Courtesy: instagram@karga_tinkle_gongo
ਅਰੁਣਾਚਲ: ਸੋਸ਼ਲ ਮੀਡੀਆ 'ਤੇ ਇੱਕ ਛੋਟੀ ਬੱਚੀ ਦਾ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਚਾਈਨੀਜ਼ ਕਹੇ ਜਾਣ ਤੋਂ ਪਰੇਸ਼ਾਨ ਦਿਖਾਈ ਦੇ ਰਹੀ ਹੈ ਅਤੇ ਇਸਦੀ ਸ਼ਿਕਾਇਤ ਲੋਕਾਂ ਕੋਲੋਂ ਕਰਦੀ ਹੈ। ਜਿਵੇਂ ਹੀ ਇਹ ਵੀਡਿਓ ਲੋਕਾਂ ਦੀਆਂ ਨਜ਼ਰਾਂ 'ਚ ਆਇਆ, ਉਸਦੇ ਵੀਡਿਓ 'ਤੇ ਉਪਭੋਗਤਾਵਾਂ ਨੂੰ ਖੂਬ ਪਿਆਰ ਲੁਟਾਇਆ ਅਤੇ ਉਸਨੂੰ ਇੰਡੀਆ ਬੇਬੀ ਕਹਿਣ ਲੱਗ ਪਏ। ਇਸ ਤੋਂ ਮਗਰੋਂ ਉਸਨੇ ਇੰਡੀਆ ਦਾ ਬੇਬੀ ਕਹਿ ਜਾਣ 'ਤੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ।
ਇਸ ਵੀਡਿਓ ਦੇ ਪਿੱਛੇ ਇੱਕ ਘਟਨਾ ਵੀ ਸੀ ਕਿ ਟਿੰਕਲ ਆਪਣੀ ਮਾੰ ਦੇ ਨਾਲ ਆਈਸਕ੍ਰੀਮ ਖਰੀਦਣ ਗਈ ਸੀ, ਜਿੱਥੇ ਉਹ ਹਿੰਦੀ 'ਚ ਗੱਲ ਕਰ ਰਹੀ ਸੀ। ਇਸ ਦੌਰਾਨ ਕਿਸੇ ਨੇ ਉਸਨੂੰ ਚਾਈਨੀਜ਼ ਬੱਚਾ ਕਹਿ ਦਿੱਤਾ। ਟਿੰਕਲ ਨੂੰ ਇਸ ਗੱਲ ਦਾ ਬਹੁਤ ਗੁੱਸਾ ਚੜ੍ਹਿਆ। ਉਸਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਆਪਣੀ ਗੱਲ ਨੂੰ ਸੋਸ਼ਲ ਮੀਡੀਆ ਜ਼ਰਿਏ ਲੋਕਾਂ ਤੱਕ ਪਹੁੰਚਾਏਗੀ, ਫਿਰ ਕੀ ਸੀ ਉਸਨੇ ਰੱਖ ਦਿੱਤੀ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਅਤੇ ਉਹ ਪੂਰੇ ਦੇਸ਼ ਦੀਆਂ ਨਜ਼ਰਾਂ 'ਚ ਆ ਗਈ। ਹੁਣ ਲੋਕ ਉਸਦੀ ਕਿਊਟਨੇਸ 'ਤੇ ਫਿਦਾ ਦਿਖਾਈ ਦੇ ਰਹੇ ਹਨ ਅਤੇ ਉਸਨੂੰ ਇੰਡੀਆ ਬੇਬੀ ਕਹਿ ਕੇ ਪੁਕਾਰ ਰਹੇ ਹਨ।
ਇਸ ਵੀਡਿਓ ਮਗਰੋਂ ਇੱਕ ਹੋਰ ਵੀਡਿਓ ਵੀ ਸਾਹਮਣੇ ਆਇਆ, ਜਿਸ ਵਿੱਚ ਟਿੰਕਲ ਨੂੰ ਉਸਦੀ ਮਾਂ ਦੱਸਦੀ ਹੈ ਕਿ ਹੁਣ ਲੋਕ ਉਸਨੂੰ ਇੰਡੀਆ ਦਾ ਬੇਬੀ ਕਹਿ ਰਹੇ ਹਨ। ਇਸ ਸੁਣ ਕੇ ਟਿੰਕਲ ਮੁਸਕੁਰਾਉਂਦੀ ਹੈ ਅਤੇ ਕਹਿੰਦੀ ਹੈ 'ਅਭੀ ਹਮ ਇੰਡੀਆ ਹੋ ਗਯਾ.' ਇਸ ਤੋਂ ਬਾਅਦ ਬੱਚੀ ਕੈਮਰੇ ਵੱਲ ਦੇਖਦੇ ਹੋਏ ਸਾਰਿਆਂ ਦਾ ਧੰਨਵਾਦ ਕਰਦੀ ਹੈ।
ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡਿਓ 'ਤੇ ਰਿਏਕਟ ਕਰਦਿਆਂ ਖੂਬ ਪਿਆਰ ਲੁਟਾ ਰਹੇ ਹਨ। ਇਕ ਰਿਪੋਰਟ ਦੇ ਮੁਤਾਬਕ, ਇਸ ਵੀਡਿਓ ਦੇ ਵਾਇਰਲ ਹੋਣ ਤੋਂ ਬਾਅਦ ਟਿੰਕਲ ਦੇ ਫਾਲੋਅਰ ਵੱਧ ਕੇ 82 ਹਜ਼ਾਰ ਦੇ ਪਾਰ ਪਹੁੰਚ ਗਏ ਹਨ।