Courtesy: X@GaddiSoul
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਪੁਲਿਸਕਰਮੀਆਂ 'ਤੇ ਕੁੱਝ ਲੋਕਾਂ ਨੇ ਭਿਆਨਕ ਹਮਲਾ ਕਰ ਦਿੱਤਾ। ਉਨ੍ਹਾਂ ਦੀਆਂ ਅੱਖਾਂ 'ਤੇ ਮਿਰਚੀ ਪਾਊਡਰ ਪਾਰ ਕੇ ਡੰਡਿਆਂ ਨਾਲ ਹਮਲਾ ਕੀਤਾ। ਇਹ ਘਟਨਾ ਬੀਤੇ ਦਿਨ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ, ਜਦੋਂ ਭਲਸਵਾ ਡੇਅਰੀ ਪੁਲਿਸ ਸਟੇਸ਼ਨ 'ਤੇ ਡਿਊਟੀ 'ਤੇ ਤੈਨਾਤ ਤਿੰਨ ਪੁਲਿਸਕਰਮੀਆਂ 'ਤੇ ਤਿੰਨ ਲੜਕਿਆਂ ਨੇ ਇਹ ਹਮਲਾ ਕਰ ਦਿੱਤਾ। ਇਸ ਮਾਮਲੇ 'ਚ ਬਾਅਦ 'ਚ ਪੁੁਲਿਸ ਨੇ ਐਫਆਈਆਰ ਦਰਜ ਕਰ ਲਈ। ਇਸ ਮਾਮਲੇ 'ਚ ਉਨ੍ਹਾਂ ਦੇ ਹੱਥ ਇੱਕ 17 ਸਾਲ ਦਾ ਨਾਬਾਲਗ ਹੀ ਲੱਗਿਆ ਹੈ ਅਤੇ ਬਾਕੀ ਮੌਕੇ 'ਤੇ ਫਰਾਰ ਹੋ ਗਏ।
ਦਰਅਸਲ, ਇਹ ਪੁਲਿਸ ਸਟੇਸ਼ਨ ਦੇ ਬੀਟ ਸਟਾਫ ਹੈੱਡ ਕਾਂਸਟੇਬਲ ਦਿਨੇਸ਼ ਅਤੇ ਹੈੱਡ ਕਾਂਸਟੇਬਲ ਰਾਜੇਸ਼, ਮੁਕੁੰਦਪੁਰ ਦੇ ਜਨਤਾ ਵਿਹਾਰ ਇਲਾਕੇ 'ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਬਿਨਾਂ ਸਹੀ ਕਾਗਜ਼ਾਤ ਵਾਲੀ ਇੱਕ ਮੋਟਰਸਾਈਕਲ ਨੂੰ ਫੜ੍ਹਿਆ ਅਤੇ ਨਿਯਮ ਮੁਤਾਬਕ, ਉਹ ਬਾਈਕ ਨੂੰ ਜ਼ਬਤ ਕਰ ਪੁਲਿਸ ਥਾਣੇ ਲੈ ਆਏ। ਦੁਪਹਿਰ ਕਰੀਬ 3:30 ਵਜੇ ਬਾਈਕ ਦਾ ਮਾਲਕ ਅਤੇ ਉਸਦਾ ਪਰਿਵਾਰ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਥਾਣੇ ਪਹੁੰਚੇ ਅਤੇ ਮਾਮਲਾ ਇੰਨਾ ਵੱਧ ਗਿਆ ਕਿ ਲੋਕ ਹਿੰਸਾ 'ਤੇ ਉਤਰ ਆਏ ਅਤੇ ਪੁਲਿਸ ਉੱਤੇ ਹਮਲਾ ਕਰ ਦਿੱਤਾ।
ਮਿਰਚਾਂ 'ਤੇ ਡੰਡਿਆਂ ਨਾਲ ਕੀਤਾ ਹਮਲਾ
ਨੌਜਵਾਨਾਂ ਨੇ ਪੁਲਿਸਕਰਮੀਆਂ ਦੀਆਂ ਅੱਖਾਂ 'ਚ ਮਿਰਚ ਪਾਊਡਰ ਪਾਇਆ ਅਤੇ ਉਨ੍ਹਾਂ ਦੀ ਡੰਡਿਆਂ ਨਾਲ ਕੁਟਾਈ ਵੀ ਕੀਤੀ। ਇਸ ਦੌਰਾਨ ਪੁਲਿਸਕਰਮੀਆਂ ਦੀ ਮਦਦ ਕਰਨ ਆਏ HC ਟੀਨੂੰ ਉੱਤੇ ਵੀ ਉਨ੍ਹਾਂ ਨੇ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਪੁਲਿਸਕਰਮੀ ਜਖ਼ਮੀ ਹੋ ਗਏ, ਉਨ੍ਹਾਂ ਨੂੰ ਕਾਫੀ ਸੱਟਾਂ ਆਈਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ਼ ਕਈ ਧਾਰਾਵਾਂ ਸਹਿਤ ਐਫਆਈਆਰ ਦਰਜ ਕੀਤੀ ਅਤੇ ਇੱਕ ਹਮਲਾਵਰ 17 ਸਾਲ ਦਾ ਨਾਬਾਲਗ ਮੌਕੇ 'ਤੇ ਫੜ੍ਹਿਆ ਗਿਆ। ਉਸਦੇ ਬਾਕੀ ਸਾਥੀ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਬਾਕੀਆਂ ਨੂੰ ਵੀ ਆਪਣੀ ਹਿਰਾਸਤ ਵਿੱਚ ਲੈਣ ਲਈ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੱਸਿਆ ਕਿ ਮੁੱਖ ਦੋਸ਼ੀ ਸੁਨੀਲ (ਉਰਫ਼ ਪੰਕਜ), ਇਲਾਕੇ ਦਾ ਇੱਕ ਬਦਨਾਮ ਅਪਰਾਧੀ ਹੈ ਜਿਸ ਦੇ ਖਿਲਾਫ ਪੰਜ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਅੱਗੇ ਕਿਹਾ ਕਿ ਬਾਕੀ ਹਮਲਾਵਰਾਂ ਨੂੰ ਵੀ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।