਰ ਜੋੜਿਆ ਜਾਂਦਾ ਹੈ।
ਸਭ ਤੋਂ ਪ੍ਰਾਚੀਨ ਵੈਦਿਕ ਸਮੇਂ ਵਿੱਚ, ਪਹਿਲੀ ਰੱਖੜੀ ਅਸਲ ਵਿੱਚ ਭਰਾ ਅਤੇ ਭੈਣ ਵਿਚਕਾਰ ਨਹੀਂ, ਸਗੋਂ ਪਤੀ ਅਤੇ ਪਤਨੀ ਵਿਚਾਲੇ ਸੀ। ਭਵਿਸ਼ਯ ਪੁਰਾਣ ਦੇ ਅਨੁਸਾਰ, ਦੇਵਤੇ ਦੈਂਤਾਂ ਦੇ ਵਿਰੁੱਧ ਇੱਕ ਲੰਮੀ ਜੰਗ ਹਾਰ ਰਹੇ ਸਨ। ਦੇਵਤਿਆਂ ਦੇ ਰਾਜਾ ਭਗਵਾਨ ਇੰਦਰ ਆਪਣੀ ਹਾਰ ਤੋਂ ਚਿੰਤਤ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਚੀ ਨੇ ਮਦਦ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣੀਆਂ ਬ੍ਰਹਮ ਸ਼ਕਤੀਆਂ ਨਾਲ ਇੱਕ ਪਵਿੱਤਰ ਧਾਗਾ ਤਿਆਰ ਕੀਤਾ ਅਤੇ ਇਸਨੂੰ ਇੰਦਰ ਦੇ ਗੁੱਟ ਨਾਲ ਬੰਨ੍ਹ ਦਿੱਤਾ। ਇਸ ਰੱਖਿਆ-ਸੂਤਰ ਨੂੰ ਸੁਰੱਖਿਆ ਦਾ ਪ੍ਰਤੀਕ ਮੰਨਿਆ ਗਿਆ ਅਤੇ ਇੰਦਰ ਜਿੱਤ ਹਾਸਲ ਕਰ ਕੇ ਵਾਪਸ ਪਰਤੇ ਸਨ। ਪਰ ਅੱਜ ਅਸੀ ਦੇਖਦੇ ਹਾਂ ਕਿ ਸੈਂਕੜੇ ਸਾਲਾਂ ਬਾਅਦ ਇਹ ਭੈਣ ਅਤੇ ਭਰਾ ਦੇ ਤਿਉਹਾਰ ਵਿੱਚ ਬਦਲ ਗਿਆ ਹੈ।
ਸੰਤੋਸ਼ੀ ਮਾਤਾ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਭਗਵਾਨ ਗਣੇਸ਼ ਦੇ ਪੁੱਤਰ ਸ਼ੁਭ ਅਤੇ ਲਾਭ ਰੱਖੜੀ ਦੇ ਤਿਉਹਾਰਾਂ ਦੌਰਾਨ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਸਨ। ਗਣੇਸ਼ ਦੀ ਭੈਣ ਮਨਸਾ ਦੇਵੀ ਉਨ੍ਹਾਂ ਦੀ ਗੁੱਟ 'ਤੇ ਰੱਖੜੀ ਬੰਨ੍ਹਦੀ ਸੀ। ਇਹ ਦੇਖ ਕੇ ਗਣੇਸ਼ ਦੇ ਦੋਵੇਂ ਪੁੱਤਰ ਸ਼ੁਭ ਅਤੇ ਲਾਭ ਰੋਣ ਲੱਗ ਪਏ ਕਿ ਉਨ੍ਹਾਂ ਦੀ ਕੋਈ ਭੈਣ ਨਹੀਂ ਹੈ। ਆਪਣੇ ਪੁੱਤਰਾਂ ਨੂੰ ਖੁਸ਼ ਕਰਨ ਲਈ ਗਣੇਸ਼ ਨੇ ਬ੍ਰਹਮ ਲਾਟਾਂ ਤੋਂ ਇੱਕ ਧੀ ਪੈਦਾ ਕੀਤੀ, ਜਿਸਦਾ ਨਾਮ ਸੰਤੋਸ਼ੀ ਰੱਖਿਆ, ਜੋ ਕਿ ਸੰਤੁਸ਼ਟੀ ਦੀ ਦੇਵੀ ਹੈ। ਉਨ੍ਹਾਂ ਦੇ ਜਨਮ ਤੋਂ ਬਆਦ ਸ਼ੁਭ ਅਤੇ ਲਾਭ ਦੀ ਸੁੰਨੀ ਕਲਾਈ ਭਰ ਗਈ ਅਤੇ ਉਨ੍ਹਾਂ ਨੂੰ ਰੱਖੜੀ ਬੰਨ੍ਹਾਉਣ ਲਈ ਭੈਣ ਮਿਲ ਗਈ। ਇਸ ਤਰ੍ਹਾਂ ਇਹ ਕਹਾਣੀ ਭੈਣ-ਭਰਾ ਹੋਣ ਦੇ ਭਾਵਨਾਤਮਕ ਮਹੱਤਵ ਨੂੰ ਉਜਾਗਰ ਕਰਦੀ ਹੈ।
ਰਾਜਾ ਬਲੀ ਅਤੇ ਲਕਸ਼ਮੀ ਦੀ ਕਹਾਣੀ ਨੂੰ ਹੀ ਰੱਖੜੀ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ। ਇਸ ਅਨੁਸਾਰ, ਰਾਜਾ ਬਲੀ ਆਪਣੇ ਦਿੱਤੇ ਵਚਨ ਕਾਰਨ ਭਗਵਾਨ ਵਿਸ਼ਨੂੰ ਪਾਤਾਲ ਲੋਕ ਵਿੱਚ ਰਹਿਣ ਲੱਗ ਪਏ ਸਨ। ਲਕਸ਼ਮੀ ਨੇ ਬਲੀ ਨੂੰ ਰੱਖੜੀ ਬੰਨੀ ਅਤੇ ਉਸਨੂੰ ਆਪਣਾ ਭਰਾ ਮੰਨਿਆ। ਉਨ੍ਹਾਂ ਦੇ ਇਸ ਸਨੇਹ ਤੋਂ ਪ੍ਰਸੰਨ ਹੋ ਕੇ ਰਾਜਾ ਬਲੀ ਨੇ ਵਿਸ਼ਨੂੰ ਨੂੰ ਵਾਪਸ ਵੈਕੁੰਠ ਜਾਣ ਦਾ ਹੁਕਮ ਦਿੱਤਾ ਸੀ। ਇਹ ਕਥਾ ਰੱਖੜੀ ਨੂੰ ਖੂਨ ਦੇ ਰਿਸ਼ਤੇ ਤੋਂ ਪਰੇ ਪਿਆਰ ਅਤੇ ਸਵੀਕਾਰਤਾ ਨਾਲ ਜੋੜਦੀ ਹੈ।
326 ਈਸਾ ਪੂਰਵ ਵਿੱਚ ਸਿਕੰਦਰ ਮਹਾਨ ਦੇ ਭਾਰਤ ਉੱਤੇ ਹਮਲੇ ਦੌਰਾਨ ਰੱਖੜੀ ਨੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਵੀ ਭੂਮਿਕਾ ਨਿਭਾਈ ਸੀ। ਸਿਕੰਦਰ ਦੀ ਪਤਨੀ ਰੋਕਸਾਨਾ, ਬਹਾਦਰ ਭਾਰਤੀ ਰਾਜਾ ਪੁਰੂ (ਪੋਰਸ) ਵਿਰੁੱਧ ਲੜਾਈ ਵਿੱਚ ਆਪਣੇ ਪਤੀ ਦੀ ਸੁਰੱਖਿਆ ਬਾਰੇ ਚਿੰਤਤ ਸੀ। ਉਸਨੇ ਰੱਖੜੀ ਦੇ ਧਾਗੇ ਦੀ ਪਵਿੱਤਰ ਪਰੰਪਰਾ ਬਾਰੇ ਸੁਣਿਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਰਾਜਾ ਪੁਰੂ ਨੂੰ ਇੱਕ ਰੱਖੜੀ ਭੇਜੀ ਸੀ ਅੇ ਉਸਨੂੰ ਜੰਗ ਦੌਰਾਨ ਉਸਦੇ ਪਤੀ ਨੂੰ ਹਾਨੀ ਨਾ ਪਹੁੰਚਾਉਣ ਲਈ ਕਿਹਾ ਸੀ। ਲੜਾਈ ਦੇ ਦੌਰਾਨ ਜਦੋਂ ਉਸਨੂੰ ਸਿਕੰਦਰ ਨੂੰ ਮਾਰਨ ਦਾ ਮੌਕਾ ਮਿਲਿਆ ਤਾਂ ਰਾਜਾ ਪੁਰੂ ਨੇ ਰੋਕਸਾਨਾ ਰਾਖੀ ਨੂੰ ਆਪਣੇ ਗੁੱਟ 'ਤੇ ਦੇਖਿਆ ਅਤੇ ਰੁਕ ਗਿਆ। ਇਸ ਤਰ੍ਹਾਂ ਇਹ ਕਹਾਣੀ ਸਾਬਤ ਕਰਦੀ ਹੈ ਕਿ ਪਰੰਪਰਾ ਦਾ ਸਤਿਕਾਰ ਵਿਰੋਧੀ ਰਾਜਿਆਂ ਦੁਆਰਾ ਵੀ ਕੀਤਾ ਜਾਂਦਾ ਸੀ।
ਮੌਤ ਦੇ ਦੇਵਤੇ ਯਮ ਅਤੇ ਉਨ੍ਹਾਂ ਦੀ ਭੈਣ ਯਮੁਨਾ ਦੀ ਭੈਣ-ਭਰਾ ਦੇ ਰਿਸ਼ਤੇ ਨਾਲ ਜੁੜੀ ਸਭ ਤੋਂ ਪੁਰਾਣੀਆਂ ਇਤਿਹਾਸਕ ਰਾਖੀ ਕਹਾਣੀਆਂ ਵਿੱਚੋਂ ਇੱਕ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਕਈ ਸਾਲਾਂ ਤੱਕ ਯਮ ਆਪਣੀ ਭੈਣ ਨੂੰ ਮਿਲਣ ਨਹੀਂ ਗਿਆ ਸੀ। ਪਰ ਕਈ ਸਾਲਾਂ ਬਾਅਦ ਜਦੋਂ ਉਹ ਉਸਨੂੰ ਮਿਲਣ ਗਿਆ, ਤਾਂ ਯਮਨਾ ਇੰਨੀ ਖੁਸ਼ ਸੀ ਕਿ ਉਸਨੇ ਇੱਕ ਦਾਵਤ ਤਿਆਰ ਕੀਤੀ ਅਤੇ ਉਸਦੇ ਗੁੱਟ 'ਤੇ ਇੱਕ ਧਾਗਾ ਬੰਨ੍ਹਿਆ। ਯਮ ਆਪਣੀ ਭੈਣ ਦੇ ਪਿਆਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਐਲਾਨ ਕੀਤਾ ਕਿ ਜੋ ਵੀ ਭਰਾ ਇਸ ਦਿਨ ਆਪਣੀ ਭੈਣ ਤੋਂ ਰੱਖੜੀ ਬੰਨ੍ਹਾਏਗਾ, ਉਸਨੂੰ ਲੰਬੀ ਉਮਰ ਮਿਲੇਗੀ। ਉਸਨੇ ਇਹ ਵੀ ਵਾਅਦਾ ਕੀਤਾ ਕਿ ਅਜਿਹੇ ਭਰਾਵਾਂ ਨੂੰ ਮੌਤ ਦੇ ਡਰ ਤੋਂ ਬਚਾਇਆ ਜਾਵੇਗਾ।
ਰੱਖੜੀ ਨੂੰ ਲੈ ਕੇ ਰਾਣੀ ਕਰਨਾਵਤੀ ਅਤੇ ਸਮਰਾਟ ਹੁਮਾਯੂੰ ਦੀ ਕਹਾਣੀ ਕਾਫੀ ਪ੍ਰਸਿੱਧ ਹੈ। 16ਵੀਂ ਸਦੀ ਵਿੱਚ, ਚਿਤੌੜ ਦੀ ਰਾਣੀ ਕਰਨਾਵਤੀ ਗੁਜਰਾਤ ਦੇ ਸੁਲਤਾਨ ਦੇ ਹਮਲੇ ਦਾ ਸਾਹਮਣਾ ਕਰ ਰਹੀ ਸੀ। ਜਦੋਂ ਉਸਨੂੰ ਲੱਗਾ ਕਿ ਉਹ ਇਕੱਲੀ ਨਹੀਂ ਜਿੱਤ ਸਕਦੀ, ਤਾਂ ਉਸਨੇ ਮੁਗਲ ਸਮਰਾਟ ਹੁਮਾਯੂੰ ਨੂੰ ਇੱਕ ਰੱਖੜੀ ਭੇਜੀ ਸੀ। ਇਸ ਰਾਖੀ ਨੂੰ ਪਾਉਣ ਤੋਂ ਬਾਦ ਹੁਮਾਯੂੰ ਤੁਰੰਤ ਆਪਣੀ "ਭੈਣ" ਦੀ ਰੱਖਿਆ ਲਈ ਆਪਣੀ ਫੌਜ ਨਾਲ ਰਵਾਨਾ ਹੋ ਗਿਆ। ਹਾਲਾਂਕਿ ਉਹ ਥੋੜ੍ਹਾ ਦੇਰ ਨਾਲ ਪਹੁੰਚਿਆ, ਉਸਨੇ ਕਰਨਾਵਤੀ ਦੇ ਪੁੱਤਰ ਨੂੰ ਰਾਜ ਬਹਾਲ ਕਰਕੇ ਬੰਧਨ ਦਾ ਸਨਮਾਨ ਕੀਤਾ ਸੀ।