menu-icon
Punjabi Story Line
  • Home
  • News
  • Punjab
  • ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਬੰਦ, ਸਕੂਲ-ਕਾਲਜ, ਬਜ਼ਾਰ ਅਤੇ ਜਨਤਕ ਆਵਾਜਾਈ ਪ੍ਰਭਾਵਿਤ

ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਬੰਦ, ਸਕੂਲ-ਕਾਲਜ, ਬਜ਼ਾਰ ਅਤੇ ਜਨਤਕ ਆਵਾਜਾਈ ਪ੍ਰਭਾਵਿਤ

ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਨੇ 21 ਅਗਸਤ ਨੂੰ ਪੰਜਾਬ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਇਸਦਾ ਅਸਰ ਪੂਰੇ ਸੂਬੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦੇਖਣ ਨੂੰ ਮਿਲੇਗਾ।

Date Updated Last Updated : 21 August 2026, 10:22 AM IST
Share:

ਚੰਡੀਗੜ੍ਹ: ਪੰਜਾਬ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਨੇ ਸ਼ੁੱਕਰਵਾਰ, 21 ਅਗਸਤ ਨੂੰ ਪੰਜਾਬ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਇਸਦਾ ਅਸਰ ਅੱਜ ਪੂਰੇ ਸੂਬੇ ਵਿੱਚ ਸਵੇਰੇ 7 ਵਜੇ ਤੋਂ ਹੀ ਦੇਖਣ ਨੂੰ ਮਿਲਿਆ। ਪੰਜਾਬ ਵਿੱਚ ਬੰਦ ਦਾ ਅਸਰ ਦੁਪਹਿਰ 2 ਵਜੇ ਤੱਕ ਦੇਖਣ ਨੂੰ ਮਿਲੇਗਾ। ਇਸਦਾ ਪ੍ਰਭਾਵ ਅੱਜ ਸੂਬੇ ਵਿੱਚ ਬਾਜ਼ਾਰ, ਦੁਕਾਨਾਂ, ਨਿੱਜੀ ਸਕੂਲ ਅਤੇ ਕਾਲਜ ਅਤੇ ਜਨਤਕ ਆਵਾਜਾਈ 'ਤੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ।

ਬੰਦ ਦਾ ਅਸਰ ਕਿੱਥੇ-ਕਿੱਥੇ?

ਕੌਮੀ ਇਨਸਾਫ ਮੋਰਚਾ ਆਪਣੀਆਂ ਮੰਗਾਂ ਨੂੰ ਲੈ ਕੇ ਇੱਕਠੇ ਹੋ ਕੇ ਆਵਾਜ਼ ਉੱਠਾ ਰਹੇ ਹਨ। ਅੰਮ੍ਰਿਤਸਰ ਦੇ ਗੇਟ ਹਾਲ ਦੇ ਬਾਹਰ ਪ੍ਰਦਰਸ਼ਨਕਾਰੀ ਝੰਡੇ ਲੈ ਕੇ ਨਾਅਰੇ ਲਾਉਂਦੇ ਨਜ਼ਰ ਆਏ ਅਤੇ ਆਪਣੀ ਮੰਗਾਂ ਦੀ ਗੱਲ ਕਰਦੇ ਨਜ਼ਰ ਆਏ। ਦੂਜੇ ਪਾਸੇ ਇਸ ਕਾਰਨ ਕਈ ਰਸਤੇ ਵੀ ਬਲਾਕ ਕੀਤੇ ਗਏ ਹਨ। ਜਲੰਧਰ ਸ਼ਹਿਰ ਦਾ ਰਾਮਾਮੰਡੀ ਦਾ ਰਸਤਾ ਪੂਰੀ ਤਰ੍ਹਾਂ ਬਲਾਕ ਕੀਤਾ ਗਿਆ ਹੈ। ਆਵਾਜਾਈ ਠੱਪ ਹੋਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹੁੰਦੇ ਨਜ਼ਰ ਆਏ।

ਬੱਸਾਂ ਅਤੇ ਨਿੱਜੀ ਸਕੂਲ-ਕਾਲਜ ਬੰਦ


ਬੰਦ ਦੇ ਕਾਰਨ ਹੁਸ਼ਿਆਰਪੁਰ ਬੱਸ ਅੱਡੇ 'ਚ ਯਾਤਰੀ ਪ੍ਰੇਸ਼ਾਨ ਹੁੰਦੇ ਨਜ਼ਰ ਆਏ। ਇਸਦੇ ਮੱਦੇਨਜ਼ਰ ਤਰਨਤਾਰਨ ਬਸ ਸਟੈਂਡ ਨੂੰ ਵੀ ਬੰਦ ਕੀਤਾ ਗਿਆ ਹੈ। ਇਸਤੋਂ ਇਲਾਵਾ ਬਜ਼ਾਰਾਂ ਵਿੱਚ ਵੀ ਰੌਣਕ ਗਾਇਬ ਦਿਖੀ ਅਤੇ ਪ੍ਰਾਈਵੇਟ ਸਕੂਲ-ਕਾਲਜ ਵੀ ਬੰਦ ਹਨ।

 

ਇਸ ਬੰਦ ਵਿਚਾਲੇ ਅੰਮ੍ਰਿਤਸਰ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। 
 

ਬੰਦ ਦੌਰਾਨ ਕੀ-ਕੀ ਖੁੱਲ੍ਹਾ?

ਪੰਜਾਬ ਵਿੱਚ ਬੰਦ ਦੌਰਾਨ ਹਸਪਤਾਲ, ਐਂਬੂਲੈਂਸ, ਮੈਡੀਕਲ ਦੀਆਂ ਦੁਕਾਨਾ ਅਤੇ ਹੋਰ ਐਮਰਜੇਂਸੀ ਸੇਵਾਵਾਂ ਵਿੱਚ ਛੋਟ ਦਿੱਤੀ ਗਈ ਹੈ। ਮਰੀਜ਼ਾਂ, ਬਜ਼ੁਰਗਾਂ ਅਤੇ ਜ਼ਰੂਰੀ ਕੰਮਾਂ ਲਈ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਵੀ ਰਾਹਤ ਹੈ। 

ਕਿਉਂ ਦਿੱਤਾ ਗਿਆ ਪੰਜਾਬ ਵਿੱਚ ਬੰਦ ਦਾ ਸੱਦਾ?

ਦਰਅਸਲ, ਕੌਮੀ ਇਨਸਾਫ਼ ਮੋਰਚਾ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਮੋਹਾਲੀ-ਚੰਡੀਗੜ੍ਹ ਸਰਹੱਦ ਨੇੜੇ ਧਰਨਾ ਦੇ ਰਿਹਾ ਹੈ ਅਤੇ ਕੁੱਝ ਦਿਨ ਪਹਿਲਾਂ 15 ਅਗਸਤ ਨੂੰ ਆਗੂਆਂ ਨੇ ਆਪਣੀ ਮੰਗ ਨੂੰ ਲੇਰਾਜ ਭਵਨ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਣਾਅ ਵਧ ਗਿਆ ਸੀ। ਇਸ ਤਣਾਅ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ 21 ਅਗਸਤ ਨੂੰ ਪੰਜਾਬ ਵਿੱਚ ਬੰਦ ਦਾ ਸੱਦਾ ਦਿੱਤਾ।

ਕਿਹੜੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ?

ਪ੍ਰਦਰਸ਼ਨਕਾਰੀ ਜਿਨ੍ਹਾਂ ਕੈਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਉਨ੍ਹਾਂ ਵਿੱਚ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਦੇਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ  ਸ਼ਾਮਲ ਹਨ। ਸੰਗਠਨਾਂ ਦਾ ਦਾਅਵਾ ਹੈ ਕਿ ਇਨ੍ਹਾਂ ਵਿੱਚੋਂ ਕਈ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਕਈਆਂ ਦੀ ਸਿਹਤ ਠੀਕ ਨਹੀਂ, ਅਜਿਹੇ 'ਚ ਵੀ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। 
 

 

 

Tags :

Recent News