menu-icon
Punjabi Story Line
  • Home
  • News
  • Lifestyle
  • ਸਮਾਰਟਵਾਚ ਜਾਂ ਪਸੰਦੀਦਾ ਕੱਪੜੇ..ਭੈਣ ਨੂੰ ਰੱਖੜੀ 'ਤੇ ਕੀ ਦੇਈਏ? ਇਹ ਹਨ ਬੈਸਟ ਗਿਫਟ ਆਈਡੀਆਜ਼

ਸਮਾਰਟਵਾਚ ਜਾਂ ਪਸੰਦੀਦਾ ਕੱਪੜੇ..ਭੈਣ ਨੂੰ ਰੱਖੜੀ 'ਤੇ ਕੀ ਦੇਈਏ? ਇਹ ਹਨ ਬੈਸਟ ਗਿਫਟ ਆਈਡੀਆਜ਼

ਰੱਖੜੀ ਦਾ ਤਿਉਹਾਰ ਇਸ ਵਾਰ 28 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਤੋਂ ਕੁੱਝ ਪਹਿਲਾਂ ਹੀ ਲੋਕਾਂ ਨੂੰ ਚਾਅ ਚੜ੍ਹਿਆ ਦਿਖਾਈ ਦੇ ਰਿਹਾ ਹੈ। ਜੇਕਰ ਤੁਸੀ ਇਸ ਤਿਉਹਾਰ 'ਤੇ ਆਪਣੀ ਭੈਣ ਨੂੰ ਗਿਫਟ ਦੇਣ ਨੂੰ ਲੈ ਕੇ ਕਨਫਿਉਜ਼ਨ 'ਚ ਹੋ ਤਾਂ ਅੱਜ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ ਕਈ ਤਰ੍ਹਾਂ ਦੇ ਆਈਡੀਏ

Date Updated Last Updated : 21 August 2026, 04:24 PM IST
Share:

ਨਵੀਂ ਦਿੱਲੀ: ਰੱਖੜੀ ਭੈਣ ਅਤੇ ਭਰਾ ਦੇ ਪਿਆਰ ਦੇ ਬੰਧਨ ਦਾ ਤਿਉਹਾਰ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸਦੀ ਲੰਬੀ ਉਮਰ ਦੀ ਦੁਆ ਕਰਦੀਆਂ ਹਨ ਅਤੇ ਭਰਾ ਵੀ ਆਪਣੀ ਭੈਣਾਂ ਦੀ ਉਮਰ ਭਰ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਦੂਜੇ ਪਾਸੇ ਇਸ ਖਾਸ ਦਿਨ 'ਤੇ ਭੈਣ ਨੂੰ ਭਰਾ ਵਲੋਂ ਦਿੱਤਾ ਇੱਕ ਛੋਟਾ ਜਿਹਾ ਗਿਫਟ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਬਣਾ ਦਿੰਦਾ ਹੈ। ਤਾਂ ਜੇਕਰ ਤੁਸੀ ਵੀ ਰੱਖੜੀ 'ਤੇ ਆਪਣੀ ਭੈਣ ਨੂੰ ਕੁੱਝ ਅਜਿਹਾ ਗਿਫਟ ਦੇਣ ਦੀ ਸੋਚ ਰਹੇ ਹੋ, ਜਿਸ ਨਾਲ ਉਹ ਖੁਸ਼ ਵੀ ਹੋ ਜਾਵੇ ਅਤੇ ਉਸਨੂੰ ਹਮੇਸ਼ਾ ਯਾਦ ਵੀ ਰੱਖੇ ਤਾਂ ਅੱਜ ਅਸੀ ਤੁਹਾਡੇ ਲਈ ਲਿਆਏ ਹਾਂ ਅਜਿਹੇ ਕਈ ਤਰ੍ਹਾਂ ਦੇ ਆਈਡੀਏ..

ਨਾਮ ਜਾਂ ਫੋਟੋ ਵਾਲੀ ਜੂਲਰੀ

ਇਹ ਰੱਖੜੀ 'ਤੇ ਭੈਣ ਨੂੰ ਦੇਣ ਵਾਲੀ ਇੱਕ ਬਹੁਤ ਵਧੀਆ ਚੋਣ ਹੋ ਸਕਦੀ ਹੈ। ਤੁਸੀ ਭੈਣ ਦੇ ਨਾਮ ਦਾ ਅੱਖਰ ਵਾਲਾ ਚਾਂਦੀ ਦਾ ਲਾਕੇਟ ਬਣਾ ਸਕਦੇ ਹੋ। ਜਾਂ ਉਸਦੇ ਨਾਮ ਦਾ ਬ੍ਰੇਸਲੇਟ ਅਤੇ ਰਿੰਗ ਬਣਾ ਕੇ ਦੇ ਸਕਦੇ ਹੋ। ਇਸਤੋਂ ਇਲਾਵਾ ਉਸਦੀ ਫੋਟੋ ਵਾਲੀ ਜੂਲਰੀ ਵੀ ਬਣਾ ਕੇ ਦੇ ਸਕਦੇ ਹੋ, ਜੋ ਉਸਨੂੰ ਬਹੁਤ ਪਸੰਦ ਆਵੇਗੀ।

ਪਸੰਦੀਦਾ ਕੱਪੜੇ
ਰੱਖੜੀ 'ਤੇ ਭਰਾ ਆਪਣੀ ਭੈਣਾ ਨੂੰ ਗਿਫਟ ਦੇ ਤੌਰ 'ਤੇ ਉਸਦੀ ਪਸੰਦ ਦੇ ਕੱਪੜੇ ਦਿਲਾ ਸਕਦੇ ਹਨ, ਜਾਂ ਉਸਦੀ ਪਸੰਦ ਦੇ ਕੱਪੜੇ ਖੁਦ ਚੁਣ ਕੇ ਉਸਨੂੰ ਸਰਪ੍ਰਾਈਜ ਦੇ ਸਕਦੇ ਹਨ।

ਹੈਂਡਬੈਗ ਜਾਂ ਵਾਚ
ਇਹ ਗਿਫਟ ਭੈਣ ਲਈ ਬਹੁਤ ਹੀ ਯੂਜਫੁਲ ਸਾਬਤ ਹੋ ਸਕਦਾ ਹੈ। ਹੈਂਡਬੈਗ ਜਾਂ ਵਾਚ ਨੂੰ ਭੈਣ ਆਪਣੇ ਕੰਮ ਦੌਰਾਨ ਕੈਰੀ ਕਰ ਸਕਦੀ ਹੈ ਅਤੇ ਜਦੋਂ ਵੀ ਇਸਨੂੰ ਇਸਤੇਮਾਲ ਕਰੇਗੀ ਤਾਂ ਉਸਨੂੰ ਤੁਹਾਡੀ ਯਾਦ ਜਰੂਰ ਆਵੇਗੀ ਅਤੇ ਤੁਹਾਡੇ ਰਿਸ਼ਤੇ ਦਾ ਪਿਆਰ ਹੋਰ ਡੂੰਘਾ ਹੋ ਜਾਵੇਗਾ।

ਸਮਾਰਟਵਾਚ ਜਾਂ ਈਅਰਬਡਸ
ਜੇਕਰ ਤੁਹਾਡੀ ਭੈਣ ਪੜ੍ਹਾਈ ਕਰਦੀ ਹੈ ਜਾਂ ਆਫਿਸ ਜਾਂਦੀ ਹੈ ਤਾਂ ਇਹ ਗਿਫ਼ਟ ਉਸਦੇ ਬਹੁਤ ਕੰਮ ਆਉਣਗੇ। ਰੱਖੜੀ 'ਤੇ ਪੈਸਿਆਂ ਦੀ ਬਜਾਏ ਤੁਸੀ ਉਸਨੂੰ ਕਿਸੇ ਵਧੀਆ ਕੰਪਨੀ ਦੀ ਸਮਾਰਟਵਾਚ ਜਾਂ ਈਅਰਬਡਸ ਦਿਲਵਾ ਸਕਦੇ ਹੋ।

ਸਕਿਨਕੇਅਰ ਜਾਂ ਬਿਊਟੀ ਹੈਂਪਰ
ਇਸ ਖਾਸ ਮੌਕੇ 'ਤੇ ਤੁਸੀ ਭੈਣ ਨੂੰ ਇੱਕ ਸਕਿਨਕੇਅਰ ਹੈਂਪਰ, ਬਾਡੀ ਮਿਸਟ ਜਾਂ ਕਿਸੇ ਚੰਗੇ ਆਰਗੈਨਿਕ ਬ੍ਰਾਂਡ ਜਾਂ ਉਸਦੇ ਮਨਪਸੰਦ ਬ੍ਰਾਂਡ ਤੋਂ ਮੇਕਅਪ ਕਿੱਟ ਦੇ ਸਕਦੇ ਹੋ। 

ਚਾਕਲੇਟ
ਭੈਣ ਨੂੰ ਭਾਵੇ ਤੁਸੀ ਕਈ ਵਾਰ ਰੱਖੜੀ 'ਤੇ ਚਾਕਲੇਟ ਦਿੱਤੀ ਹੋਵੇਗੀ, ਪਰ ਇਸ ਮੌਕੇ ਤੁਸੀ ਸਿਰਫ਼ ਇੱਕ ਸਿੱਧੀ ਚਾਕਲੇਟ ਦੇਣ ਦੀ ਬਜਾਏ ਉਸਨੂੰ ਇੱਕ ਡੱਬਾ ਸੋਹਣੀ ਤਰ੍ਹਾਂ ਪੈਕ ਕਰਵਾ ਕੇ, ਉਸਨੂੰ ਡੇਕੋਰੇਟ ਕਰਵਾ ਕੇ ਦੇ ਸਕਦੇ ਹੋ। ਮਿਠਾਸ ਦੇਣ ਨਾਲ ਰਿਸ਼ਤੇ 'ਚ ਹੋਰ ਮਿਠਾਸ ਵੱਧਦੀ ਹੈ।
 

Recent News