menu-icon
Punjabi Story Line
  • Home
  • News
  • National
  • ਜੈਪੁਰ ਦੇ ਸਰਕਾਰੀ ਸਕੂਲ ਦੇ ਬਾਹਰ ਭਾਰੀ ਹੰਗਾਮਾ, ਪਿੰਡ ਵਾਸੀਆਂ ਨੇ CJP ਕਾਰਕੁਨਾਂ ਨਾਲ ਕੀਤੀ ਧੱਕਾ-ਮੁੱਕੀ, ਤੋੜੇ ਗੱਡੀ ਦੇ ਸ਼ੀਸ਼ੇ

ਜੈਪੁਰ ਦੇ ਸਰਕਾਰੀ ਸਕੂਲ ਦੇ ਬਾਹਰ ਭਾਰੀ ਹੰਗਾਮਾ, ਪਿੰਡ ਵਾਸੀਆਂ ਨੇ CJP ਕਾਰਕੁਨਾਂ ਨਾਲ ਕੀਤੀ ਧੱਕਾ-ਮੁੱਕੀ, ਤੋੜੇ ਗੱਡੀ ਦੇ ਸ਼ੀਸ਼ੇ

ਜੈਪੁਰ 'ਚ ਰਾਮਪੁਰਾ-ਕੰਵਰਪੁਰਾ ਪਿੰਡ ਦੇ ਲੋਕਾਂ ਨੇ 'ਸਕੂਲ ਠੀਕ ਕਰੋ' ਦੇ ਤਹਿਤ ਸਰਕਾਰੀ ਸਕੂਲਾਂ ਦਾ ਜਾਇਜ਼ਾ ਲੈਣ ਪਹੁੰਚੇ CJP ਕਾਰਕੁਨਾਂ ਦੀ ਕੁਟਮਾਰ ਕੀਤੀ। ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।

Date Updated Last Updated : 21 August 2026, 11:25 AM IST
Share:

ਰਾਜਸਥਾਨ: ਜੈਪੁਰ ਦੇ ਬਗਰੂ ਇਲਾਕੇ 'ਚ ਰਾਮਪੁਰਾ-ਕੰਵਰਪੁਰਾ ਪਿੰਡ 'ਚ ਸਰਕਾਰੀ ਸਕੂਲ ਨੂੰ ਲੈ ਕੇ ਜ਼ਬਰਦਸਤ ਝੜਪ ਹੋ ਗਈ। ਦਰਅਸਲ, ਕਾਕਰੋਚ ਜਨਤਾ ਪਾਰਟੀ ਨੇ(CJP) ਆਪਣੇ ਅਭਿਆਨ 'ਸਕੂਲ ਠੀਕ ਕਰੋ' ਦੇ ਤਹਿਤ ਆਪਣੀ ਪਾਰਟੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੇ ਹਾਲਤ ਦੇਖਣ ਲਈ ਭੇਜਣਾ ਸੀ, ਪਰ ਜਦੋਂ ਉਹ ਉੱਥੇ ਪਹੁੰਚੇ ਤਾਂ ਪਿੰਡਾਂ ਦੇ ਲੋਕ ਉਨ੍ਹਾਂ ਉੱਤੇ ਹਮਲਾਵਰ ਹੋ ਗਏ ਅਤੇ ਉਨ੍ਹਾਂ ਨੂੰ ਉੱਥੋ ਭਜਾ ਦਿੱਤਾ। ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਵਿਚਾਲੇ CJP ਦੇ ਬੁਲਾਰੇ ਆਸ਼ੁਤੋਸ਼ ਰਾਂਕਾ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਆਗੂਆਂ ਨੇ ਮਾਰਕੁੱਟ ਕੀਤੀ ਅਤੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।


ਪਿੰਡ ਵਾਸੀਆਂ ਨੇ ਕੀਤੀ ਝੜਪ

ਸਵੇਰੇ-ਸਵੇਰੇ ਰਾਮਪੁਰਾ-ਕੰਵਰਪੁਰਾ ਪਿੰਡ ਦੇ ਸਕੂਲ 'ਚ ਜਦੋਂ ਸੀਜੇਪੀ ਦੇ ਕਾਰਕੁਰ ਜਾਇਜ਼ਾ ਲੈਣ ਪਹੁੰਚੇ ਤਾਂ ਮਾਹੌਲ ਕਾਫੀ ਭੜਕ ਗਿਆ। ਪਿੰਡ ਵਾਲਿਆਂ ਨੇ CJP ਕਾਰਕੁਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਉੱਥੋਂ ਭੱਜਾ ਦਿੱਤਾ। ਇਸ ਝੜਪ ਮਗਰੋਂ ਥੋੜ੍ਹੀ ਦੇਰ ਬਾਅਦ ਆਸ਼ੁਤੋਸ਼ ਰਾਂਕਾ ਖੁਦ ਸਕੂਲ ਪਹੁੰਚੇ, ਜਿੱਥੇ ਪਿੰਡ ਵਾਸੀ ਉਨ੍ਹਾਂ ਦੇ ਵੀ ਖਿਲਾਫ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।


ਧੱਕਾ ਮੁੱਕੀ ਹੋਈ ਅਤੇ ਗੱਡੀ ਦੇ ਸ਼ੀਸ਼ੇ ਤੋੜੇ

ਪਿੰਡਵਾਸੀ ਆਸ਼ੂਤੋਸ਼ ਅਤੇ ਕਾਰਕੁਨਾਂ ਨਾਲ ਭਿੜ ਗਏ ਅਤੇ ਧੱਕਾ ਮੁੱਕੀ ਵੀ ਕੀਤੀ। ਇਨ੍ਹਾਂ ਹੀ ਨਹੀਂ, ਪਿੰਡ ਵਾਸੀਆਂ ਨੇ ਕਾਰਕੁਰਾਂ ਦੀ ਕੁਟਾਈ ਵੀ ਕੀਤੀ ਅਤੇ ਉਨ੍ਹਾਂ ਦੀ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਪਿੰਡ ਦੇ ਲੋਕਾੰ ਨੇ ਕਾਰਕੁਨਾਂ ਉੱਤੇ ਰੇਤ ਵੀ ਸੁੱਟੀ ਅਤੇ ਪੱਥਰਬਾਜੀ ਵੀ ਕੀਤੀ।

ਆਸ਼ੁਤੋਸ਼ ਰਾਂਕਾ ਨੇ ਭਾਜਪਾ 'ਤੇ ਲਾਇਆ ਦੋਸ਼

ਆਸ਼ੁਤੋਸ਼ ਰਾਂਕਾ ਨੇ ਦੋਸ਼ ਲਿਆ ਕਿ ਪਿੰਡ 'ਚ ਵਿਰੋਧ ਕਰਨ ਵਾਲੇ ਲੋਕ ਅਸਲ 'ਚ ਪਿੰਡਵਾਸੀ ਨਹੀਂ ਸਗੋਂ ਭਾਜਪਾ ਦੇ ਬੁਲਾਏ ਹੋਏ ਲੋਕ ਸੀ, ਜਿਨ੍ਹਾਂ ਨੇ ਆਪਣਾ ਗੁੱਸਾ ਇਸ ਤਰ੍ਹਾਂ ਕੱਢਿਆ। ਪਿੰਡਵਾਸੀਆਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ ਅਤੇ ਮੁੱਖ ਰਸਤਿਆਂ 'ਤੇ ਟ੍ਰੈਕਟਰ-ਟ੍ਰਾਲੀ ਖੜ੍ਹੀ ਕਰਕੇ ਨਾਕੇਬੰਦੀ ਕੀਤੀ।

ਪਿੰਡ ਵਾਸੀਆਂ ਨੇ ਦਿੱਤੀ ਸਫ਼ਾਈ

ਦੂਜੇ ਪਾਸੇ, ਪਿੰਡ ਵਾਸੀਆਂ ਅਤੇ ਭਾਜਪਾ ਕਾਰਕੁਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਕੂਲ ਲਈ 12.50 ਲੱਖ ਰੁਪਏ ਸਵੀਕਾਰ ਕੀਤੇ ਹਨ ਅਤੇ ਇਸਦੇ ਨਾਲ ਉਹ ਖੁਦ ਹੀ ਸਕੂਲਾਂ ਦੀ ਸਥਿਤੀ ਠੀਕ ਕਰਵਾ ਲੈਣਗੇ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸੀਜੇਪੀ ਨੇਤਾ ਇੱਥੇ ਰਾਜਨੀਤੀ ਅਤੇ ਗੰਦਗੀ ਫੈਲਾਉਣ ਆ ਰਹੇ ਹਨ। 

ਜ਼ਿਕਰਯੋਗ ਹੈ ਕਿ ਇਮਾਰਤ ਦੀ ਖਸਤਾ ਹਾਲਤ ਕਾਰਨ, ਬੱਚਿਆਂ ਨੂੰ ਇਸ ਸਮੇਂ ਨੇੜਲੇ ਇੱਕ ਘੇਰੇ ਵਿੱਚ ਪੜ੍ਹਾਇਆ ਜਾ ਰਿਹਾ ਹੈ। ਸੀਜੇਪੀ ਦੀ ਇੱਕ ਟੀਮ ਅੱਜ ਜੈਪੁਰ ਦੇ ਦੋ ਸਕੂਲਾਂ ਵਿੱਚ ਵਿਦਿਅਕ ਸਹੂਲਤਾਂ ਦਾ ਜਾਇਜ਼ਾ ਲੈਣ ਜਾਣ ਵਾਲੀ ਸੀ।

 

Recent News