menu-icon
Punjabi Story Line
  • Home
  • News
  • National
  • 'ਅਰਾਜਕਤਾ ਦੀ ਰਾਜਨੀਤੀ ਕਰ ਰਹੇ..DCP ਦਫ਼ਤਰ ਦੇ ਸਾਹਮਣੇ ਧਰਨੇ 'ਤੇ ਬੈਠੇ ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ

'ਅਰਾਜਕਤਾ ਦੀ ਰਾਜਨੀਤੀ ਕਰ ਰਹੇ..DCP ਦਫ਼ਤਰ ਦੇ ਸਾਹਮਣੇ ਧਰਨੇ 'ਤੇ ਬੈਠੇ ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ

DCP ਦਫ਼ਤਰ ਦੇ ਸਾਹਮਣੇ ਧਰਨਾ 'ਤੇ ਬੈਠੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਭਾਜਪਾ ਨੇ ਹਮਲਾ ਬੋਲਿਆ ਹੈ। ਬੀਜੇਪੀ ਸੰਸਦ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਬਿਨਾ ਕਿਸੇ ਸੂਚਨਾ ਤੋਂ ਥਾਣੇ 'ਤੇ ਬੈਠ ਕੇ ਅਰਾਜਕਤਾ ਦੀ ਰਾਜਨੀਤੀ 'ਚ ਸ਼ਾਮਲ ਹੋ ਰਹੇ ਹਨ।

Date Updated Last Updated : 21 August 2026, 03:53 PM IST
Share:

ਨਵੀਂ ਦਿੱਲੀ: ਜੰਤਰ ਮੰਤਰ ਦੇ ਪ੍ਰਦਰਸ਼ਨ 'ਚ ਵਿਦਿਆਰਥੀ ਸਾਹਿਲ ਲੋਛਾਬ ਦੇ ਪੈਲੇਟ ਗਨ ਨਾਲ ਜਖ਼ਮੀ ਹੋਣ ਦੇ ਮੁੱਦੇ 'ਚ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਨੇਤਾ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਮਾਰਗ ਸਥਿਤ DCP ਦਫ਼ਤਰ ਦੇ ਸਾਹਮਣੇ ਧਰਨਾ ਲੈ ਕੇ ਬੈਠ ਗਏ ਹੈ। ਉਹ ਪਿਛਲੇ ਕਰੀਬ ਢਾਈ ਘੰਟਿਆਂ ਤੋਂ ਡੀਸੀਪੀ ਦਫ਼ਤਰ ਸਾਹਮਣੇ ਆਪਣੀ ਮੰਗ ਮਨਾਉਣ ਦੀ ਜ਼ਿਦ 'ਤੇ ਬੈਠੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਹੋਰ ਕਾਂਗਰਸ ਨੇਤਾਵਾਂ ਦਾ ਵੀ ਸਾਥ ਮਿਲ ਰਿਹਾ ਹੈ। ਦੂਜੇ ਪਾਸੇ, ਰਾਹੁਲ ਗਾਂਧੀ ਦੇ ਧਰਨੇ 'ਤੇ ਵਿਰੋਧੀ ਧਿਰ ਨੇ ਹਮਲਾ ਬੋਲਿਆ ਹੈ। 

ਭਾਜਪਾ ਨੇ ਬੋਲਿਆ ਹਮਲਾ

DCP ਦਫ਼ਤਰ ਸਾਹਮਣੇ ਧਰਨੇ 'ਤੇ ਬੈਠੇ ਰਾਹੁਲ ਗਾਂਧੀ ਦੇ ਇਸ ਫੈਸਲੇ 'ਤੇ ਭਾਜਪਾ ਸੰਸਦ ਰਵੀਸ਼ੰਕਰ ਪ੍ਰਸਾਦ ਨੇ ਵਿਰੋਧ ਜਤਾਇਆ ਅਤੇ ਕਿਹਾ ਕਿ ਰਾਹੁਲ ਗਾਂਧੀ ਬਿਨਾ ਕਿਸੇ ਸੂਚਨਾ ਤੋਂ ਥਾਣੇ 'ਤੇ ਬੈਠ ਕੇ ਅਰਾਜਕਤਾ ਦੀ ਰਾਜਨੀਤੀ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਸਪਸ਼ੱਟ ਕੀਤਾ ਕਿ ਪੁਲਿਸ ਪਹਿਲਾਂ ਹੀ ਉਨ੍ਹਾਂ ਨੂੰ ਸੂਚਿਤ ਕਰ ਚੁੱਕੀ ਹੈ ਕਿ ਜਿਸ ਘਟਨਾ ਦਾ ਉਹ ਜ਼ਿਕਰ ਕਰ ਰਹੇ ਹਨ, ਉਸ 'ਤੇ ਪਹਿਲਾਂ ਹੀ ਐਫਆਈਆਰ ਦਰਜ ਹੋ ਚੁੱਕੀ ਹੈ ਅਤੇ ਜਾਂਚ ਜਾਰੀ ਹੈ। 

ਭਾਜਪਾ ਸੰਸਦ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦੀ ਜਾਂਚ ਲਈ ਇੱਕ ਉੱਚ-ਪੱਧਰੀ ਕਮੇਟੀ ਬਣਾਈ ਹੈ। ਇਸ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੇ ਇੱਕ ਸੇਵਾਮੁਕਤ ਜੱਜ ਕਰ ਰਹੇ ਹਨ ਅਤੇ ਇਸ ਵਿੱਚ ਦੋ ਹੋਰ ਜੱਜ, ਇੱਕ ਸਾਬਕਾ ਸੀਬੀਆਈ ਡਾਇਰੈਕਟਰ, ਅਤੇ ਇੱਕ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।  ਇਸ ਲਈ, ਇਹ ਸਵਾਲ ਕਿ ਕੀ ਗੋਲੀਆਂ ਚਲੀਆਂ ਸਨ ਜਾਂ ਨਹੀਂ, ਇਹ ਉੱਚ-ਸ਼ਕਤੀਸ਼ਾਲੀ ਕਮੇਟੀ ਦੇ ਸਾਹਮਣੇ ਜਾਂਚ ਦਾ ਵਿਸ਼ਾ ਹੋਵੇਗਾ। ਤਾਂ ਫਿਰ, ਇਸ ਸਭ ਦਾ ਕੀ ਅਰਥ ਹੈ? 

'ਧਿਆਨ ਭਟਕਾ ਰਹੀ ਕਾਂਗਰਸ'

ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ, ਕੀ ਤੁਸੀ ਕਿਸੇ ਕਾਨੂੰਨ ਦਾ ਸਤਿਕਾਰ ਕਰਨਾ ਨਹੀਂ ਕਰਨਾ ਚਾਹੁੰਦੇ? ਕੀ ਤੁਸੀ ਬਸ ਉਹੀ ਕਰੋਗੇ ਜੋ ਤੁਹਾਡਾ ਮਨ ਕਰੇ- ਕਿਤੇ ਵੀ ਜਾ ਸਕਦੇ ਹੋ, ਧਰਨੇ ਦੇ ਸਕਦੇ ਹੋ ਅਤੇ ਜਦੋ ਮਨ ਕਰੇ ਅਰਾਜਕਤਾ ਫੈਲਾਉਣਾ ਸ਼ੁਰੂ ਕਰ ਦਿੰਦੇ ਹੋ? ਰਵੀਸ਼ੰਕਰ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਇਸ ਸਮੇਂ ਰਾਸ਼ਟਰੀ ਗੀਤ ਵੰਦੇ ਮਾਤਰਮ 'ਤੇ ਆਪਣੇ ਰੁਖ਼ ਨੂੰ ਲੈ ਕੇ ਪਹਿਲਾਂ ਹੀ ਬੈਕਫੁੱਟ 'ਤੇ ਹੈ ਅਤੇ ਉਸ ਤੋਂ ਧਿਆਨ ਭਟਕਾਉਣ ਲਈ ਉਹ ਹੁਣ ਇਹ ਸਭ ਕਰ ਰਹੀ ਹੈ। ਭਾਜਪਾ ਨੇ ਕਾਂਗਰਸ ਦੇ ਇਸ ਪ੍ਰਦਰਸ਼ਨ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ।

ਰਾਹੁਲ ਗਾਂਧੀ ਦੇ ਦੋਸ਼

ਦੂਜੇ ਪਾਸੇ ਧਰਨੇ 'ਤੇ ਬੈਠੇ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ 20 ਜੁਲਾਈ ਨੂੰ 19 ਸਾਲਾ ਪੀੜਤ ਵਿਦਿਆਰਥੀ ਸਾਹਿਲ ਲੋਛਾਬ 'ਤੇ ਪੈਲੇਟ ਗਨ ਦਾ ਇਸਤੇਮਾਲ ਹੋਇਆ ਸੀ, ਜਿਸ ਵਿੱਚ ਉਹ ਬੁਰੀ ਤਰ੍ਹਾਂ ਜਖ਼ਮੀ ਹੋਇਆ ਹੈ। ਪੈਲੇਟ ਗਨ ਲੱਗਣ ਕਾਰਨ ਉਸਦੀ ਅੱਖ ਦੀ ਰੋਸ਼ਨੀ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਪੈਲੇਟ ਗਨ ਚਲਾਉਣ ਤੋਂ ਇਨਕਾਰ ਕਰ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਨੇ ਤਾਂ ਇਹ ਕੀਤਾ ਹੈ। 
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਐਫਆਈਆਰ ਦਰਜ ਨਹੀਂ ਕਰਦੀ ਉਹ ਧਰਨੇ ਤੋਂ ਨਹੀਂ ਉੱਠਣਗੇ। 
   

Recent News