Courtesy: instagram@unfiltered_pooja05
ਮੁੰਬਈ. 'ਪਟੋਦੀ ਖਾਨਦਾਨ' ਦੀ ਨੂੰਹ ਅਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀਆਂ ਹਨ। ਹਾਲ ਹੀ ਕਰੀਨਾ ਆਪਣੇ ਇੱਕ ਵੀਡਿਓ ਨੂੰ ਲੈ ਕੇ ਖੂਬ ਸੁਰਖੀਆਂ 'ਚ ਹਨ। ਇਸ ਵੀਡਿਓ ਨੂੰ ਦੇਖਣ ਮਗਰੋਂ ਕਿਹਾ ਜਾ ਰਿਹਾ ਹੈ ਕਿ 45 ਸਾਲਾ ਅਦਾਕਾਰਾ ਪਤੀ ਸੈਫ਼ ਅਲੀ ਖਾਨ ਨਾਲ ਤੀਜੀ ਵਾਰ ਪ੍ਰੇਗਨੇਂਟ ਹੈ। ਜਿਮ ਤੋਂ ਬਾਹਰ ਆਉਂਦਿਆਂ ਦਾ ਉਨ੍ਹਾਂ ਦਾ ਵੀਡਿਓ ਖੂਬ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਮਗਰੋਂ ਅਦਾਕਾਰਾ ਦੀ ਨਨਾਣ ਨੇ ਉਨ੍ਹਾਂ ਦੀ ਪ੍ਰੇਗਨੇਂਸੀ ਦਾ ਸੱਚ ਦੱਸਿਆ ਹੈ।
ਦਰਅਸਲ, ਕਰੀਨਾ ਕਪੂਰ ਜਿਮ ਵਿੱਚ ਵਰਕਆਊਟ ਤੋਂ ਬਾਅਦ ਬਾਹਰ ਆ ਰਹੀ ਸੀ, ਜਦੋਂ ਮੀਡੀਆ ਦੇ ਕੈਮਰੇ ਵਿੱਚ ਉਹ ਕੈਦ ਹੋ ਗਈ। ਇਸ ਦੌਰਾਨ ਉਹ ਬਲੈਕ ਕੱਪੜਿਆਂ 'ਚ ਨਜ਼ਰ ਆਈ, ਪਰ ਉਨ੍ਹਾਂ ਦਾ ਪੇਟ ਵਧਿਆ ਹੋਇਆ ਦਿਖਾਈ ਦਿੱਤਾ। ਬਸ ਫਿਰ ਕੀ ਸੀ, ਇਸਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਅਟਕਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਬੇਬੋ ਤੀਜੀ ਵਾਰ ਪ੍ਰੇਗਨੇਂਟ ਹੈ। ਕਈ ਲੋਕਾਂ ਨੇ ਤਾਂ ਇਸ ਵਾਰ ਉਨ੍ਹਾਂ ਦੀ ਕੁੜੀ ਆਉਣ ਦੀ ਉਮੀਦ ਵੀ ਜਤਾਈ।
ਕਰੀਨਾ ਦੇ ਇਸ ਵਾਇਰਲ ਵੀਡਿਓ ਅਤੇ ਉਸ 'ਤੇ ਉਪਭੋਗਤਾਵਾਂ ਦੀ ਪ੍ਰਤੀਕਿਰਿਆ ਦੇਖਣ ਮਗਰੋਂ ਉਨ੍ਹਾਂ ਦੀ ਨਨਾਣ ਸਬਾ ਖਾਨ ਨੇ ਆਪਣੀ ਚੁੱਪੀ ਤੋੜੀ ਅਤੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਪੋਸਟ ਸਾਂਝਾ ਕੀਤੀ। ਇਸ ਵਿੱਚ ਉਨ੍ਹਾਂ ਕਰੀਨਾ ਦੀ ਫੋਟ ਨਾਲ ਲਿਖਿਆ-ਇੱਕ ਖਰਾਬ ਐਂਗਲ ਜਾਂ ਖਰਾਬ ਹੇਅਰ ਡੇ। ਲੋਕ ਸਿੱਧੇ ਕਿਸੇ ਨਤੀਜੇ 'ਤੇ ਕਿਵੇ ਪਹੁੰਚ ਸਕਦੇ ਹਨ। ਉਹ ਪਹਿਲਾ ਏਅਰਪੋਰਟ 'ਤੇ ਬੇਹਦ ਕਲਾਸੀ, ਸਲਿਮ ਅਤੇ ਸਟਾਈਲਿਸ਼ ਨਜ਼ਰ ਆਈ ਅਤੇ ਅੱਜ ਜਿਮ ਦੇ ਬਾਹਰ। ਗੱਲ ਸਿਰਫ ਇੰਨੀ ਜਿਹੀ ਹੈ।
ਉਨ੍ਹਾਂ ਅੱਗੇ ਲਿਖਿਆ- ਉਹ ਆਪਣੀ ਭੈਣ ਸੋਹਾ ਅਲੀ ਖਾਨ ਨੂੰ ਦੂਸਰੇ ਬੱਚੇ ਲਈ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਗੱਲ ਨਹੀਂ ਬਣ ਪਾ ਰਹੀ। ਕਾਸ਼ ਇਹ ਖ਼ਬਰ ਸੱਚ ਹੁੰਦੀ। ਪਰ ਇਹ ਗੱਲ ਕਹਿਣ ਲਈ ਉਹ ਮੇਰੀ ਜਾਨ ਲੈ ਲਵੇਗੀ।
ਇਸਦੇ ਨਾਲ ਹੀ ਸਬਾ ਖਾਨ ਨੇ ਲੋਕਾਂ ਨੂੰ ਦੂਜਿਆਂ ਦੀ ਨਿੱਜੀ ਜਿੰਦਗੀ ਵਿੱਚ ਦਖ਼ਲ ਨਾ ਦੇਣ ਦੀ ਵੀ ਅਪੀਲ ਕੀਤੀ ਅਤੇ ਕਿਹਾ 'ਜੀਓ ਅਤੇ ਜੀਣ ਦਿਓ', ਕੁੱਝ ਚੀਜ਼ਾਂ ਨੂੰ ਪਰਸਨਲ ਹੀ ਰਹਿਣ ਦੇਣਾ ਚਾਹੀਦਾ ਹੈ। ਫਾਲਤੂ ਦੀਆਂ ਅਟਕਲਾਂ ਲਗਾਉਣ ਦੀ ਬਿਲਕੁਲ ਜਰੂਰਤ ਨਹੀਂ ਹੈ।
ਦੱਸ ਦੇਈਏ, ਕਰੀਨਾ ਕਪੂਰ ਨੇ ਸਾਲ 2012 ਵਿੱਚ ਅਦਾਕਾਰ ਸੈਫ਼ ਅਲੀ ਖਾਨ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਕਰੀਨਾ ਅਤੇ ਸੈਫ ਨੇ ਦੋ ਪੁੱਤਰਾਂ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਦਾ ਸਵਾਗਤ ਕੀਤਾ।