menu-icon
Punjabi Story Line
  • Home
  • News
  • National
  • ਭਾਰਤ ਨੇ ਲਿਆ ਬਦਲਾ! ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਸੁਰੱਖਿਆ ਘੇਰੇ 'ਤੇ ਚਲਾਇਆ ਬੁਲਡੋਜ਼ਰ

ਭਾਰਤ ਨੇ ਲਿਆ ਬਦਲਾ! ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਸੁਰੱਖਿਆ ਘੇਰੇ 'ਤੇ ਚਲਾਇਆ ਬੁਲਡੋਜ਼ਰ

ਭਾਰਤ ਨੇ ਪਾਕਿਸਤਾਨ ਖਿਲਾਫ ਕਾਰਵਾਈ ਕਰਦਿਆਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਣ ਵਾਲੀ ਬਾਹਰੀ ਸੁਰੱਖਿਆ ਹਟਾ ਦਿੱਤੀ ਹੈ। ਭਾਰਤੀ ਅਧਿਕਾਰੀਆਂ ਨੇ ਕਮੀਸ਼ਨ ਦੇ ਆਲੇ-ਦੁਆਲੇ ਲੱਗੇ ਸਾਰੇ ਬੈਰੀਕੇਡ ਅਤੇ ਟ੍ਰੈਫਿਕ ਬੋਲਾਰਡਾਂ ਨੂੰ ਹਟਾ ਦਿੱਤਾ ਹੈ।

Date Updated Last Updated : 20 August 2026, 10:41 AM IST
Share:

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਹਮੇਸਾ ਤਣਾਅਪੂਰਨ ਰਹੇ ਹਨ। ਪਾਕਿਸਤਾਨ ਹਮੇਸ਼ਾਂ ਆਪਣੀਆਂ ਨਾ-ਪਾਕਿ ਹਰਕਤਾਂ ਨਾਲ ਭਾਰਤ ਦੀਆਂ ਨਜ਼ਰਾਂ ਵਿੱਚ ਰਿੜਕਦਾ ਰਹਿੰਦਾ ਹੈ। ਹਾਲ ਹੀ 'ਚ ਭਾਰਤ ਨੇ ਪਾਕਿਸਤਾਨ ਤੋਂ ਆਪਣਾ ਬਦਲਾ ਪੂਰਾ ਕੀਤਾ ਹੈ। ਦੇਸ਼ ਨੇ ਦਿੱਲੀ 'ਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਣ ਵਾਲੀ ਬਾਹਰੀ ਸੁਰਖਿਆ ਵਾਪਸ ਲੈ ਲਈ ਹੈ ਅਤੇ ਕਮਿਸ਼ਨ ਦੇ ਬਾਹਰ ਲੱਗੇ ਟ੍ਰੈਫਿਕ ਬੋਲਾਰਡ ਅਤੇ ਬੈਰੀਕੇਡਸ ਨੂੰ ਬੁਲਡੋਜ਼ਰ ਨਾਲ ਹਟਵਾ ਦਿੱਤਾ ਹੈ। ਭਾਰਤ ਨੇ ਇਹ ਕਾਰਵਾਈ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਲਗਾਏ ਗਏ ਸੁਰੱਖਿਆ ਬੇਰੀਕੇਡ ਹਟਾਉਣ ਦੀ ਪੂਰੇ ਤਿੰਨ ਦਿਨਾਂ ਬਾਅਦ ਕੀਤੀ ਹੈ। 

ਪਾਕਿਸਤਾਨ ਖਿਲਾਫ਼ ਭਾਰਤ ਦੀ ਕਾਰਵਾਈ

ਭਾਰਤ ਨੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਖਿਲਾਫ਼ ਕਾਰਵਾਈ ਕਰਦਿਆਂ ਬਾਹਰੀ ਸੁਰੱਖਿਆ ਘੇਰੇ ਨੂੰ ਹਟਾ ਦਿੱਤਾ ਹੈ। ਪਰਿਸਰ ਦੀ ਸੁਰੱਖਿਆ ਲਈ ਸੜਕ 'ਤੇ ਲੱਗੇ ਟ੍ਰੈਫਿਕ ਬੈਰੀਕੇਡ ਅਤੇ ਕੰਕਰੀਟ ਦੇ ਬੋਲਾਰਡਸ ਨੂੰ ਹਟਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡਿਓਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਹਾਈ ਕਮੀਮਸ਼ ਦੇ ਬਾਹਰ ਸੁਰੱਖਿਆ ਨੂੰ ਹਟਾ ਕੇ ਰਸਤਾ ਖਾਲੀ ਕਰਵਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਅਧਿਕਾਰੀਆਂ ਨੇ ਉਨ੍ਹਾਂ ਬਾਹਰੀ ਪ੍ਰਬੰਧਾਂ ਦੇ ਕੁਝ ਹਿੱਸਿਆਂ ਨੂੰ ਵੀ ਹਟਾ ਦਿੱਤਾ ਹੈ ਜੋ ਪਹਿਲਾਂ ਪਾਕਿਸਤਾਨੀ ਮਿਸ਼ਨ ਦੇ ਆਲੇ-ਦੁਆਲੇ ਆਮ ਆਵਾਜਾਈ ਨੂੰ ਸੀਮਤ ਕਰਦੇ ਸਨ।

 

 

ਭਾਰਤ ਦਾ ਸਖ਼ਤ ਰੁਖ

ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ 'ਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਬਣਾਏ ਗਏ ਗੈਰ-ਕਾਨੂੰਨੀ ਢਾਂਚੇ ਅਤੇ ਆਵਾਜਾਈ ਨੂੰ ਸੀਮਤ ਕਰਨ ਲਈ ਲਗੇ ਬੈਰਿਅਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਵੀਜ਼ਾ ਸੈਕਸ਼ਨ ਦੇ ਨੇੜੇ ਲੱਗੇ ਲਾਈਨ-ਮੈਨੇਜਮੇਂਟ ਬੈਰਿਅਰ ਸਮੇਤ ਢਾਂਚਿਆਂ 'ਤੇ ਕਾਰਵਾਈ ਕੀਤੀ ਗਈ ਹੈ।

ਭਾਰਤ ਨੇ ਕਿਉਂ ਕੀਤੀ ਕਾਰਵਾਈ? 

ਦਰਅਸਲ, ਭਾਰਤ ਨੇ ਪਾਕਿਸਤਾਨ ਖਿਲਾਫ ਇਹ ਕਾਰਵਾਈ ਗਵਾਂਢੀ ਦੇਸ਼ ਦੀ ਕਾਰਵਾਈ ਤੋਂ ਬਾਅਦ ਕੀਤੀ ਹੈ। ਤਿੰਨ ਦਿਨ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਇਸਲਾਮਾਬਾਦ 'ਚ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਲੱਗੀ ਸੁਰੱਖਿਆ ਬੈਰੀਕੇਡਿੰਗ ਅਤੇ ਪਾਰਕਿੰਗ ਪੋਲ ਹਟਾ ਦਿੱਤੇ ਸਨ। ਇਸ ਲਈ ਪਾਕਿ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਹੁਣ ਭਾਰਤੀ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ ਹੈ। 

ਭਾਰਤ ਅਤੇ ਪਾਕਿ ਵਿਚਾਲੇ ਹਮੇਸ਼ਾ ਰਿਹਾ ਹੈ ਤਣਾਅ

ਇਹ ਗੱਲ ਕਿਸੇ ਤੋਂ ਛਿਪੀ ਨਹੀਂ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਹਮੇਸ਼ਾ ਖਰਾਬ ਰਹੇ ਹਨ। ਪਾਕਿਸਤਾਨ ਕਈ ਵਾਰ ਭਾਰਤ 'ਤੇ ਹਮਲੇ ਕਰ ਦੇਸ਼ ਦਾ ਪਾਰਾ ਵਧਾ ਚੁੱਕਾ ਹੈ, ਜਿਸਦਾ ਭਾਰਤ ਨੇ ਹਮੇਸ਼ਾ ਵੱਧ ਕੇ ਜਵਾਬ ਦਿੱਤਾ ਹੈ। ਪਿਛਲੇ ਸਾਲ, ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾ੍ਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵੱਧ ਗਿਆ ਸੀ। ਪਾਕਿਸਤਾਨ ਵੱਲੋਂ ਕੀਤੇ ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਭਾਰਤ ਨੇ ਵੀ ਪਾਕਿ ਖਿਲਾਫ ਕਾਰਵਾਈ ਕਰਦਿਆਂ ਆਪਰੇਸ਼ਨ ਸਿੰਦੂਰ ਚਲਾਇਆ ਸੀ ਅਤੇ ਦੁਸ਼ਮਣ ਦੇਸ਼ ਨੂੰ ਤਗੜਾ ਜਵਾਬ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਇਹ ਤਣਾਅ 10 ਮਈ ਨੂੰ ਸੀਜ਼ਫਾਇਰ ਤੋਂ ਬਾਅਦ ਖ਼ਤਮ ਹੋਇਆ ਸੀ।


 

Recent News