menu-icon
Punjabi Story Line
Raksha Bandhan 2026
  • Home
  • News
  • Punjab
  • ਪੰਜਾਬ ਵਿੱਚ ਸੁਸਤ ਪਿਆ ਮਾਨਸੂਨ, ਅਗਲੇ 4 ਦਿਨਾਂ ਤੱਕ ਬਾਰਿਸ਼ ਦੇ ਕੋਈ ਆਸਾਰ ਨਹੀਂ, ਹੁੰਮਸ ਕਰੇਗੀ ਪ੍ਰੇਸ਼ਾਨ

ਪੰਜਾਬ ਵਿੱਚ ਸੁਸਤ ਪਿਆ ਮਾਨਸੂਨ, ਅਗਲੇ 4 ਦਿਨਾਂ ਤੱਕ ਬਾਰਿਸ਼ ਦੇ ਕੋਈ ਆਸਾਰ ਨਹੀਂ, ਹੁੰਮਸ ਕਰੇਗੀ ਪ੍ਰੇਸ਼ਾਨ

ਪੰਜਾਬ ਵਿੱਚ ਹੁਣ ਮਾਨਸੂਨ ਸੁਸਤ ਪੈ ਗਿਆ ਹੈ। ਆਉਣ ਵਾਲੇ ਅਗਲੇ ਚਾਰ ਦਿਨਾਂ ਤੱਕ ਮੀਂਹ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਹਾਲਾਂਕਿ, ਅੱਜ ਕਈ ਜ਼ਿਲ੍ਹਿਆਂ ਵਿੱਚ ਹਲਕੀ-ਫੁਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।

Date Updated Last Updated : 25 August 2026, 11:11 AM IST
Share:

ਅੰਮ੍ਰਿਤਸਰ: ਪੰਜਾਬ ਵਿੱਚ ਹੁਣ ਮਾਨਸੂਨ ਸੁਸਤ ਪੈ ਗਿਆ ਹੈ। ਆਉਣ ਵਾਲੇ ਅਗਲੇ ਚਾਰ ਦਿਨਾਂ ਤੱਕ ਮੀਂਹ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਹਾਲਾਂਕਿ, ਕਈ ਜ਼ਿਲ੍ਹਿਆਂ ਵਿੱਚ ਹਲਕੀ-ਫੁਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਤਾਪਮਾਨ ਵੱਧਣ ਨਾਲ ਉਮਸ ਵੱਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ, ਇੱਕ ਦਿਨ ਵਿੱਚ ਸੂਬੇ ਦਾ ਤਾਪਮਾਨ 0.9 ਡਿਗਰੀ ਸੈਲਸੀਅਸ ਵਧਿਆ ਹੈ। ਅੱਜ ਮੰਗਲਵਾਰ ਨੂੰ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਹਲਕਤੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

25 ਅਗਸਤ, ਮੰਗਲਵਾਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ। 

ਅਪਡੇਟ ਜਾਰੀ ਹੈ..

Recent News