Courtesy: instagram@cabmastervlog
ਨਵੀਂ ਦਿੱਲੀ: ਕੈਬ ਬੁੱਕ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪੈਸੇ ਦੇਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਯਾਤਰੀ ਗੱਡੀ ਦੇ ਅੰਦਰ ਆਪਣੀ ਮਰਜ਼ੀ ਨਾਲ ਕੁੱਝ ਵੀ ਕਰੇ। ਹਾਲ ਹੀ 'ਚ ਅਜਿਹਾ ਕਰਨ ਵਾਲੇ ਇੱਕ ਯਾਤਰੀ ਨੂੰ ਸਫ਼ਰ ਕਰਨਾ ਮਹਿੰਗਾ ਪੈ ਗਿਆ। ਦਰਅਸਲ, ਇਕ ਯਾਤਰੀ ਕੈਬ ਦੇ ਅੰਦਰ ਬਿਨਾਂ ਡਰਾਈਵਰ ਤੋਂ ਪੁੱਛੇ ਸਿਗਰਟ ਪੀਣਾ ਸ਼ੁਰੂ ਕਰ ਦਿੰਦਾ ਹੈ। ਡਰਾਈਵਰ ਇਸ 'ਤੇ ਇਤਰਾਜ਼ ਜਤਾਉਂਦਾ ਹੈ ਅਤੇ ਯਾਤਰੀ ਨੂੰ ਗੱਡੀ ਵਿੱਚ ਸਿਗਰਟ ਪੀਣ ਤੋਂ ਰੋਕਦਾ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਤੇਜ਼ ਬਹਿਸ ਸ਼ੁਰੂ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਯਾਤਰੀ ਨੂੰ ਸਬਕ ਵੀ ਮਿਲ ਜਾਂਦਾ ਹੈ।
ਇਸ ਵਾਇਰਲ ਵੀਡਿਓ ਨੂੰ 'Cab Master Vlogs' ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਵੱਲੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਡਰਾਈਵਰ ਯਾਤਰੀ ਨੂੰ ਕਿਸੇ ਗੱਲ ਲਈ ਟੋਕਦਾ ਨਜ਼ਰ ਆਉਂਦਾ ਹੈ। ਇਸ ਦੌਰਾਨ ਯਾਤਰੀ ਫੋਨ 'ਤੇ ਗੱਲ ਕਰਦੇ ਹੋਏ ਸਾਹਮਣੇ ਵਾਲੇ ਵਿਅਕਤੀ ਨੂੰ ਕਹਿੰਦਾ ਹੈ ਕਿ ਥੋੜ੍ਹਾ ਰੁਕੋ, ਡਰਾਈਵਰ ਕੁਝ ਕਹਿ ਰਿਹਾ ਹੈ। ਇਸ ਤੋਂ ਬਾਅਦ ਡਰਾਈਵਰ ਅਤੇ ਯਾਤਰੀ ਵਿਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ। ਵੀਡਿਓ 'ਤੇ ਲਿਖਿਆ ਨਜ਼ਰ ਆ ਰਿਹਾ ਹੈ ਕਿ ਕਈ ਵਾਰ ਅਜਿਹੇ ਗਾਹਕ ਵੀ ਮਿਲਦੇ ਹਨ, ਜੋ ਕੈਬ ਦੇ ਨਿਯਮਾਂ ਦੀ ਪਰਵਾਹ ਨਹੀਂ ਕਰਦੇ।
ਦਰਅਸਲ, ਯਾਤਰੀ ਨੇ ਕੈਬ ਦੇ ਅੰਦਰ ਸਿਗਰਟ ਸੁਲਗਾ ਲੈਂਦਾ ਹੈ। ਉਸ ਨੇ ਸਿਗਰਟ ਪੀਣ ਤੋਂ ਪਹਿਲਾਂ ਡਰਾਈਵਰ ਤੋਂ ਇਜਾਜ਼ਤ ਵੀ ਨਹੀਂ ਲਈ। ਜਦੋਂ ਡਰਾਈਵਰ ਯਾਤਰੀ ਤੋਂ ਪੁੱਛਦਾ ਹੈ ਕਿ ਉਸ ਨੇ ਸਿਗਰਟ ਕਿਸ ਦੀ ਇਜਾਜ਼ਤ ਨਾਲ ਸੁਲਗਾਈ। ਇਸ 'ਤੇ ਯਾਤਰੀ ਜਵਾਬ ਦਿੰਦਾ ਹੈ ਕਿ ਕੀ ਉਹ ਗੱਡੀ ਵਿੱਚ ਸਿਗਰਟ ਨਹੀਂ ਪੀ ਸਕਦਾ? ਇਸ 'ਤੇ ਡਰਾਈਵਰ ਸਾਫ ਕਹਿੰਦਾ ਹੈ ਕਿ ਮੇਰੀ ਗੱਡੀ 'ਚ ਸਿਗਰਟ ਨਹੀਂ ਪੀ ਸਕਦੇ। ਮੈਨੂੰ ਪੈਸੇ ਨਹੀਂ ਚਾਹੀਦੇ। ਇਸਤੋਂ ਬਾਅਦ ਉਹ ਬਾਹਰ ਆ ਕੇ ਯਾਤਰੀ ਵਾਲੇ ਪਾਸੇ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ ਤਾਂ ਜੋ ਉਹ ਕੈਬ ਤੋਂ ਬਾਹਰ ਆ ਜਾਵੇ।
ਇਸ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ 'ਤੇ ਲੋਕਾਂ ਦੀਆਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਕਈ ਯੂਜ਼ਰਾਂ ਨੇ ਡਰਾਈਵਰ ਦੇ ਰਵੱਈਏ ਦਾ ਸਮਰਥਨ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਗੱਡੀ ਦੇ ਨਿਯਮਾਂ ਨੂੰ ਲੈ ਕੇ ਸਪੱਸ਼ਟ ਸਟੈਂਡ ਲਿਆ।