ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਰਿਸ਼ਤੇ ਨੂੰ ਸਮਰਪਿਤ ਹੈ, ਪਰ ਇਸ ਦਿਨ ਖਾਣ-ਪੀਣ ਦਾ ਖਾਸ ਆਨੰਦ ਵੀ ਲਿਆ ਜਾਂਦਾ ਹੈ। ਤਿਉਹਾਰ ਦੀਆਂ ਰਸਮਾਂ, ਰਾਖੀ ਬੰਨ੍ਹਣ ਅਤੇ ਤੋਹਫ਼ਿਆਂ ਦੇ ਨਾਲ-ਨਾਲ ਘਰ ਵਿੱਚ ਸਵਾਦਿਸ਼ਟ ਪਕਵਾਨ ਬਣਾਉਣ ਦਾ ਵੀ ਖਾਸ ਰਿਵਾਜ ਹੈ। ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਰੱਖੜੀ ਵਾਲੀ ਸਵੇਰ ਨੂੰ ਨਾਸ਼ਤੇ ਵਿੱਚ ਕਿਹੜੀਆਂ ਚੀਜ਼ਾਂ ਬਣਾਈਆਂ ਜਾਣ, ਤਾਂ ਇੱਥੇ 5 ਅਜਿਹੀਆਂ ਸੁਆਦੀ ਪਕਵਾਨਾਂ ਬਾਰੇ ਦੱਸਿਆ
ਜੇਕਰ ਕਿਸੇ ਤਿਉਹਾਰ 'ਤੇ ਰਵਾਇਤੀ ਨਾਸ਼ਤੇ ਦੀ ਗੱਲ ਕਰੀਏ ਤਾਂ ਆਲੂ ਪੂਰੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਨੂੰ ਬਣਾਉਣਾ ਵੀ ਸੌਖਾ ਹੈ ਅਤੇ ਸੁਆਦ ਵਿੱਚ ਲਾਜਵਾਬ ਹੈ। ਗਰਮ-ਗਰਮ ਪੂਰੀਆਂ ਨੂੰ ਮਸਾਲੇਦਾਰ ਆਲੂ ਦੀ ਸਬਜ਼ੀ ਨਾਲ ਪਰੋਸਿਆ ਜਾਂਦਾ ਹੈ। ਸਬਜ਼ੀ ਦਾ ਸੁਆਦ ਜੀਰਾ, ਹਰੀ ਮਿਰਚ, ਧਨੀਆ ਅਤੇ ਹੋਰ ਮਸਾਲਿਆਂ ਦੇ ਤੜਕੇ ਨਾਲ ਵਧਾਇਆ ਜਾ ਸਕਦਾ ਹੈ। ਇਸ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਇਸ ਦੇ ਨਾਲ ਅਚਾਰ ਅਤੇ ਦਹੀਂ ਜ਼ਰੂਰ ਸ਼ਾਮਲ ਕਰੋ।
ਜੇਕਰ ਤੁਸੀਂ ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਚਾਹੁੰਦੇ ਹੋ, ਤਾਂ ਪਨੀਰ ਪਰਾਠਾ ਇੱਕ ਵਧੀਆ ਵਿਕਲਪ ਹੈ। ਪਨੀਰ ਨੂੰ ਮਹੀਨ ਕੱਟ ਕੇ ਜਾਂ ਕੱਦੂਕਸ ਕਰਕੇ ਉਸ ਵਿੱਚ ਹਰੀ ਮਿਰਚ, ਧਨੀਆ, ਨਮਕ ਅਤੇ ਆਪਣੇ ਮਨਪਸੰਦ ਮਸਾਲੇ ਪਾ ਕੇ ਮਿਸ਼ਰਣ ਤਿਆਰ ਕਰੋ। ਇਸ ਨੂੰ ਆਟੇ ਵਿੱਚ ਭਰ ਕੇ ਤੰਦੂਰ ਜਾਂ ਤਵੇ 'ਤੇ ਪਕਾਉਣ ਨਾਲ ਸ਼ਾਨਦਾਰ ਪਰਾਠੇ ਬਣਦੇ ਹਨ। ਇਸ ਦਾ ਸੁਆਦ ਦਹੀਂ ਜਾਂ ਹਰੀ ਚਟਨੀ ਨਾਲ ਹੋਰ ਵੀ ਨਿਖਰ ਜਾਂਦਾ ਹੈ।
ਜੇਕਰ ਸਵੇਰੇ ਤੁਹਾਨੂੰ ਬਹੁਤ ਸਮਾਂ ਨਹੀਂ ਹੈ ਅਤੇ ਹਲਕਾ ਨਾਸ਼ਤਾ ਚਾਹੀਦਾ ਹੈ, ਤਾਂ ਪੋਹਾ ਸਭ ਤੋਂ ਵਧੀਆ ਵਿਕਲਪ ਹੈ। ਭਿੱਜੇ ਹੋਏ ਪੋਹੇ ਨੂੰ ਮੂੰਗਫਲੀ, ਪਿਆਜ਼, ਹਰੀ ਮਿਰਚ ਅਤੇ ਕੜੀ ਪੱਤੇ ਦੇ ਤੜਕੇ ਨਾਲ ਬਣਾਇਆ ਜਾਂਦਾ ਹੈ। ਆਖ਼ਰ 'ਚ ਨਿੰਬੂ ਦਾ ਰਸ ਮਿਲਾ ਕੇ ਧਨੀਏ ਨਾਲ ਸਜਾਉਣ ਨਾਲ ਇਹ ਹੋਰ ਵੀ ਲੁੱਭਵਾਂ ਬਣ ਜਾਂਦਾ ਹੈ। ਇਹ ਤਿਉਹਾਰੀ ਸਵੇਰ ਲਈ ਘੱਟ ਮਿਹਨਤ ਵਾਲਾ ਅਤੇ ਖਾਣ 'ਚ ਸ਼ਾਨਦਾਰ ਨਾਸ਼ਤਾ ਸਾਬਤ ਹੁੰਦਾ ਹੈ।
ਰੱਖੜੀ ਵਰਗੇ ਤਿਉਹਾਰ 'ਤੇ ਸੂਜੀ ਦਾ ਹਲਵਾ ਅਤੇ ਪੂਰੀ ਦਾ ਮੇਲ ਘਰ ਦਾ ਮਾਹੌਲ ਖੁਸ਼ਨੁਮਾ ਬਣਾ ਦਿੰਦਾ ਹੈ। ਘੀ ਵਿੱਚ ਸੂਜੀ ਨੂੰ ਚੰਗੀ ਤਰ੍ਹਾਂ ਭੁੰਨ ਕੇ, ਉਸ ਵਿੱਚ ਦੁੱਧ, ਚੀਨੀ ਅਤੇ ਇਲਾਇਚੀ ਪਾ ਕੇ ਹਲਵਾ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਗਰਮ-ਗਰਮ ਪੂਰੀਆਂ ਨਾਲ ਪਰੋਸਣ 'ਤੇ ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਹੈ। ਤੁਸੀਂ ਇਸ ਵਿੱਚ ਸੁੱਕੇ ਮੇਵੇ ਪਾ ਕੇ ਇਸ ਨੂੰ ਹੋਰ ਵੀ ਖਾਸ ਬਣਾ ਸਕਦੇ ਹੋ।
ਜੇਕਰ ਤੁਸੀਂ ਬੱਚਿਆਂ ਦੇ ਚਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵਿਦੇਸ਼ੀ ਡਿਸ਼ ਬਣਾਉਣਾ ਚਾਹੁੰਦੇ ਹੋ, ਤਾਂ ਵੈਜ ਸੈਂਡਵਿਚ ਇੱਕ ਵਧੀਆ ਵਿਕਲਪ ਹੈ। ਬਰੈੱਡ ਦੇ ਵਿਚਕਾਰ ਖੀਰਾ, ਟਮਾਟਰ, ਸ਼ਿਮਲਾ ਮਿਰਚ, ਪਿਆਜ਼ ਅਤੇ ਪਨੀਰ ਦੀਆਂ ਪਰਤਾਂ ਲਗਾ ਕੇ ਗ੍ਰਿਲ ਕੀਤਾ ਜਾਂਦਾ ਹੈ। ਇਸ ਨੂੰ ਆਪਣੀ ਪਸੰਦੀਦਾ ਚਟਨੀ ਜਾਂ ਮਸਾਲਾ ਪਾ ਕੇ ਹੋਰ ਵੀ ਲੁੱਭਵਾਂ ਬਣਾਇਆ ਜਾ ਸਕਦਾ ਹੈ। ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਪਰੋਸਣ ਨਾਲ ਬੱਚੇ ਖੂਬ ਚਾਅ ਨਾਲ ਖਾਂਦੇ ਹਨ।