Courtesy: X@ANI
ਨਵੀਂ ਦਿੱਲੀ: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਇੱਕ ਵਾਰ ਫਿਰ ਤੇਜ਼ ਹੋ ਰਿਹਾ ਹੈ। ਪਟਨਾ ਵਿੱਚ 15 ਵਿਦਿਆਰਥੀ ਸੰਗਠਨਾਂ ਨੇ ਮਾਰਚ ਸ਼ੁਰੂ ਕੀਤਾ ਹੈ। ਇਸ ਵਿਚਾਲੇ ਪੁਲਿਸ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਦੂਜੇ ਪਾਸੇ ਵਿਦਿਆਰਥੀ ਵੀ ਪੂਰੇ ਜੋਸ਼ ਨਾਲ ਗਾਂਧੀ ਮੈਦਾਨ ਤੋਂ ਅੱਗੇ ਵਧ ਰਹੇ ਹਨ। ਉਹ ਬੈਰੀਕੇਡਿੰਗ ਤੋੜ ਕੇ ਅੱਗੇ ਵੱਧ ਰਹੇ ਹਨ। ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਬੂ 'ਚ ਪਾਉਣ ਲਈ ਕਾਫ਼ੀ ਮਸ਼ਕਤ ਕਰਨੀ ਪੈ ਰਹੀ ਹੈ।
BPSC ਪ੍ਰੀਖਿਆ ਰੱਦ ਕਰਨ ਦੀ ਮੰਗ 'ਤੇ ਅੜੇ ਵਿਦਿਆਰਥੀਆਂ ਨੇ ਮੌਰਯਾ ਹੋਟਲ ਦੇ ਨੇੜੇ ਲੱਗੀ ਬੈਰੀਕੇਡਿੰਗ ਨੂੰ ਵੀ ਤੋੜ ਦਿੱਤਾ ਅਤੇ ਗਾਂਧੀ ਮੈਦਾਨ ਵੱਲ ਅੱਗੇ ਵੱਧ ਗਏ। ਸਾਹਮਣੇ ਆਏ ਵੀਡਿਓਜ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਗੁੱਸਾ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਕੜੇ ਸੁਰਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਪਿੱਛੇ ਨਹੀਂ ਹੱਟ ਰਹੇ ਅਤੇ ਆਪਣੀਆਂ ਮੰਗਾਂ ਮਨਾਉਣ ਦੀ ਜ਼ਿੱਦ 'ਤੇ ਅੜੇ ਹੋਏ ਹਨ।
ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਵਿਚਾਲੇ ਬਿਹਾਰ ਦੇ ਸਿੱਖਿਆ ਮੰਤਰੀ ਮਿਥਿਲੇਸ਼ ਤਿਵਾੜੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਤੇਜਸਵੀ ਯਾਦਵ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਜਿਸਨੇ ਕਦੇ ਬੋਰਡ ਦੀ ਪ੍ਰੀਖਿਆ ਨਹੀਂ ਦਿੱਤੀ ਉਹ ਵੀ ਪ੍ਰੀਖਿਆ ਨੂੰ ਲੈ ਕੇ ਸੁਝਾਅ ਦੇ ਰਿਹਾ ਹੈ। ਮੈਂ ਤੇਜਸਵੀ ਯਾਦਵ ਨੂੰ ਕਹਿਣਾ ਚਾਹੁੰਦਾ ਹੈ ਕਿ ਉਹ ਇੱਕ ਬਾਰ ਬਿਹਾਰ ਦੇ ਸਰਕਾਰੀ ਸੂਕਲ 'ਚ ਆਪਣਾ ਦਾਖਲਾ ਲੈ ਲਵੇ। 10ਵੀਂ ਪਾਸ ਕਰੋ ਅਤੇ ਫਿਰ ਸੁਝਾਅ ਦਿਓ।
ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਮਨ ਲਿਆ ਗਿਆ ਹੈ ਅਤੇ ਜੋ ਕੁੱਝ ਵੀ ਵਿਦਿਆਰਥੀ ਕਹਿਣਾ ਚਾਹੁੰਦੇ ਹਨ, ਗੱਲਬਾਤ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਹਨ। ਉਹ ਆਉਣ ਅਤੇ ਗੱਲਬਾਤ ਕਰਨ, ਸਰਕਾਰ ਉਨ੍ਹਾਂ ਦੀ ਹੈ।
ਦਰਅਸਲ, ਵਿਦਿਆਰਥੀਆਂ ਦੀਆਂ ਮੁੱਖ ਮੰਗਾਂ BPSC ਦੀ ਭਰਤੀ ਨੂੰ ਲੈ ਕੇ ਜੁੜੀਆਂ ਹਨ। ਪ੍ਰਦਰਸ਼ਨਕਾਰੀ ਅਜਿਹੇ ਕਰਮਚਾਰੀਆਂ ਨੂੰ ਦਿੱਤੇ ਗਏ ਵਾਧੂ ਭਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ 'ਤੇ ਅੜੇ ਹਨ। ਉਨ੍ਹਾਂ ਦਾ ਤਰਕ ਹੈ ਕਿ ਭਰਤੀ ਪ੍ਰਕਿਰਿਆ ਨਿਰਪੱਖ ਹੋਣੀ ਚਾਹੀਦੀ ਹੈ ਅਤੇ ਸਾਰੇ ਉਮੀਦਵਾਰਾਂ ਨੂੰ ਬਰਾਬਰ ਮੌਕਾ ਮਿਲੇ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਬੀਪੀਐਸਐਸਸੀ ਦੇ ਚੇਅਰਮੈਨ ਕੇ.ਐਸ. ਦਿਵੇਦੀ ਦੀ ਜਾਇਦਾਦ ਦੀ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ।