menu-icon
Punjabi Story Line
  • Home
  • News
  • International
  • ਨੁਸ਼ਕੀ ਵਿੱਚ ਪਾਕਿਸਤਾਨੀ ਫੌਜੀ ਕਾਫਲੇ 'ਤੇ ਹਮਲਾ, 7 ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ

ਨੁਸ਼ਕੀ ਵਿੱਚ ਪਾਕਿਸਤਾਨੀ ਫੌਜੀ ਕਾਫਲੇ 'ਤੇ ਹਮਲਾ, 7 ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ

ਪਾਕਿਸਤਾਨੀ ਫੌਜ ਦੇ ਕਾਫਲੇ 'ਤੇ ਭਿਆਨਕ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। BRAS ਨੇ ਦਾਅਵਾ ਕੀਤਾ ਹੈ ਕਿ ਉਸਦੇ ਲੜਾਕਿਆਂ ਨੇ 17 ਅਗਸਤ ਨੂੰ ਨੁਸ਼ਕੀ ਜ਼ਿਲ੍ਹੇ ਦੇ ਕਚਕਈ ਇਲਾਕੇ ਵਿੱਚ ਪਾਕਿਸਤਾਨੀ ਫੌਜ ਦੇ ਇੱਕ ਕਾਫਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ 7 ਪਾਕਿ ਫੌਜੀਆਂ ਨੂੰ ਢੇਰ ਕੀਤਾ ਗਿਆ।

Date Updated Last Updated : 20 August 2026, 09:27 AM IST
Share:

ਨਵੀਂ ਦਿੱਲੀ. ਬਲੂਚਿਸਤਾਨ ਵਿੱਚ ਪਾਕਿਸਤਾਨੀ ਫੌਜ ਅਤੇ ਬਲੂਚ ਹਥਿਆਰਬੰਦ ਸੰਗਠਨਾਂ ਵਿਚਾਲੇ ਟਕਰਾਅ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬਲੋਚ ਹਥਿਆਰਬੰਦ ਸੰਗਠਨ ਬਲੋਚ ਰਾਜੀ ਆਜੋਈ ਸੰਗਰ (BRAS) ਨੇ ਦਾਅਵਾ ਕੀਤਾ ਕਿ ਨੁਸ਼ਕੀ ਦੇ ਕਚਕਾਈ ਖੇਤਰ ਵਿੱਚ ਪਾਕਿਸਤਾਨੀ ਫੌਜ ਦੇ ਕਾਫਲੇ 'ਤੇ ਭਿਆਨਕ ਹਮਲਾ ਹੋਇਆ, ਜਿਸ ਵਿੱਚ ਸੱਤ ਪਾਕਿ ਫੌਜੀ ਮਾਰੇ ਗਏ ਅਤੇ ਅੱਠ ਤੋਂ ਵੱਧ ਜ਼ਖਮੀ ਹੋ ਗਏ। ਇਸ ਹਮਲੇ ਦੌਰਾਨ ਇੱਕ ਹੈਲੀਕਾਪਟਰ ਨੂੰ ਵੀ ਢੇਰ ਕਰਨ ਦਾ ਦਾਅਵਾ ਕੀਤਾ ਗਿਆ ਹੈ। 

ਹਮਲੇ 'ਚ 7 ਪਾਕਿਸਤਾਨੀ ਫੌਜੀ ਢੇਰ

BRAS ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ 17 ਅਗਸਤ ਨੂੰ ਨੁਸ਼ਕੀ ਦੇ ਕਚਕਈ 'ਚ ਲੇਵੀਜ ਸਟੇਸ਼ਨ ਦੇ ਨੇੜੇ ਪਾਕਿਸਤਾਨੀ ਫੌਜ ਦੇ ਕਾਫਲੇ 'ਤੇ ਹਮਲਾ ਹੋਇਆ, ਜਿਸ ਵਿੱਚ ਘਾਤਕ ਨੁਕਸਾਨ ਹੋਇਆ। ਇਸ ਹਮਲੇ ਵਿੱਚ 7 ਪਾਕਿਸਤਾਨੀ ਸੈਨਿਕ ਮਾਰੇ ਗਏ, ਜਦੋਂ ਕਿ 8 ਤੋਂ ਵੱਧ ਫੌਜੀ ਜਖ਼ਮੀ ਹੋਏ ਹਨ।  ਬ੍ਰਾਸ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਹਮਲੇ ਦੌਰਾਨ ਇੱਕ ਕਵਾਡਕਾਪਟਰ ਨੂੰ ਵੀ ਢੇਰ ਕੀਤਾ ਗਿਆ। 

ਹਥਿਆਰਬੰਦ ਮੁਹਿੰਮ ਜਾਰੀ ਰੱਖਣ ਦੀ ਕਹੀ ਗੱਲ

ਸੰਗਠਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਬਲੂਚਿਸਤਾਨ ਵਿੱਚ ਪਾਕਿਸਤਾਨੀ ਫੌਜ ਦੀ ਮੌਜੂਦਗੀ ਦੇ ਖ਼ਿਲਾਫ਼ ਆਪਣੀ ਹਥਿਆਰਬੰਦ ਮੁਹਿੰਮ ਜਾਰੀ ਰੱਖੇਗਾ। BRAS ਦਾ ਦਾਅਵਾ ਹੈ ਕਿ ਜਦੋਂ ਤੱਕ ਪਾਕਿਸਤਾਨੀ ਫੌਜ ਨੂੰ ਬਲੂਚਿਸਤਾਨ ਤੋਂ ਪੂਰੀ ਤਰ੍ਹਾਂ ਵਾਪਸ ਨਹੀਂ ਬੁਲਾਇਆ ਜਾਂਦਾ, ਉਦੋਂ ਤੱਕ ਉਸਦੇ ਹਮਲੇ ਜਾਰੀ ਰਹਿਣਗੇ।

ਬਲੂਚਿਸਤਾਨ ਵਿੱਚ ਲੰਬੇ ਸਮੇਂ ਤੋਂ ਵੱਖਵਾਦੀ ਸੰਗਠਨਾਂ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਟਕਰਾਅ ਚੱਲਦਾ ਆ ਰਿਹਾ ਹੈ। ਇਨ੍ਹਾਂ ਸੰਗਠਨਾਂ ਵੱਲੋਂ ਅਕਸਰ ਫੌਜੀ ਅਤੇ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ।

ਪਾਕਿਸਤਾਨੀ ਸਰਕਾਰ ਵੱਲੋ ਨਹੀਂ ਹੋਈ ਪੁੁਸ਼ਟੀ

ਜਿੱਥੇ ਬ੍ਰਾਸ ਨੇ ਇਸ ਹਮਲੇ ਦਾ ਦਾਅਵਾ ਕੀਤਾ ਹੈ, ਦੂਜੇ ਪਾਸੇ ਪਾਕਿਸਤਾਨੀ ਸਰਕਾਰ ਜਾਂ ਫੌਜ ਵਲੋਂ ਅਜੇ ਤੱਕ ਇਸ ਹਮਲੇ ਜਾਂ ਸੈਨਿਕਾਂ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਪਾਕਿ ਸਰਕਾਰ ਨੇ ਅਜੇ ਤੱਕ ਜਨਤਕ ਤੌਰ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਇਨ੍ਹਾਂ ਅੰਕੜਿਆਂ ਅਤੇ ਕਵਾਡਕਾਪਟਰ ਨੂੰ ਡੇਗਣ ਦੇ ਦਾਅਵੇ ਦੀ ਵੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
 

Recent News