Courtesy: X@NotKanjusBaniya
ਗਵਾਲੀਅਰ: ਇਕ ਸਮੇਂ ਬਾਲੀਵੁੱਡ ਸੁਪਰਸਟਾਰ ਰਾਜੇਸ਼ ਖੰਨਾ ਦਾ ਸਟਾਰਡਮ ਇੰਨਾ ਜ਼ਿਆਦਾ ਸੀ ਕਿ ਲੜਕੀਆਂ ਜਦੋਂ ਉਨ੍ਹਾਂ ਦੀ ਸਫੇਦ ਰੰਗ ਦੀ ਗੱਡੀ ਨੂੰ ਵੇਖਦੀਆਂ ਸੀ ਤਾਂ ਉਸਨੂੰ ਲਿਪਸਟਿਕ ਦੇ ਚੁੰਬਨ (Kiss) ਨਾਲ ਭਰ ਦਿੰਦੀਆਂ ਸੀ। ਹੁਣ ਹਾਲ ਹੀ 'ਚ ਅਜਿਹਾ ਹੀ ਸੀਨ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਦੇਖਣ ਨੂੰ ਮਿਲਿਆ। ਹਾਲਾਂਕਿ, ਇਹ ਕੋਈ ਸੁਪਰਸਟਾਰ ਨਹੀਂ, ਬਲਕਿ ਇੱਕ ਪ੍ਰੇਮੀ ਹੈ, ਜਿਸਦੀ ਚਿੱਟੀ ਕਾਰ ਨੂੰ ਉਸਦੀ ਪ੍ਰੇਮਿਕਾ ਨੇ ਲਿਪਸਟਿਕ ਲਗਾ ਕਿ 3400 Kiss ਦੇ ਨਿਸ਼ਾਨਾ ਨਾਲ ਭਰ ਦਿੱਤਾ, ਜਦੋਂ ਇਹ ਕਾਰ ਸੜਕ 'ਤੇ ਨਿਕਲੀ ਤਾਂ ਲੋਕ ਇਹ ਸਭ ਦੇਖ ਕੇ ਹੈਰਾਨ ਰਹਿ ਗਏ। ਇਸ ਕਾਰ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
Reports indicate that the youth’s girlfriend spent nearly three and a half hours meticulously creating approximately 3,400 kiss marks using lipstick all over the vehicle's body. pic.twitter.com/QsR8PSbtHt
— Vinamra Koolwal (@NotKanjusBaniya) August 25, 2026
ਗਰਲਫ੍ਰੇਂਡ ਦੀ ਇੰਨੀ ਚੁੰਮੀਆਂ ਵਾਲੀ ਕਾਰ ਦੇ ਮਾਲਕ ਆਦਿਤਯ ਸਿਕਰਵਾਰ ਨੇ ਦੱਸਿਆ ਕਿ ਉਸਦੀ ਗਰਲਫ੍ਰੇਂਡ ਨੇ ਇੰਸਟਾਗ੍ਰਾਮ 'ਤੇ ਇੱਕ ਵਿਦੇਸ਼ੀ ਟ੍ਰੇਂਡ ਦਾ ਵੀਡਿਓ ਦੇਖਿਆ ਸੀ, ਜਿਸ ਮਗਰੋਂ ਉਸਨੂੰ ਵੀ ਅਜਿਹਾ ਖਿਆਲ ਆਇਆ ਤੇ ਉਸਨੇ ਲਗਭਗ ਸਾਢੇ 3 ਘੰਟਿਆਂ ਦੀ ਮੇਹਨਤ ਨਾਲ ਪੂਰੀ ਕਾਰ ਨੂੰ ਲਾਲ ਲਿਪਸਟਿਕ ਵਾਲੀ ਚੁੰਮੀਆ ਨਾਲ ਭਰ ਦਿੱਤਾ ਅਤੇ ਪੂਰੇ 3400 ਕਿਸ ਕੀਤੇ। ਉਸਨੇ ਦੱਸਿਆ ਕਿ ਇਸ ਲਈ ਉਸਦੀ ਪ੍ਰੇਮਿਕਾ ਨੇ ਕਈ ਲਿਪਸਟਿਕਾਂ ਵੀ ਖ਼ਤਮ ਕਰ ਦਿੱਤੀਆਂ।
ਇਸ ਤਰ੍ਹਾਂ ਜਦੋਂ ਇਹ 3400 ਚੁੰਮੀਆਂ ਵਾਲੀ ਕਾਰ ਘਰੋਂ ਬਾਹਰ ਨਿਕਲੀ ਤਾਂ ਇਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੰਨਾ ਹੀ ਨਹੀਂ, ਚੁੰਮੀ ਦੇ ਨਿਸ਼ਾਨਾਂ ਨਾਲ ਭਰੀ ਇਸ ਕਾਰ ਨੂੰ ਪੁਲਿਸ ਨੇ ਰਸਤੇ 'ਚ ਰੋਕ ਲਿਆ ਅਤੇ ਟ੍ਰੈਫਿਕ ਰੂਲਜ਼ ਦੇ ਤਹਿਤ ਉਸਦਾ 5500 ਰੁਪਏ ਚਲਾਨ ਵੀ ਕੱਟ ਦਿੱਤਾ।
ਗੋਲਾ ਦਾ ਮੰਦਿਰ ਟ੍ਰੈਫਿਕ ਥਾਣਾ ਪੁਲਿਸ ਨੇ ਕਾਰ ਮਾਲਕ 'ਤੇ ਕਾਰਵਾਈ ਕੀਤੀ ਅਤੇ ਇਸ ਤੋਂ ਬਾਅਦ ਪ੍ਰੇਮੀ ਆਦਿੱਤਯ 5500 ਰੁਪਏ ਦਾ ਚਲਾਨ ਦੇ ਕੇ ਛੁਟੇ। ਇੰਨਾ ਹੀ ਨਹੀਂ, ਇਸ ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਚੜ੍ਹੀ ਹੋਈ ਸੀ, ਜਿਸਨੂੰ ਪੁਲਿਸ ਨੇ ਉਤਰਾਇਆ। ਇਸ ਦੇ ਨਾਲ ਹੀ ਉਸਨੇ ਘੰਟੇ ਲਾ ਕੇ ਕੱਪੜਿਆਂ ਘਸ ਕੇ ਕਾਰ ਨੂੰ ਪੂਰੀ ਤਰ੍ਹਾਂ ਸਾਫ ਕੀਤਾ। ਇਸ ਪੂਰੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਥਾਣੇ ਤੋਂ ਬਾਹਰ ਜਾਣ ਦੀ ਇਜਾਜਤ ਦਿੱਤੀ।