menu-icon
Punjabi Story Line
Raksha Bandhan 2026
  • Home
  • News
  • Lifestyle
  • ਗੁਲਾਬ ਜਾਮੁਨ, ਲੱਡੂ ਅਤੇ ਪੇੜੇ..ਰੱਖੜੀ ਦੇ ਤਿਉਹਾਰ 'ਤੇ ਇਹ ਹਨ ਬਜਟ-ਫ੍ਰੈਂਡਲੀ ਮਿਠਾਈਆਂ

ਗੁਲਾਬ ਜਾਮੁਨ, ਲੱਡੂ ਅਤੇ ਪੇੜੇ..ਰੱਖੜੀ ਦੇ ਤਿਉਹਾਰ 'ਤੇ ਇਹ ਹਨ ਬਜਟ-ਫ੍ਰੈਂਡਲੀ ਮਿਠਾਈਆਂ

ਤਿਉਹਾਰਾਂ ਦੇ ਸੀਜ਼ਨ 'ਤੇ ਮਹਿੰਗਾਈ ਦੀ ਮਾਰ ਹੈ। ਜੇਕਰ ਰੱਖੜੀ ਦੇ ਤਿਉਹਾਰ ਵਿਚਾਲੇ ਤੁਸੀ ਪਾਕੇਟ ਫ੍ਰੇਂਡਲੀ ਮਿਠਾਈਆਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਲੱਡੂ, ਪੇੜੇ, ਬਰਫ਼ੀ ਅਤੇ ਗੁਲਾਬ ਜਾਮੁਨ ਵਧੀਆ ਆਪਸ਼ਨ ਹੋ ਸਕਦੇ ਹਨ।

Date Updated Last Updated : 24 August 2026, 05:06 PM IST
Share:

ਰੱਖੜੀ ਦਾ ਤਿਉਹਾਰ ਨੇੜੇ ਹੈ ਅਤੇ ਕੁੱਝ ਦਿਨ ਪਹਿਲਾਂ ਹੀ ਬਜ਼ਾਰਾਂ ਵਿੱਚ ਇਸ ਤਿਉਹਾਰ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਭੈਣਾਂ ਵੀ ਕੁੱਝ ਦਿਨ ਪਹਿਲਾਂ ਹੀ ਰੱਖੜੀ ਦੇ ਤਿਉਹਾਰ ਦੀਆਂ ਤੈਆਰੀਆਂ 'ਚ ਜੁੱਟੀਆਂ ਹੋਈਆਂ ਹਨ। ਕੁੱਝ ਵੀ ਹੋਵੇ, ਪਰ ਮਿਠਾਈਆਂ ਤੋਂ ਬਿਨਾਂ ਇਹ ਤਿਉਹਾਰ ਫਿੱਕਾ ਹੈ, ਕਿਉਂਕਿ ਰੱਖੜੀ ਬੰਨ੍ਹਣ ਤੋਂ ਬਾਅਦ ਭੈਣਾਂ ਆਪਣੇ ਭਰਾ ਦਾ ਮਿਠਾਈ ਨਾਲ ਮੂੰਹ ਮਿੱਠਾ ਕਰਾਂਉਦੀਆਂ ਹਨ। ਹਾਲਾਂਕਿ, ਤਿਉਹਾਰ ਤੋਂ ਪਹਿਲਾਂ ਹੀ ਮਿਠਾਈਆਂ ਦੀ ਕੀਮਤ ਵੱਧ ਗਈ ਹੈ, ਜਿਸ ਨਾਲ ਮਿਡਲ ਪਰਿਵਾਰਾਂ ਦੀ ਜੇਬ ਦਾ ਬਜਟ ਵਿਗੜ ਸਕਦਾ ਹੈ। ਤਾਂ ਅੱਜ ਅਸੀ ਖਾਸ ਮੌਕੇ ਲਈ ਲੈ ਕੇ ਆਏ ਹਾਂ ਅਜਿਹੀਆਂ ਕੁੱਝ ਮਿਠਾਈਆਂ, ਜੋ ਸਵਾਦ ਦੇ ਨਾਲ ਤੁਹਾਡੀ ਪਾਕੇਟ ਫ੍ਰੇਂਡਲੀ ਵੀ ਸਾਬਤ ਹੋਣਗੀਆਂ। 

ਜਰੂਰੀ ਨਹੀਂ ਹੈ ਕਿ ਮੂੰਹ ਮਿੱਠਾ ਕਿਸੇ ਬ੍ਰਾਂਡ ਜਾਂ ਮਹਿੰਗੀ ਮਿਠਾਈ ਨਾਲ ਹੀ ਕਰਾਇਆ ਜਾਵੇ। ਬਹੁਤ ਸਾਰੀਆਂ ਰਵਾਇਤੀ ਮਿਠਾਈਆਂ ਵੀ ਹਨ, ਜੋ ਸਵਾਦ ਦੇ ਨਾਲ ਤੁਹਾਡੀ ਜੇਬ 'ਤੇ ਵੀ ਭਾਰੀ ਨਹੀਂ ਪੈਂਦੀਆਂ।

 
ਲੱਡੂ, ਪੇੜੇ ਅਤੇ ਬਰਫ਼ੀ

ਕੋਈ ਵਿਆਹ ਹੋਵੇ ਜਾਂ ਤਿਉਹਾਰ, ਵੇਸਣ ਦੇ ਲੱਡੂ ਹਮੇਸ਼ਾਂ ਪਹਿਲੇ ਨੰਬਰ 'ਤੇ ਆਉਂਦੇ ਹਨ। ਵੇਸਣ, ਘਿਓ ਅਤੇ ਚੀਨੀ ਨਾਲ ਤਿਆਰ ਹੋਣ ਵਾਲਾ ਲੱਡੂ ਤੁਹਾਡੇ ਬਜਟ ਦੇ ਅੰਦਰ ਆਰਾਮ ਨਾਲ ਆ ਜਾਂਦਾ ਹੈ। ਘੱਟ ਮਾਤਰਾ ਨਾਲ ਪੂਰੇ ਪਰਿਵਾਰ ਵਿੱਚ ਮਿਠਾਸ ਘੋਲੀ ਜਾ ਸਕਦੀ ਹੈ। ਇਸਦੇ ਨਾਲ ਹੀ ਬੂੰਦੀ ਵਾਲੇ ਲੱਡੂ ਵੀ ਕਾਫੀ ਪਸੰਦ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਤੁਸੀ ਖਰੀਦ ਸਕਦੇ ਹੋ।
ਪੇੜੇ ਬਹੁਤ ਹੀ ਪਸੰਦ ਕੀਤੀ ਜਾਣ ਵਾਲੀ ਫੇਮਸ ਮਿਠਾਈ ਹੈ, ਜੋ ਘਰਾਂ ਵਿੱਚ ਵੀ ਆਸਾਨੀ ਨਾਲ ਬਣ ਜਾਂਦੀ ਹੈ। ਦੁੱਧ, ਖੋਆ ਅਤੇ ਚੀਨੀ ਦੇ ਨਾਲ ਬੇਹਦ ਸਵਾਦਿਸ਼ਟ ਪੇੜੇ ਘਰ ਵਿੱਚ ਬਣ ਜਾਂਦੇ ਹਨ, ਜਾਂ ਬਜ਼ਾਰਾਂ ਵਿੱਚੋਂ ਵੀ ਇਨ੍ਹਾਂ ਨੂੰ ਆਪਣੀ ਜੇਬ ਦੇ ਰੇਟ ਮੁਤਾਬਕ ਖਰੀਦ ਸਕਦੇ ਹੋ।

ਬਾਲੂਸ਼ਾਹੀ ਅਤੇ ਬਰਫ਼ੀ

ਰੱਖੜੀ ਦੇ ਤਿਉਹਾਰ 'ਚ ਬਾਲੂਸ਼ਾਹੀ ਜਾਂ ਨਾਰੀਅਲ ਅਤੇ ਖੋਏ ਦੀ ਬਰਫ਼ੀ ਵੀ ਬਹੁਤ ਵਧੀਆ ਵਿਕਲਪ ਹੋ ਸਕਦੇ ਹਨ। ਇਨ੍ਹਾਂ ਨੂੰ ਘਰਾਂ 'ਚ ਵੈਸੇ ਹੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਤੁਹਾਡੀ ਪਾਕੇਟ ਫ੍ਰੇਂਡਲੀ ਵੀ ਹੋ ਸਕਦੇ ਹਨ।

ਮਿਲਕ ਕੇਕ ਅਤੇ ਗੁਲਾਬ ਜਾਮੁਨ

ਮਿਲਕ ਕੇਕ ਵੀ ਰੱਖੜੀ ਦੇ ਤਿਉਹਾਰ 'ਤੇ ਇੱਕ ਬਹੁਤ ਵਧੀਆ ਅਤੇ ਸਵਾਦਿਸ਼ਟ ਮਿਠਾਈਆਂ ਵਾਲਾ ਆਪਸ਼ਨ ਹੈ। ਦੁੱਧ ਅਤੇ ਮਾਵੇ ਨਾਲ ਬਣਨ ਵਾਲੀ ਇਹ ਬਰਫ਼ੀ ਤੁਹਾਡੇ ਪਿਆਰ 'ਚ ਹੋਰ ਮਿਠਾਸ ਘੋਲ ਸਕਦੀ ਹੈ। ਦੂਜੇ ਪਾਸੇ ਗੁਲਾਬ ਜਾਮੁਨ ਵੀ ਬਹੁਤ ਪਸੰਦ ਕੀਤੀ ਜਾਣ ਵਾਲੀ ਅਤੇ ਸਸਤੀ ਮਿਠਾਈ ਹੈ। ਇਸ ਨੂੰ ਆਪਣੀ ਲੋੜ ਮੁਤਾਬਕ ਤੁਸੀ ਘੱਟ ਪੈਸਿਆਂ 'ਤੇ ਖਰੀਦ ਸਕਦੇ ਹੋ। ਇਸਦੀ ਥੋੜ੍ਹੀ ਮਾਤਰਾ 'ਤੇ ਹੀ ਸਾਰਿਆਂ ਦਾ ਮੂੰਹ ਮਿੱਠਾ ਹੋ ਜਾਵੇਗਾ।

ਗਜਰੇਲਾ, ਹਲਵਾ ਜਾਂ ਖੀਰ

ਜੇਕਰ ਤੁਸੀ ਬਜ਼ਾਰ ਦੀਆਂ ਬਣੀਆਂ ਮਿਠਾਈਆਂ ਨਹੀਂ ਖਰੀਦਣਾ ਚਾਹੁੰਦੇ ਤਾਂ ਘਰ 'ਚ ਬਣੇ ਹਲਵੇ ਨਾਲ ਵੀ ਮੂੰਹ ਮਿੱਠਾ ਕਰਵਾ ਸਕਦੇ ਹੋ। ਸੂਜੀ ਦਾ ਹਲਵਾ, ਘਰ ਵਿੱਚ ਬਹੁਤ ਹੀ ਆਸਾਨੀ ਨਾਲ ਝਟਪਟ ਤਿਆਰ ਹੋ ਜਾਂਦਾ ਹੈ। ਖੀਰ ਵੀ ਜੇਬ ਦੇ ਬਜਟ 'ਤੇ ਜ਼ਿਆਦਾ ਭਾਰ ਨਹੀਂ ਪਾਉਂਦੀ ਅਤੇ ਆਸਾਨੀ ਨਾਲ ਤਿਆਰ ਹੋ ਜਾਂਦੀ ਹੈ। ਇਸਤੋਂ ਇਲਾਵਾ ਗਾਜਰ ਦਾ ਬਣਿਆ ਗਜਰੇਲਾ ਵੀ ਵਧੀਆ ਆਪਸ਼ਨ ਹੈ। ਇਸਨੂੰ ਘਰ ਵਿੱਚ ਮਾਵੇ ਅਤੇ ਗਾਜਰਾਂ ਨੂੰ ਘੱਸ ਕੇ ਤਿਆਰ ਕੀਤਾ ਜਾ ਸਕਦਾ ਹੈ। 

ਮਿਠਾਈ ਖਰੀਦਣ ਵੇਲੇ ਰੱਖੋ ਇਹ ਗੱਲਾਂ ਦਾ ਧਿਆਨ

ਜੇਕਰ ਤੁਸੀ ਰੱਖੜੀ ਲਈ ਮਿਠਾਈ ਖਰੀਦਣ ਜਾ ਰਹੇ ਹੋ ਤਾਂ ਇਸਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਜਰੂਰ ਧਿਆਨ ਰੱਖੋ
ਮਿਠਾਈਆਂ ਦੀ ਤਾਜ਼ਗੀ ਦਾ ਜਰੂਰ ਧਿਆਨ ਰੱਖੋ ਅਤੇ ਇਸਨੂੰ ਖਾ ਕੇ ਚੈੱਕ ਕਰਕੇ ਹੀ ਲਓ।
ਇਸ ਤੋਂ ਇਲਾਵਾ ਮਿਠਾਈਆਂ ਲਈ ਵਰਤੇ ਗਏ ਸਮਾਨ ਦੀ ਕਵਾਲਟੀ ਵੀ ਜਰੂਰ ਧਿਆਨ ਰੱਖੋ। ਜ਼ਿਆਦਾ ਕੀਮਤ ਨੂੰ ਲੈ ਕੇ ਵੀ ਕਵਾਲਟੀ ਨਾਲ ਸਮਝੌਤਾ ਨਾ ਕਰੋ।


 

Recent News