Courtesy: pinterest
ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹਰ ਵਾਰ ਸਾਬਿਤ ਕੀਤਾ ਹੈ ਕਿ ਉਹ ਦੇਸ਼ ਦੇ ਸਭ ਤੋਂ ਜ਼ਿਆਦਾ ਪਸੰਦੀਦਾ ਪ੍ਰਧਾਨਮੰਤਰੀਆਂ ਵਿੱਚੋਂ ਇੱਕ ਹਨ। ਕੇਂਦਰੀ ਕੈਬੀਨੇਟ ਨੇ ਬੁੱਧਵਾਰ ਨੂੰ ਸਾਰੇ ਕੇਂਦਰੀ ਮੰਤਰੀਆਂ ਦੀ ਸੋਸ਼ਲ ਮੀਡੀਆ ਪਰਫਾਰਮੇਂਸ ਦੀ ਇੱਕ ਰਿਪੋਰਟ ਪੇਸ਼ ਕੀਤੀ। ਇਹ ਡਾਟਾ ਪਿਛਲੇ ਸਾਢੇ ਤਿੰਨ ਮਹੀਨੇ ਯਾਨੀ 1 ਮਈ ਤੋਂ ਲੈਕੇ 15 ਅਗਸਤ 2026 ਤੱਕ ਦੀ ਸੋਸ਼ਲ ਮੀਡੀਆ ਗਤੀਵਿਧੀਆਂ ਦਾ ਹੈ। ਇਸ ਰਿਪੋਰਟ ਕਾਰਡ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲੇ ਸਥਾਨ 'ਤੇ ਹਨ।
ਕੇਂਦਰੀ ਕੈਬੀਨੇਟ ਵੱਲੋਂ ਪੇਸ਼ ਕੀਤੇ ਇਸ ਰਿਪੋਰਟ ਕਾਰਡ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲੇ ਸਥਾਨ ਯਾਨੀ ਰੈਕਿੰਗ 1 'ਤੇ ਹਨ। ਉਸ ਰਿਪੋਰਟ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਿਰਫ ਕੇਂਦਰੀ ਮੰਤਰੀਆਂ ਦੀ ਆਪਸ 'ਚ ਤੁਲਨਾ ਨਹੀਂ ਕੀਤੀ ਗਈ, ਬਲਕਿ ਵਿਰੋਧੀ ਧਿਰ ਦੇ ਕਈ ਵੱਡੇ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸੂਚੀ ਵਿੱਚ ਪੀਐਮ ਮੋਦੀ ਤੋਂ ਬਾਅਦ ਕੇਂਦਰੀ ਮੰਤਰੀ ਅਮਿਤ ਸ਼ਾਹ, ਉੱਤਰਪ੍ਰਦੇਸ਼ ਦੇ ਪ੍ਰਧਾਨਮੰਤਰੀ ਯੋਗੀ ਆਦਿਤਯਨਾਥ, ਐਕਟ੍ਰੇਸ ਕੰਗਨਾ ਰਨੌਤ ਅਤੇ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਵਿਰੋਧੀ ਧਿਰ ਤੋਂ ਰਾਹੁਲ ਗਾਂਧੀ, ਅਸਦੁਦੀਨ ਓਵੈਸੀ ਅਤੇ ਅਰਵਿੰਦ ਕੇਜਰੀਵਾਲ ਟਾਪ ਰੈਕਿੰਗ ਵਾਲੇ ਨੇਤਾਵਾਂ 'ਚ ਸ਼ਮਿਲ ਰਹੇ।
ਦੱਸ ਦੇਈਏ, ਮੰਤਰੀਆਂ ਦੇ ਸੋਸ਼ਲ ਮੀਡੀਆ ਪ੍ਰਦਰਸ਼ਨ ਦਾ ਮੁਲਾਂਕਣ ਤਿੰਨ ਪਲੇਟਫਾਰਮਾਂ -ਇੰਸਟਾਗ੍ਰਾਮ, ਐਕਸ (ਪਹਿਲਾਂ ਟਵਿੱਟਰ) ਅਤੇ ਫੇਸਬੁੱਕ 'ਤੇ ਉਨ੍ਹਾਂ ਦੀ ਰੋਜ਼ਾਨਾ ਗਤੀਵਿਧੀ ਦੇ ਆਧਾਰ 'ਤੇ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੀਆਂ ਔਸਤ ਰੋਜ਼ਾਨਾ ਪੋਸਟਾਂ, ਕੁੱਲ ਪ੍ਰਤਿਕਿਰਿਆ, ਪ੍ਰਤੀ ਪੋਸਟ ਵਿਊਜ਼, ਲਾਈਕਸ ਅਤੇ ਫਾਲੋਅਰ ਦੀ ਗਿਣਤੀ ਵਰਗੇ ਮਾਪਦੰਡਾਂ ਨੂੰ ਆਧਾਰ ਵਜੋਂ ਵਰਤਿਆ ਗਿਆ। ਮਤਲਬ ਰਿਪੋਰਟ ਇਸ ਆਧਾਰ 'ਤੇ ਤਿਆਰ ਕੀਤੀ ਗਈ ਹੈ ਕਿ ਕਿਸ ਨੇਤਾ ਨੇ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਜਨਤਕ ਸਮਰਥਨ ਅਤੇ ਪ੍ਰਤੀਕਿਰਿਆ ਪ੍ਰਾਪਤ ਕੀਤੀ।
ਇਸ ਰਿਪੋਰਟ ਮੁਤਾਬਕ, ਪ੍ਰਧਾਨਮੰਤਰੀ ਨਰਿੰਦਰ ਮੋਦੀ ਅਜਿਹੇ ਨੇਤਾ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਾਕੀ ਨੇਤਾਵਾਂ ਨਾਲੋਂ ਸਭ ਤੋਂ ਜ਼ਿਆਦਾ ਜਨਤਕ ਸਮਰਥਨ ਅਤੇ ਪ੍ਰਤੀਕਿਰਿਆ ਹਾਸਲ ਕੀਤੀ ਹੈ।
ਕੈਬੀਨੇਟ ਦੀ ਬੈਠਕ 'ਚ ਇਹ ਵੀ ਫੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਦੇ ਮੰਤਰੀ ਨੌਜਵਾਨਾਂ ਤੱਕ ਪਹੁੰਚ ਵਧਾਉਣ ਲਈ ਯੂਨੀਵਰਸਿਟੀਆਂ ਦਾ ਦੌਰਾ ਕਰਨਗੇ। ਇਸ ਯੋਜਨਾ ਦੇ ਮੁਤਾਬਕ, ਹਰ ਮੰਤਰੀ ਤੋਂ ਉਮੀਦ ਜਤਾਈ ਗਈ ਕਿ ਰੋਜ਼ ਇੱਕ ਮੰਤਰੀ ਯੂਨੀਵਰਸਿਟੀ ਜਾਵੇ ਅਤੇ ਵਿਦਿਆਰਥੀਆਂ ਨਾ ਸਿੱਖਿਆ ਪ੍ਰਬੰਧ ਅਤੇ ਪ੍ਰੀਖਿਆ ਪ੍ਰਣਾਲੀ ਵਰਗੇ ਮੁੱਦਿਆਂ 'ਤੇ ਗੱਲ ਕਰੇ।