menu-icon
Punjabi Story Line
Raksha Bandhan 2026
  • Home
  • News
  • International
  • ਓਡੀਸ਼ਾ ਤਟ ਨੇੜੇ ਮਾਲਵਾਹਕ ਜਹਾਜ਼ ਡੁੱਬਿਆ, 24 ਮੈਂਬਰਾਂ ਵਿੱਚੋਂ 22 ਲਾਪਤਾ, 2 ਨੂੰ ਸੁਰੱਖਿਅਤ ਬਚਾਇਆ ਗਿਆ

ਓਡੀਸ਼ਾ ਤਟ ਨੇੜੇ ਮਾਲਵਾਹਕ ਜਹਾਜ਼ ਡੁੱਬਿਆ, 24 ਮੈਂਬਰਾਂ ਵਿੱਚੋਂ 22 ਲਾਪਤਾ, 2 ਨੂੰ ਸੁਰੱਖਿਅਤ ਬਚਾਇਆ ਗਿਆ

ਬੰਗਾਲ ਦੀ ਖਾੜੀ ਵਿੱਚ ਓਡੀਸ਼ਾ ਤੱਟ ਤੋਂ 240 ਮੀਲ ਦੂਰ ਇੱਕ ਮਾਲਵਾਹਕ ਜਹਾਜ਼ ਡੁੱਬ ਗਿਆ, ਜਿਸ ਵਿੱਚ 22 ਲੋਕ ਲਾਪਤਾ ਹੋ ਗਏ ਅਤੇ 2 ਨੂੰ ਸੁਰੱਖਿਅਤ ਬਚਾ ਲਿਆ ਗਿਆ। ਲਾਪਤਾ ਲੋਕਾਂ ਦੀ ਭਾਲ ਲਈ ਰੈਸਕਿਉ ਆਪਰੇਸ਼ਨ ਜਾਰੀ ਹੈ।

Date Updated Last Updated : 23 August 2026, 11:52 AM IST
Share:

ਨਵੀਂ ਦਿੱਲੀ. ਓਡੀਸ਼ਾ ਦੇ ਤਟ ਤੋਂ ਦੂਰ ਬੰਗਾਲ ਦੀ ਖਾੜੀ ਵਿੱਚ ਪਨਾਮਾ ਦੇ ਝੰਡੇ ਵਾਲਾ ਮਾਲਵਾਹਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸ਼ਨੀਵਾਰ ਨੂੰ ਜਹਾਜ਼ MV Ocean Winner ਸੰਪਰਕ ਟੁੱਟਣ ਤੋਂ ਬਾਅਦ ਸਮੁੰਦਰ ਵਿੱਚ ਡੁੱਬ ਗਿਆ। ਇਸ ਜਹਾਜ਼ 'ਤੇ ਕੁੱਲ 24 ਕਰੂ ਮੈਂਬਰ ਸਵਾਰ ਸਨ, ਜਿਸ ਵਿੱਚ 20 ਚੀਨੀ ਨਾਗਰਿਕ, ਮਿਆਂਮਾਰ ਦੇ 3 ਨਾਗਰਿਕ ਅਤੇ ਬੰਗਲਾਦੇਸ਼ ਦਾ ਇੱਕ ਨਾਗਰਿਕ ਸ਼ਾਮਲ ਸੀ। ਇਸ ਹਾਦਸੇ ਵਿੱਚ ਦੋ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦੋਂ ਕਿ ਬਾਕੀ ਮੈਂਬਰ ਅਜੇ ਲਾਪਤਾ ਹਨ।

22 ਲਾਪਤਾ, 2 ਨੂੰ ਬਚਾਇਆ ਗਿਆ

ਅਧਿਕਾਰੀਆਂ ਮੁਤਾਬਕ, MV Ocean Winne ਜਹਾਜ਼ 20 ਅਗਸਤ ਦੀ ਰਾਤ ਪਾਰਾਦੀਪ ਤੋਂ ਸਿੰਗਾਪੁਰ ਲਈ ਰਵਾਨਾ ਹੋਇਆ ਸੀ, ਪਰ ਪਾਰਾਦੀਪ ਤੱਟ ਤੋਂ ਲਗਭਗ 240 ਨੌਟਿਕਲ ਮੀਲ ਦੂਰ ਪਹਿਲਾਂ ਇਹ ਪਾਣੀ ਵਿੱਚ ਡੁੱਬ ਗਿਆ। ਜਹਾਜ਼ ਨਾਲ ਸੰਪਰਕ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਤਟਰੱਖਿਆ ਬਲ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਤਟਰੱਖਿਆ ਬਲ ਅਤੇ ਭਾਰਤੀ ਨੇਵੀ ਨੇ ਮਿਲ ਕੇ ਤੁਰੰਤ ਸਰਚ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ। 

ਇਸਦੇ ਨਾਲ ਹੀ, ਇਲਾਕੇ ਵਿੱਚ ਮੌਜੂਦ ਹੋਰ ਜਹਾਜ਼ਾਂ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਜੋ ਲਾਪਤਾ ਕਰੂ ਮੈਂਬਰਾਂ ਦੀ ਭਾਲ ਵਿੱਚ ਮਦਦ ਕੀਤੀ ਜਾ ਸਕੇ।

ਹੁਣ ਤੱਕ ਤਟਰੱਖਿਆ ਬਲਾਂ ਨੇ ਦੋ ਕਰੂ ਮੈਂਬਰਾਂ ਨੂੰ ਸੁਰੱਖਿਆਤ ਬਚਾ ਲਿਆ ਹੈ, ਜਦੋਂ ਕਿ ਬਾਕੀ 22 ਲਾਪਤਾ ਮੈਂਬਰਾਂ ਦੀ ਭਾਲ ਲਈ ਸਮੁੰਦਰੀ ਇਲਾਕੇ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਰੈਸਕਿਊ ਟੀਮਾਂ ਦਾ ਆਪਰੇਸ਼ਨ ਜਾਰੀ
ਇਹ ਹਾਦਸਾ ਕਿਵੇਂ ਹੋਇਆ, MV Ocean Winner ਕਿਨ੍ਹਾਂ ਹਾਲਾਤਾਂ ਵਿੱਚ ਪਾਣੀ 'ਚ ਡੁੱਬਿਆ। ਜਹਾਜ਼ ਨਾਲ ਸੰਪਰਕ ਟੁੱਟਣ ਤੋਂ ਬਾਅਦ ਰੈਸਕਿਊ ਟੀਮਾਂ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਅਧਿਕਾਰੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁੱਟੇ ਹੋਏ ਹਨ ਅਤੇ ਪਤਾ ਕਰੂ ਮੈਂਬਰਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਰੈਸਕਿਊ ਆਪਰੇਸ਼ਨ ਜਾਰੀ ਹੈ ਅਤੇ ਅਧਿਕਾਰੀਆਂ ਦੀ ਪਹਿਲੀ ਤਰਜੀਹ ਲਾਪਤਾ ਕਰੂ ਮੈਂਬਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ।


 
 

Tags :

Recent News