Courtesy: pinterest
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਉਤਾਰ-ਚੜਾਅ ਜਾਰੀ ਰਹਿੰਦਾ ਹੈ। ਅੱਜ, 21 ਅਗਸਤ, 2026 ਨੂੰ ਸਰਕਾਰੀ ਤੇਲ ਕੰਪਨੀਆਂ ਨੇ ਇਨ੍ਹਾਂ ਬਾਲਣਾਂ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਜੇਕਰ ਤੁਸੀ ਆਪਣੀ ਗੱਡੀ 'ਚ ਤੇਲ ਭਰਾਉਣ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਜਾਣ ਲਓ ਅੱਜ ਕਿਸ ਭਾਅ ਵਿਕ ਰਿਹਾ ਹੈ ਪੈਟਰੋਲ-ਡੀਜ਼ਲ...
ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਈਂਧਨ ਦੇ ਰੇਟ ਲਗਭਗ ਸਥਿਰ ਰਹੇ ਹਨ, ਜਦਕਿ ਕੁਝ ਹੋਰ ਥਾਵਾਂ 'ਤੇ ਮਾਮੂਲੀ ਫਰਕ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਾਤਾਰ ਪੰਜ ਕਾਰੋਬਾਰੀ ਸੈਸ਼ਨਾਂ ਦੀ ਤੇਜ਼ੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕੁਝ ਨਰਮੀ ਆਈ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕ੍ਰੂਡ 93 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ। ਇਸ ਹਫ਼ਤੇ ਕੱਚੇ ਤੇਲ ਦੀ ਕੀਮਤ ਵਿੱਚ 5 ਫੀਸਦੀ ਤੋਂ ਵੱਧ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ। ਅਮਰੀਕਾ ਵੱਲੋਂ ਈਰਾਨ ਖ਼ਿਲਾਫ਼ ਨਵੇਂ ਆਰਥਿਕ ਕਦਮ ਚੁੱਕਣ ਦੀਆਂ ਤਿਆਰੀਆਂ ਵਿਚਕਾਰ ਗਲੋਬਲ ਐਨਰਜੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧੀਆਂ ਹਨ। ਇਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਅੰਤਰਰਾਸ਼ਟਰੀ ਤੇਲ ਬਾਜ਼ਾਰ ਦੇ ਨਾਲ ਭਾਰਤ ਵਿੱਚ ਈਂਧਨ ਦੀਆਂ ਕੀਮਤਾਂ 'ਤੇ ਵੀ ਪੈ ਸਕਦਾ ਹੈ।
ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ₹102.12 ਪ੍ਰਤੀ ਲੀਟਰ ਵਿਕ ਰਿਹਾ। ਮੁੰਬਈ ਵਿੱਚ ਇਸਦੀ ਕੀਮਤ ₹111.18 ਪ੍ਰਤੀ ਲੀਟਰ ਹੈ। ਜਦੋਂ ਕਿ ਕੋਲਕਾਤਾ ਵਿੱਚ ₹113.51 ਅਤੇ ਚੇਨਈ ਵਿੱਚ ₹108.01 ਪ੍ਰਤੀ ਲੀਟਰ ਪੈਟਰੋਲ ਹੈ। ਉੱਥੇ ਹੀ ਹੈਦਰਾਬਾਦ ਵਿੱਚ ਇਸਦੀ ਕੀਮਤ ₹115.73 ਅਤੇ ਬੈਂਗਲੁਰੂ ਵਿੱਚ ਇਹ ₹110.8 ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਵੱਖ-ਵੱਖ ਸ਼ਹਿਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ
ਦੇਸ਼ ਵਿੱਚ ਕਿਵੇਂ ਤੈਅ ਹੁੰਦੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ?
ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਿਰਫ਼ ਅੰਤਰਰਾਸ਼ਟਰੀ ਕੱਚੇ ਤੇਲ ਦੇ ਰੇਟ 'ਤੇ ਨਿਰਭਰ ਨਹੀਂ ਕਰਦੀ। ਗਲੋਬਲ ਕ੍ਰੂਡ ਦੀ ਕੀਮਤ ਇੱਕ ਮਹੱਤਵਪੂਰਨ ਕਾਰਕ ਹੈ, ਪਰ ਇਸ ਤੋਂ ਇਲਾਵਾ ਕੇਂਦਰ ਅਤੇ ਰਾਜ ਦੇ ਟੈਕਸ, ਰਿਫਾਇਨਿੰਗ ਦੀ ਲਾਗਤ, ਮਾਲ ਢੁਆਈ ਅਤੇ ਕਈ ਹੋਰ ਖਰਚੇ ਵੀ ਇਸਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ।