Courtesy: X@IsraelMilitaryC
ਨਵੀਂ ਦਿੱਲੀ. ਗਾਜ਼ਾ 'ਤੇ ਇਜ਼ਰਾਇਲੀ ਹਮਲਿਆਂ ਨੂੰ ਲੈ ਕੇ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ। ਹਾਲ ਹੀ 'ਚ ਇੱਥੇ ਹਵਾਈ ਹਮਲਿਆਂ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਇਜ਼ਰਾਇਲ ਨੇ ਐਤਵਾਰ ਨੂੰ ਅਜ-ਜ਼ਵਾਇਦਾ ਇਲਾਕੇ ਵਿੱਚ ਇੱਕ ਗੋਦਾਮ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲਾ ਕੀਤਾ, ਜਿਸ ਇਹ ਇਮਾਰਤ ਮਲਬੇ ਵਿੱਚ ਤਬਦੀਲ ਹੋ ਗਈ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 8 ਫਲਸਤੀਨੀਆਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਦੋ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ ਸਲਾਹ ਅਲ-ਦੀਨ ਸਟ੍ਰੀਟ ਦੇ ਨੇੜੇ ਵੀ ਹਮਲੇ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਨ੍ਹਾਂ ਹਮਲਿਆਂ ਵਿੱਚ ਚਾਰ ਸਾਲਾ ਮੁਹੰਮਦ ਅਬਦੇਲ ਸਲਾਮ ਤਾਹਾ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਦੌਰਾਨ ਗਾਜ਼ਾ ਤੋਂ ਉਡਾਈਆਂ ਜਾਣ ਵਾਲੀਆਂ ਕਾਗਜ਼ ਦੀਆਂ ਪਤੰਗਾਂ ਨੂੰ ਲੈ ਕੇ ਵੀ ਇਜ਼ਰਾਇਲੀ ਪੱਖ ਵੱਲੋਂ ਸਖ਼ਤ ਰੁਖ ਅਪਣਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਪਤੰਗਾਂ ਦੇ ਮੁੱਦੇ 'ਤੇ ਹਮਲੇ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ। ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਵੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਬੈਠਕ ਵਿੱਚ ਗਾਜ਼ਾ ਤੋਂ ਆਉਣ ਵਾਲੀਆਂ ਪਤੰਗਾਂ ਨੂੰ ਲੈ ਕੇ ਸਖ਼ਤ ਜਵਾਬ ਦੇਣ ਦੇ ਨਿਰਦੇਸ਼ ਦਿੱਤੇ।
ਰਿਪੋਰਟਾਂ ਮੁਤਾਬਕ ਇਜ਼ਰਾਇਲੀ ਰੱਖਿਆ ਮੰਤਰੀ ਨੇ ਕਿਹਾ ਕਿ ਪਤੰਗਾਂ ਨੂੰ ਡਰੋਨ ਵਾਂਗ ਹੀ ਦੇਖਿਆ ਜਾਵੇਗਾ, ਭਾਵੇਂ ਉਨ੍ਹਾਂ ਨਾਲ ਕੋਈ ਵਿਸਫੋਟਕ ਸਮੱਗਰੀ ਜੁੜੀ ਹੋਵੇ ਜਾਂ ਨਾ ਹੋਵੇ। ਪਤੰਗਾਂ ਨੂੰ ਉਡਾਉਣ ਵਾਲੀਆਂ ਗਤੀਵਿਧੀਆਂ ਨਾਲ ਜੁੜੇ ਹਮਾਸ ਕਮਾਂਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਐਤਵਾਰ ਨੂੰ ਇਜ਼ਰਾਇਲ ਨੇ ਅਜ-ਜ਼ਵਾਇਦਾ ਦੇ ਇੱਕ ਗੋਦਾਮ 'ਤੇ ਮਿਸਾਈਲੀ ਹਮਲਾ ਕੀਤਾ, ਜਿਸ ਨਾਲ ਇਹ ਮਲਬੇ 'ਚ ਤਬਦੀਲ ਹੋ ਗਿਆ। ਇਸ ਮਗਰੋਂ ਸਲਾਹ ਅਲ-ਦੀਨ ਸਟ੍ਰੀਟ ਦੇ ਨੇੜੇ ਵੀ ਹਮਲੇ ਹੋਣ ਦੀ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਚਾਰ ਸਾਲ ਦੇ ਮੁਹੰਮਦ ਅਬਦੇਲ ਸਲਾਮ ਤਾਹਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਤੋਂ ਪਹਿਲਾਂ ਇਜ਼ਰਾਇਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵਿਰ ਨੇ ਗਾਜ਼ਾ ਵਿੱਚ ਫੌਜੀ ਕਾਰਵਾਈ ਹੋਰ ਤੇਜ਼ ਕਰਨ ਦੀ ਮੰਗ ਕੀਤੀ ਸੀ। ਇੱਕ ਪੌਡਕਾਸਟ ਦੌਰਾਨ ਉਨ੍ਹਾਂ ਨੇ ਗਾਜ਼ਾ ਵਿੱਚ ਹਰ ਰਾਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਰਨ ਦੀ ਗੱਲ ਕਹੀ ਸੀ। ਬੇਨ-ਗਵਿਰ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਨੀਤੀ 'ਤੇ ਵੀ ਅਸਹਿਮਤੀ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਹਾਲੀਆ ਦਿਨਾਂ ਵਿੱਚ ਗਾਜ਼ਾ 'ਤੇ ਇਜ਼ਰਾਇਲੀ ਹਮਲਿਆਂ ਦੀ ਤੀਬਰਤਾ ਘਟੀ ਹੈ, ਜਿਸ ਨਾਲ ਉਹ ਸਹਿਮਤ ਨਹੀਂ ਹਨ।
ਗਾਜ਼ਾ ਵਿੱਚ ਜਾਰੀ ਇਜ਼ਰਾਇਲੀ ਫੌਜੀ ਕਾਰਵਾਈ ਅਤੇ ਇਸ ਨਾਲ ਹੋ ਰਹੀਆਂ ਨਾਗਰਿਕ ਮੌਤਾਂ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਲਗਾਤਾਰ ਚਿੰਤਾ ਜਤਾਈ ਜਾ ਰਹੀ ਹੈ।