menu-icon
Punjabi Story Line
  • Home
  • News
  • International
  • ਅਮਰੀਕਾ 'ਚ ਲਾਰੈਂਸ ਬਿਸ਼ਨੋਈ ਗੈਂਗ 'ਤੇ FBI ਦਾ ਸ਼ਿਕੰਜਾ, ਭਾਰਤੀ ਨਾਗਰਿਕ ਕਮਲ ਖਿਲਾਫ਼ ਜਾਰੀ ਕੀਤਾ ਲੁੱਕਆਉਟ ਨੋਟਿਸ

ਅਮਰੀਕਾ 'ਚ ਲਾਰੈਂਸ ਬਿਸ਼ਨੋਈ ਗੈਂਗ 'ਤੇ FBI ਦਾ ਸ਼ਿਕੰਜਾ, ਭਾਰਤੀ ਨਾਗਰਿਕ ਕਮਲ ਖਿਲਾਫ਼ ਜਾਰੀ ਕੀਤਾ ਲੁੱਕਆਉਟ ਨੋਟਿਸ

FBI ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਇਸ ਨਾਲ ਜੁੜੇ ਕਥਿਤ ਅਪਰਾਧਿਕ ਨੈੱਟਵਰਕ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ। ਜਾਂਚ ਏਜੰਸੀ ਨੇ ਭਾਰਤੀ ਨਾਗਰਿਕ ਕਮਲ ਨੂੰ ਵਾਂਟੇਡ ਘੋਸ਼ਿਤ ਕੀਤਾ ਹੈ ਅਤੇ ਉਸ ਖ਼ਿਲਾਫ਼ ਲੁੱਕਆਉਟ ਨੋਟਿਸ ਜਾਰੀ ਕੀਤਾ ਹੈ

Date Updated Last Updated : 21 August 2026, 09:09 AM IST
Share:

ਨਵੀਂ ਦਿੱਲੀ: ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਇਸ ਨਾਲ ਜੁੜੇ ਕਥਿਤ ਅਪਰਾਧਿਕ ਨੈੱਟਵਰਕ ਖ਼ਿਲਾਫ਼ ਜਾਂਚ ਏਜੰਸੀ FBI ਨੇ ਸ਼ਿਕੰਜਾ ਕੱਸਿਆ ਹੈ ਅਤੇ ਆਪਣੀ ਕਾਰਵਾਈ ਤੇਜ਼ ਕਰਦਿਆਂ ਭਾਰਤੀ ਨਾਗਰਿਕ ਕਮਲ ਨੂੰ ਵਾਂਟੇਡ ਘੋਸ਼ਿਤ ਕੀਤਾ ਹੈ। ਏਜੰਸੀ ਨੇ ਉਸ ਖ਼ਿਲਾਫ਼ ਲੁੱਕਆਉਟ ਨੋਟਿਸ ਜਾਰੀ ਕੀਤਾ ਹੈ ਅਤੇ ਲੋਕਾਂ ਤੋਂ ਉਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। FBI ਦਾ ਦੋਸ਼ ਹੈ ਕਿ ਕਮਲ ਅਜਿਹੇ ਕਥਿਤ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਹਿੱਸਾ ਰਿਹਾ ਹੈ, ਜੋ ਜਬਰਨ ਵਸੂਲੀ ਰਾਹੀਂ ਕਾਰੋਬਾਰ ਅਤੇ ਵਪਾਰਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।

FBI ਨੇ ਵੀਰਵਾਰ ਨੂੂੰ ਕਮਲ ਖਿਲਾਫ਼ ਲੁੱਕਆਉਟ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਆਰਗਨਾਈਜ਼ਡ ਕ੍ਰਾਈਮ ਗਰੁੱਪ ਨਾਲ ਜੁੜਿਆ ਹੋਇਆ ਹੈ। ਏਜੰਸੀ ਨੇ ਦੱਸਿਆ ਕਿ ਇਗ ਨੈੱਟਵਰਕ ਪੰਜਾਬ ਤੋਂ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਇਸ ਨਾਲ ਜੁੜੀਆਂ ਕਥਿਤ ਗਤੀਵਿਧੀਆਂ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਤੱਕ ਫੈਲੀਆਂ।

ਕੈਲੀਫੋਰਨੀਆ ਦੀ ਅਦਾਲਤ ਨੇ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ

FBI ਦੇ ਅਨੁਸਾਰ, ਕਮਲ ਖ਼ਿਲਾਫ਼ ਕੈਲੀਫੋਰਨੀਆ ਸਥਿਤ  ਸੈਂਟਰਲ ਡਿਸਟ੍ਰਿਕਟ ਕੋਰਟ ਨੇ 1 ਜੁਲਾਈ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਉਸ 'ਤੇ ਜਬਰਨ ਵਸੂਲੀ ਰਾਹੀਂ ਵਪਾਰਕ ਗਤੀਵਿਧੀਆਂ ਵਿੱਚ ਦਖ਼ਲ ਦੇਣ ਦੀ ਸਾਜ਼ਿਸ਼ ਦਾ ਦੋਸ਼ ਹੈ। ਅੰਗਰੇਜ਼ੀ ਵਿੱਚ ਇਸ ਦੋਸ਼ ਨੂੰ 'ਕੌਨਸਪਿਰੇਸੀ ਟੂ ਇੰਟਰਫੇਅਰ ਵਿਦ ਕਾਮਰਸ ਬਾਇ ਐਕਸਟੌਰਸ਼ਨ' ਕਿਹਾ ਜਾਂਦਾ ਹੈ। ਇਸ ਮਾਮਲੇ ਵਿੱਚ ਅਦਾਲਤੀ ਵਾਰੰਟ ਜਾਰੀ ਹੋਣ ਤੋਂ ਬਾਅਦ FBI ਕਮਲ ਦੀ ਭਾਲ ਕਰ ਰਹੀ ਹੈ। 

FBI ਨੇ ਲੋਕਾਂ ਤੋਂ ਕੀਤੀ ਅਪੀਲ

FBI ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕਮਲ ਦੀ ਪਛਾਣ, ਟਿਕਾਣੇ ਜਾਂ ਉਸ ਨਾਲ ਜੁੜੀ ਕਿਸੇ ਹੋਰ ਮਹੱਤਵਪੂਰਨ ਜਾਣਕਾਰੀ ਬਾਰੇ ਪਤਾ ਹੋਵੇ ਤਾਂ ਉਹ ਅਮਰੀਕੀ ਅਧਿਕਾਰੀਆਂ ਨੂੰ ਸੂਚਿਤ ਕਰੇ। ਏਜੰਸੀ ਨੇ ਜਾਣਕਾਰੀ ਦੇਣ ਲਈ ਸਥਾਨਕ FBI ਦਫ਼ਤਰ ਦੇ ਨਾਲ-ਨਾਲ ਅਮਰੀਕੀ ਦੂਤਾਵਾਸ ਜਾਂ ਵਣਜ ਦੂਤਾਵਾਸ ਨਾਲ ਸੰਪਰਕ ਕਰਨ ਦਾ ਵਿਕਲਪ ਵੀ ਦੱਸਿਆ ਹੈ।

 
ਬਿਸ਼ਨੋਈ ਗੈਂਗ ਖ਼ਿਲਾਫ਼ ਅਮਰੀਕਾ ਵਿੱਚ ਕਾਰਵਾਈ ਤੇਜ਼

ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਜਾਂਦੇ ਨੈੱਟਵਰਕ ਖ਼ਿਲਾਫ਼ ਪਿਛਲੇ ਕੁਝ ਸਮੇਂ ਤੋਂ ਜਾਂਚ ਅਤੇ ਕਾਨੂੰਨੀ ਕਾਰਵਾਈ ਤੇਜ਼ ਹੋਈ ਹੈ। ਅਮਰੀਕੀ ਏਜੰਸੀਆਂ ਸੰਗਠਿਤ ਅਪਰਾਧ, ਜਬਰਨ ਵਸੂਲੀ ਅਤੇ ਕਥਿਤ ਅਪਰਾਧਿਕ ਨੈੱਟਵਰਕ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। FBI ਦੀ ਕਾਰਵਾਈ ਸਿਰਫ਼ ਲਾਰੈਂਸ ਬਿਸ਼ਨੋਈ ਗੈਂਗ ਤੱਕ ਸੀਮਿਤ ਨਹੀਂ ਹੈ। ਏਜੰਸੀ ਨੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਦੱਸੇ ਜਾਂਦੇ ਕਈ ਕਥਿਤ ਆਪਰੇਟਿਵਜ਼ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ।


 

Recent News