menu-icon
Punjabi Story Line
  • Home
  • News
  • National
  • ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੇ ਵਕੀਲ ਵਿਜੈ ਅਗਰਵਾਲ ਲੰਡਨ ਤੋਂ ਗ੍ਰਿਫਤਾਰ, ਦੋ ਮਹਿਲਾਵਾਂ ਨਾਲ ਜਿਣਸੀ ਸੋਸ਼ਣ ਦਾ ਦੋਸ਼

ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੇ ਵਕੀਲ ਵਿਜੈ ਅਗਰਵਾਲ ਲੰਡਨ ਤੋਂ ਗ੍ਰਿਫਤਾਰ, ਦੋ ਮਹਿਲਾਵਾਂ ਨਾਲ ਜਿਣਸੀ ਸੋਸ਼ਣ ਦਾ ਦੋਸ਼

ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੇ ਵਕੀਲ ਵਿਜੈ ਅਗਰਵਾਲ ਨੂੰ ਪੁਲਿਸ ਨੇ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਦੋ ਔਰਤਾਂ ਨਾਲ ਚਾਰ ਵਾਰ ਜਿਨਸੀ ਸ਼ੋਸ਼ਣ ਦਾ ਦੋਸ਼ ਹੈ।

Date Updated Last Updated : 20 August 2026, 09:02 AM IST
Share:

ਨਵੀਂ ਦਿੱਲੀ. ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਅਪਰਾਧਿਕ ਵਕੀਲ ਵਿਜੈ ਅਗਰਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਲੰਡਨ ਵਿੱਚ ਹੋਈ ਹੈ। ਵਿਜੈ ਅਗਰਵਾਲ 'ਤੇ ਚਾਰ ਵਾਰ ਦੋ ਔਰਤਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਹੈ ਅਤੇ ਇਸ ਸਮੇਂ ਉਹ ਜੇਲ੍ਹ ਵਿੱਚ ਹੈ। ਉਸਦੇ ਨਾਲ ਉਨ੍ਹਾਂ ਦੀ ਨਿੱਜੀ ਸਹਾਇਕ ਮਨਪ੍ਰੀਤ ਕੌਰ ਵੀ ਜੇਲ੍ਹ ਵਿੱਚ ਕੈਦ ਹੈ। ਉਨ੍ਹਾਂ 'ਤੇ ਜਾਣ ਬੁੱਝ ਕੇ ਦੋ ਅਪਰਾਧਾਂ ਨੂੰ ਉਕਸਾਉਣ ਦਾ ਦੋਸ਼ ਹੈ।

ਹਿਰਾਸਤ ਤੋਂ ਬਾਅਦ ਮਜਿਸਟਰੇਟ ਕੋਰਟ 'ਚ ਕੀਤਾ ਗਿਆ ਪੇਸ਼

ਪੁਲਿਸ ਨੇ ਵਿਜੈ ਅਗਰਵਾਲ ਅਤੇ ਮਨਪ੍ਰੀਤ ਕੌਰ ਨੂੰ 11 ਅਗਸਤ ਨੂੰ ਮੇਫੇਅਰ ਦੀ 29 ਬਿਰਕ ਸਟਰੀਟ 'ਚ ਸਥਿਤ ਲਗਜਰੀ ਐਂਬੇਸਡੇਰਿਅਲ ਟਾਊਨ ਹਾਊਸ ਤੋਂ ਗ੍ਰਿਫਤਾਰ ਕੀਤਾ ਹੈ, ਜਿੱਥੇ ਉਹ ਰੁਕੇ ਹੋਏ ਸਨ। ਪੁਲਿਸ ਨੂੰ ਜਦੋਂ ਉਸ ਪਤੇ 'ਤੇ ਜਿਣਸੀ ਸੋਸ਼ਣ ਦੀ ਘਟਨਾਵਾਂ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਇਸ ਮਗਰੋਂ ਉਨ੍ਹਾਂ ਨੂੰ 13 ਅਗਸਤ ਨੂੰ ਵੇਸਟਮਿੰਸਟਰ ਮਜਿਸਟਰੇਟ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਖਿਲਾਫ ਦੋਸ਼ ਤੈਅ ਕੀਤੇ ਗਏ।

ਦੋ ਮਹਿਲਾਵਾਂ ਨਾਲ ਜਿਣਸੀ ਸੋਸ਼ਣ ਦਾ ਦੋਸ਼

ਭਾਰਤੀ ਮੂਲ ਦੇ ਵਿਜੈ ਅਗਰਵਾਲ 'ਤੇ ਦੋ ਮਹਿਲਾਵਾਂ ਨਾਲ ਚਾਰ ਵਾਰ ਜਿਣਸੀ ਸੋਸ਼ਣ ਦਾ ਦੋਸ਼ ਹੈ। ਇਹ ਸਭ ਕੁੱਝ 4 ਹਜ਼ਾਰ ਵਰਗ ਫੁੱਟ ਦੇ ਚਾਰ ਮੰਜਿਲਾ, 5 ਬੈਡਰੂਮ ਵਾਲੇ ਸਰਵਿਸ ਟਾਊਨ ਹਾਊਸ ਵਿੱਚ ਹੋਇਆ, ਜਿੱਥੇ ਉਸਨੂੰ ਰੋਜ਼ ਨੌਕਰਾਣੀ ਅਤੇ ਰੋਜ਼ਾਨਾ ਨਾਸ਼ਤੇ ਦੀ ਸੁਵਿਧਾ ਮਿਲਦੀ ਹੈ। ਇਸਦਾ ਇੱਕ ਰਾਤ ਦਾ ਕਿਰਾਇਆ 2.6 ਲੱਖ ਰੁਪਏ ਹੈ। ਵਿਜੈ ਅਗਰਵਾਲ ਨੇ 9 ਅਗਸਤ ਨੂੰ ਇੱਕ ਮਹਿਲਾ ਨਾਲ ਤਿੰਨ ਵਾਰ ਜਿਨਣੀ ਸੋਸ਼ਣ ਕੀਤਾ। ਉਸ 'ਤੇ ਦੋਸ਼ ਹੈ ਕਿ ਮਹਿਲਾ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਜ਼ਬਰਦਸਤੀ ਕੀਤੀ। ਇਸ ਤੋਂ ਇਲਾਵਾ, 26 ਮਈ ਨੂੰ ਵੀ ਉਨ੍ਹਾਂ ਖਿਲਾਫ਼ ਮਹਿਲਾ ਦੇ ਨਾਲ ਜਿਣਸੀ ਸੋਸ਼ਣ ਦਾ ਦੋਸ਼ ਲੱਗਿਆ।

ਦੂਜੇ ਪਾਸੇ ਵਿਜੈ ਦੀ ਨਿਜੀ ਸਹਾਇਕ ਮਨਪ੍ਰੀਤ ਕੌਰ 'ਤੇ ਦੋਸ਼ ਹੈ ਕਿ ਉਸਨੇ ਇਨ੍ਹਾਂ 26 ਮਈ ਅਤੇ 9 ਅਗਸਤ ਨੂੰ ਉਸੇ ਪ੍ਰਾਪਰਟੀ 'ਤੇ ਜਿਣਸੀ ਸੋਸ਼ਣ ਦੇ ਅਪਾਰਾਧਾਂ ਨੂੰ ਉਕਸਾਇਆ। ਉਸਨੇ ਨੌਕਰੀ ਦਾ ਝੂਠਾ ਪ੍ਰਚਾਰ ਕਰਕੇ ਦੋ ਮਹਿਲਾਵਾਂ ਨੂੰ ਵਿਜੈ ਅਗਰਵਾਲ ਨਾਲ ਮਿਲਵਾਇਆ ਅਤੇ ਉਸਨੂੰ ਉਸ ਪਤੇ ਤੇ ਬੁਲਾਇਆ ਸੀ।

10 ਸਿਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਹੁਣ ਇਸ ਮਾਮਲੇ ਨੂੰ ਅਗਲੀ ਸੁਣਵਾਈ ਲਈ ਸਾਉਥਵਾਰਕ ਕ੍ਰਾਉਨ ਕੋਰਟ ਭੇਜਿਆ ਗਿਆ ਹੈ, ਜਿਸਦੀ ਸੁਣਵਾਈ 10 ਸਿਤੰਬਰ ਨੂੰ ਹੋਵੇਗੀ। ਦੋਵਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ। ਜਦੋਂ ਕਿ ਗ੍ਰਿਫਤਾਰ ਕੀਤੇ ਗਏ ਦੋ ਹੋਰ ਲੋਕਾਂ ਨੂੰ ਅਗਲੀ ਜਾਂਚ ਪੂਰੀ ਹੋਣ ਤੱਕ ਜਮਾਨਤ ਦੇ ਦਿੱਤੀ ਗਈ ਹੈ। 

 
 

Tags :

Recent News