Courtesy: ai image
ਨਵੀਂ ਦਿੱਲੀ. ਅੱਜ 'ਰਾਸ਼ਟਰੀ ਪੁਲਾੜ ਦਿਵਸ' (National Space Day) ਹੈ ਅਤੇ ਇਸ ਮੌਕੇ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਅਤੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ। ਨੇਸ਼ਨਲ ਸਪੇਸ ਡੇ ਦੇ ਖਾਸ ਮੌਕੇ 'ਤੇ ਪੀਐਮ ਮੋਦੀ ਨੇ ਪੁਲਾੜ ਸੈਕਟਰ ਵਿੱਚ ਭਾਰਤ ਦੇ ਵਿਸ਼ਵਵਿਆਪੀ ਉਭਾਰ ਦੀ ਸ਼ਲਾਘਾ ਕੀਤੀ ਅਤੇ ਨਵੀਂ ਟੈਕਨਾਲੋਜੀ ਦਾ ਵਿਕਾਸ ਕਰਨ ਲਈ ਜੈਨ-ਜੀ (Gen Z) ਦੀ ਵੀ ਤਾਰੀਫ਼ ਕੀਤੀ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ 'ਤੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ।
'National Space Day' 'ਤੇ ਪੀਐਮ ਮੋਦੀ ਨੇ ਆਪਣਾ ਇੱਕ ਵੀਡਿਓ ਸਾਂਝਾ ਕਰਦਿਆਂ ਕਿਹਾ ਕਿ ਮੈਂ ਅਯੋਧਿਆ ਵਿੱਚ ਕਿਹਾ ਸੀ ਕਿ ਇਹ ਬਦਲਾਅ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ। ਇਸ ਨਵੇਂ ਦੌਰ ਵਿੱਚ ਭਾਰਤ ਵਿਸ਼ਵ ਪੱਧਰ 'ਤੇ ਪੁਲਾੜ ਵਿੱਚ ਆਪਣੀ ਮੌਜੂਦਗੀ ਦਰਜ ਕਰਾ ਰਿਹਾ ਹੈ ਅਤੇ ਇਹ ਸਾਡੇ ਸਪੇਸ ਪ੍ਰੋਗਰਾਮ ਵਿੱਚ ਸਾਫ਼ ਦੇਖਣ ਨੂੰ ਮਿਲਦਾ ਹੈ।
Happy National Space Day! 🛰️
— Narendra Modi (@narendramodi) August 23, 2026
Here’s to dreaming even bigger, innovating more and pushing newer frontiers.... pic.twitter.com/ZebTBth2bA
ਵੀਡਿਓ ਵਿੱਚ ਪ੍ਰਧਾਨਮੰਤਰੀ ਨੇ ਕਿਹਾ ਕਿ ਅਸੀ ਮਿਲ ਕੇ 2047 ਤੱਕ ਦੇਸ਼ ਨੂੰ ਵਿਕਿਸਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਇਸ ਪੁਲਾੜ ਖੇਤਰ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।"
ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦੀ ਤਾਰੀਫ਼ ਵੀ ਕੀਤੀ 'ਤੇ ਕਿਹਾ ਕਿ ਅੱਜ 'Gen-Z ਦੇ ਇੰਜੀਨੀਅਰ, ਡਿਜ਼ਾਈਨਰ, ਕੋਡਰ ਅਤੇ ਵਿਗਿਆਨੀ ਨਵੀਆਂ-ਨਵੀਆਂ ਤਕਨੀਕਾਂ ਬਣਾ ਰਹੇ ਹਨ। ਭਾਵੇਂ ਪ੍ਰੋਪਲਸ਼ਨ ਸਿਸਟਮ ਹੋਵੇ, ਕੰਪੋਜਿਟ ਮਟੀਰੀਅਲ ਹੋਵੇ, ਰੇਕੇਟ ਸਟੇਜ ਹੋਵੇ ਜਾਂ ਸੈਟੇਲਾਈਟ ਪਲੇਟਫਾਰਮ-ਭਾਰਤ ਦੇ ਨੌਜਵਾਨ ਇਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਬਾਰੇ ਕੁੱਝ ਸਮੇਂ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ। ਪੀਐਮ ਨੇ ਕਿਹਾ ਕਿ ISRO ਭਾਰਤ ਦੀ ਅਗਲੀ ਪੀੜ੍ਹੀ ਦੇ ਵਿਗਿਆਨੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ISRO ਦੀ ਸਫਲਤਾ ਨੂੰ ਦੇਖ ਕੇ ਕਈ ਬੱਚੇ ਸੋਚਦੇ ਹਨ ਕਿ ਉਹ ਵੀ ਵੱਡੇ ਹੋ ਕੇ ਵਿਗਿਆਨਕ ਬਣਨਗੇ।
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ 'ਤੇ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਸਾਂਝਾ ਕੀਤਾ ਅਤੇ ਲਿਖਿਆ- NationalSpaceDay 'ਤੇ ਹਰੇਕ ਨਾਗਰਿਕ ਨੂੰ ਨਿੱਘੀਆਂ ਵਧਾਈਆਂ। ਇਹ ਇੱਕ ਯਾਦਗਾਰੀ ਦਿਨ ਹੈ ਜੋ ਉਸ ਦਿਨ ਦੀ ਯਾਦ ਦਿਲਾਉਂਦਾ ਹੈ, ਜਦੋਂ ਭਾਰਤ ਦਾ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਿਆ ਸੀ ਅਤੇ ਸਮੇਂ ਦੀ ਰੇਤ 'ਤੇ ਆਪਣੀ ਪ੍ਰਤਿਭਾ ਦੀ ਅਮਿੱਟ ਛਾਪ ਛੱਡਣ ਲਈ ਇਸਰੋ ਦੇ ਸਾਡੇ ਵਿਗਿਆਨੀਆਂ ਦਾ ਜਸ਼ਨ ਮਨਾਉਂਦਾ ਹੈ।
Warm greetings to every citizen on #NationalSpaceDay. It is a momentous day that marks the occasion when India’s Chandrayaan-3 touched down on the Moon’s South Pole, and celebrates our scientists at ISRO for making an indelible imprint of their genius on the sands of time.
— Amit Shah (@AmitShah) August 23, 2026
A…
ਉਨ੍ਹਾਂ ਅੱਗੇ ਲਿਖਿਆ- ਭਾਰਤ ਨੂੰ ਪੁਲਾੜ ਵਿੱਚ ਇੱਕ ਸਪੱਸ਼ਟ ਨੇਤਾ ਬਣਾਉਣ ਦੇ ਮੋਦੀ ਜੀ ਦੇ ਦ੍ਰਿਸ਼ਟੀਕੋਣ ਦੀ ਸਫਲਤਾ ਦਾ ਪ੍ਰਮਾਣ, ਇਸ ਇਤਿਹਾਸਕ ਮੀਲ ਪੱਥਰ ਨੇ ਸਾਡੇ ਨੌਜਵਾਨਾਂ ਲਈ ਪੁਲਾੜ ਖੋਜ ਵਿੱਚ ਸੱਭਿਆਚਾਰਕ ਮਹਿਮਾ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਲਈ ਪ੍ਰੇਰਨਾਦਾਇਕ ਨੀਂਹ ਰੱਖੀ। ਸਾਡੇ ਸਾਰੇ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।