menu-icon
Punjabi Story Line
Raksha Bandhan 2026
  • Home
  • News
  • International
  • ਟ੍ਰੇਡ ਡੀਲ ਟੁੱਟਣ ਤੋਂ ਬਾਅਦ ਟਰੰਪ ਦੀ ਪਹਿਲੀ ਪ੍ਰਤੀਕਿਰਿਆ- US ਦਾ ਸੂਬਾ ਬਣੇ ਬਿਨਾਂ ਹੀ ਕੈਨੇਡਾ ਲ਼ਾਭ ਚਾਹੁੰਦਾ ਹੈ, ਇਹ ਬਰਦਾਸ਼ਤ ਨਹੀਂ

ਟ੍ਰੇਡ ਡੀਲ ਟੁੱਟਣ ਤੋਂ ਬਾਅਦ ਟਰੰਪ ਦੀ ਪਹਿਲੀ ਪ੍ਰਤੀਕਿਰਿਆ- US ਦਾ ਸੂਬਾ ਬਣੇ ਬਿਨਾਂ ਹੀ ਕੈਨੇਡਾ ਲ਼ਾਭ ਚਾਹੁੰਦਾ ਹੈ, ਇਹ ਬਰਦਾਸ਼ਤ ਨਹੀਂ

ਕੈਨੇਡਾ ਦੇ ਨਾਲ ਵਪਾਰਕ ਡੀਲ ਟੁੱਟਣ 'ਤੇ ਟਰੰਪ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਕੈਨੇਡਾ ਇੱਕ ਸੂਬਾ ਬਣੇ ਬਿਨਾ ਹੀ ਸੂਬੇ ਹੋਣ ਦੇ ਲਾਭ ਚਾਹੁੰਦਾ ਹੈ।

Date Updated Last Updated : 23 August 2026, 02:14 PM IST
Share:

ਨਵੀਂ ਦਿੱਲੀ: ਕੈਨੇਡਾ ਦੇ ਨਾਲ ਟ੍ਰੇਡ ਡੀਲ ਟੁੱਟਣ ਤੋਂ ਬਾਅਦ ਅਮਰੀਕੀ ਰਾਸਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ 'ਤੇ ਪਲਟਵਾਰ ਕੀਤਾ ਹੈ। ਉਨ੍ਹਾ ਨੇ ਆਪਣੇ ਟਰੂਥ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝਾ ਕਰਦਿਆਂ ਕਿਹਾ ਕਿ ਕੈਨੇਡਾ ਇੱਕ ਸੂਬਾ ਬਣੇ ਬਿਨਾ ਹੀ ਸੂਬੇ ਹੋਣ ਦੇ ਫਾਇਦੇ ਚਾਹੁੰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਾ ਸਾਲਾਂ ਤੋਂ ਵਾਸ਼ਿੰਗਟਰ ਤੋਂ ਪੈਸੇ ਵਸੂਲ ਰਿਹਾ ਹੈ, ਇਹ ਗੱਲ ਉਹ ਹੁਣ ਉਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੈ।

ਹਾਲ ਹੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਕਰਦਿਆਂ ਕਿਹਾ ਕਿ ਕੈਨੇਡਾ ਇੱਕ ਸੂਬਾ ਬਣੇ ਬਿਨਾ ਹੀ ਸੂਬੇ ਹੋਣ ਦੇ ਫਾਇਦੇ ਲੈਣਾ ਚਾਹੁੰਦਾ ਹੈ। ਉਸਨੇ ਕਈ ਸਾਲਾਂ ਤੋਂ ਸਾਡੇ ਮਹਾਨ ਕਿਸਾਨਾ ਤੋਂ ਭਾਰੀ ਟੈਰਿਫ ਵੀ ਵਸੂਲੇ ਹਨ, ਪਰ ਹੁਣ ਹੋਰ ਨਹੀਂ। ਉਹ ਇਸਨੂੰ ਬਰਦਾਸ਼ਤ ਨਹੀਂ ਕਰ ਸਕਦੇ।

 

ਅਮਰੀਕਾ ਅਤੇ ਕਨੇਡਾ ਵਿਚਾਲੇ ਨਹੀਂ ਹੋ ਪਾਈ ਡੀਲ


ਦਰਅਸਲ, ਇਸ ਹਫ਼ਤੇ ਅਮਰੀਕਾ ਅਤੇ ਕੈਨੇਡਾ ਵਿਚਾਲੇ ਟ੍ਰੇਡ ਡੀਲ ਨਹੀਂ ਹੋ ਪਾਈ। ਇਸ ਤੋਂ ਬਾਅਦ ਵਾਸ਼ਿੰਗਟਨ ਨੇ 20 ਅਰਬ ਡਾਲਰ ਦੇ ਕਨੇਡਾਈ ਉਤਪਾਦਾਂ 'ਤੇ 50 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ। ਵਾਸ਼ਿੰਗਟਨ ਦੇ ਇਸ ਫੈਸਲੇ ਤੋਂ ਬਾਅਦ ਕਨੇਡਾ ਦੇ ਪ੍ਰਧਾਨਮੰਤਰੀ ਮਾਰਕ ਕਾਰਨੀ ਨੇ ਤੁਰੰਤ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਇਸ ਡੀਲ ਟੁੱਟਣ ਦੇ ਪਿੱਛੇ ਅਮਰੀਕਾ ਦੇ ਆਖਰੀ ਸਮੇਂ 'ਤੇ ਕੀਤੇ ਗਏ ਬਦਲਾਅ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੁਆਰਾ ਪੇਸ਼ ਕੀਤੀਆਂ ਸ਼ਰਤਾਂ ਅਨਿਆਂਪੂਰਣ ਅਤੇ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਉਣ ਵਾਲੀਆਂ ਸਨ। 

ਕੈਨੇਡਾ ਦੇ ਪ੍ਰਧਾਨਮੰਤਰੀ ਕਾਰਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਨੇ ਹਾਲ ਹੀ ਦੇ ਦਿਨਾਂ 'ਚ ਅਜਿਹੀਆਂ ਸ਼ਰਤਾਂ ਰੱਖੀਆਂ ਜੋ ਆਰਥਿਕ ਤੌਰ 'ਤੇ ਫਾਇਦੇਮੰਦ ਨਹੀਂ ਸੀ ਅਤੇ ਕਨੇਡਾ ਨੂੰ ਮਿਲਣ ਵਾਲੇ ਫਾਇਦਿਆਂ ਨੂੰ ਘੱਟ ਕਰਦੀਆਂ ਸਨ। ਉਨ੍ਹਾਂ ਕਿਹਾ ਸੀ ਕਿ ਜੋ ਅਮਰੀਕਾ ਨੇ ਸ਼ਰਤਾਂ ਸਾਹਮਣੇ ਰੱਖੀਆਂ ਹਨ, ਉਹ ਉਸਨੂੰ ਸਵੀਕਾਰ ਨਹੀਂ ਕਰ ਸਕਦੇ। ਜੋ ਉਨ੍ਹਾਂ ਨੇ ਮੰਗਿਆ ਹੈ ਅਸੀ ਨਹੀਂ ਦੇ ਸਕਦੇ।

ਕਿਉਂ ਟੁੱਟਿਆ ਦੋਵਾਂ ਦੇਸ਼ਾਂ ਵਿਚਾਲੇ ਸਮਝੋਤਾ

ਦਰਅਸਲ, ਕੈਨੇਡਾ ਨੇ ਟਰੰਪ ਪ੍ਰਸ਼ਾਸਨ ਤੋਂ ਆਟੋ, ਸਟੀਲ ਅਤੇ ਐਲੂਮੀਨੀਅਮ ਦੇ ਸੰਬੰਧ ਵਿੱਚ ਰਾਹਤ ਦੀ ਮੰਗ ਕੀਤੀ ਸੀ। ਦੂਜੇ ਪਾਸੇ,  ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਦੇ ਅਨੁਸਾਰ, ਵਾਸ਼ਿੰਗਟਨ ਇਨ੍ਹਾਂ ਚੀਜ਼ਾਂ 'ਤੇ ਟੈਰਿਫ ਘਟਾਉਣ ਲਈ ਸਹਿਮਤ ਹੋ ਗਿਆ ਸੀ। ਸ਼ਨੀਵਾਰ ਨੂੰ ਗ੍ਰੀਰ ਨੇ ਕਿਹਾ ਕਿ ਇਸ ਨਾਲ ਕੈਨੇਡਾ ਨੂੰ ਕਿਸੇ ਵੀ ਹੋਰ ਵਪਾਰਕ ਭਾਈਵਾਲ ਨਾਲੋਂ ਬਿਹਤਰ ਵਿਵਹਾਰ ਮਿਲੇਗਾ। ਹਾਲਾਂਕਿ, ਕਾਰਨੀ ਨੇ ਬਾਅਦ ਵਿੱਚ ਕਿਹਾ ਕਿ ਇਹ ਸੌਦਾ ਟੁੱਟ ਗਿਆ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਦੂਜੇ ਦੇਸ਼ਾਂ ਨਾਲ ਕੈਨੇਡਾ ਦੇ ਵਪਾਰਕ ਸਮਝੌਤਿਆਂ 'ਤੇ ਕੁਝ ਪਾਬੰਦੀਆਂ ਲਗਾਈਆਂ ਸਨ।

 

Recent News