menu-icon
Punjabi Story Line
  • Home
  • News
  • Punjab
  • ਪੰਜਾਬ 'ਚ ਅਗਲੇ 3-4 ਦਿਨਾਂ ਤੱਕ ਮੀਂਹ ਦੀ ਭਵਿੱਖਵਾਣੀ, ਜਾਣੋ ਅੱਜ ਕਿਵੇਂ ਰਹੇਗਾ ਮੌਸਮ?

ਪੰਜਾਬ 'ਚ ਅਗਲੇ 3-4 ਦਿਨਾਂ ਤੱਕ ਮੀਂਹ ਦੀ ਭਵਿੱਖਵਾਣੀ, ਜਾਣੋ ਅੱਜ ਕਿਵੇਂ ਰਹੇਗਾ ਮੌਸਮ?

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਅਗਲੇ ਆਉਣ ਵਾਲੇ 3-4 ਦਿਨਾਂ ਲਈ ਵੀ ਮੌਸਮ ਵਿਭਾਗ ਨੇ ਬਾਰਿਸ਼ ਦੀ ਭਵਿੱਖਵਾਣੀ ਕੀਤੀ ਹੈ। 

Date Updated Last Updated : 20 August 2026, 11:12 AM IST
Share:

ਅੰਮ੍ਰਿਤਸਰ: ਪੰਜਾਬ ਵਿੱਚ ਗਰਮੀ ਤੋਂ ਬੇਹਾਲ ਲੋਕਾਂ ਲਈ ਇਹ ਅਹਿਮ ਖਬਰ ਹੈ। ਮੌਸਮ ਵਿਭਾਗ ਨੇ ਹਾਲ ਹੀ 'ਚ ਸੂਬੇ ਵਿੱਚ ਅਗਲੇ ਚਾਰ ਦਿਨ ਤੱਕ ਲਗਾਤਾਰ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ, ਇਹ ਬਾਰਿਸ਼ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਹੋਵੇਗੀ। ਇਨ੍ਹਾਂ ਦਿਨਾਂ ਦੌਰਾਨ ਭਾਰੀ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਅੱਜ ਦੀ ਗੱਲ ਕਰਿਏ ਤਾਂ ਵੀਰਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। 

ਬੁੱਧਵਾਰ ਕਿਵੇਂ ਰਿਹਾ ਮੌਸਮ?

ਬੁੱਧਵਾਰ ਨੂੰ ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ 36.5 ਡਿਗਰੀ ਸੈਲਸੀਅਸ ਰਿਹਾ। ਰੋਪੜ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 8.0 ਮਿਲੀਮੀਟਰ ਅਤੇ ਭਾਖੜਾ ਡੈਮ ਖੇਤਰ ਵਿੱਚ 4.0 ਮੀਂਹ ਪਿਆ।  

ਕਈ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ

20 ਅਗਸਤ, ਵੀਰਵਾਰ ਨੂੰ ਸੂਬੇ ਦੇ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸਐਸ ਨਗਰ (ਮੋਹਾਲੀ) ਦੇ ਕਈ ਇਲਾਕਿਆਂ 'ਚ 50 ਤੋਂ 75 ਪ੍ਰਤੀਸ਼ਤ ਤੱਕ ਮੀਂਹ ਦੀ ਸੰਭਾਵਨਾ ਹੈ। ਜਦੋਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤੇਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁੱਝ ਇਲਾਕਿਆਂ ਵਿੱਚ 25-50% ਮੀਂਹ ਪੈ ਸਕਦਾ ਹੈ। ਫਿਰੋਜ਼ਪੁਰ, ਮੋਗਾ, ਫਰਦੀਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਆਉਣ ਵਾਲੇ ਦਿਨਾਂ ਦਾ ਮੌਸਮ

21 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸਐਸ ਨਗਰ (ਮੋਹਾਲੀ) ਦੇ ਕਈ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤੇਹਗੜ੍ਹ ਸਾਹਿਬ ਅਤੇ ਪਟਿਆਲਾ, ਫਿਰੋਜ਼ਪੁਰ, ਫਰਦੀਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਵੀ ਮੀਂਹ ਵਰ੍ਹ ਸਕਦਾ ਹੈ। 


22 ਅਤੇ 23 ਅਗਸਤ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸਐਸ ਨਗਰ (ਮੋਹਾਲੀ) ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਦੇ ਆਸਾਰ ਹਨ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤੇਹਗੜ੍ਹ ਸਾਹਿਬ ਅਤੇ ਪਟਿਆਲਾ, ਫਿਰੋਜ਼ਪੁਰ, ਫਰਦੀਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਵੀ ਹਲਕਤੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

   

Recent News