menu-icon
Punjabi Story Line
  • Home
  • News
  • National
  • ਰੇਪ ਕੇਸ ਦੇ ਦੋਸ਼ੀ ਤਰੁਣ ਤੇਜਪਾਲ ਨੇ ਖੜਕਾਇਆ SC ਦਾ ਦਰਵਾਜ਼ਾ, ਬੰਬੇ ਹਾਈਕੋਰਟ ਦੇ ਫੈਸਲੇ ਨੂੰ ਦਿੱਤੀ ਚੁਣੌਤੀ

ਰੇਪ ਕੇਸ ਦੇ ਦੋਸ਼ੀ ਤਰੁਣ ਤੇਜਪਾਲ ਨੇ ਖੜਕਾਇਆ SC ਦਾ ਦਰਵਾਜ਼ਾ, ਬੰਬੇ ਹਾਈਕੋਰਟ ਦੇ ਫੈਸਲੇ ਨੂੰ ਦਿੱਤੀ ਚੁਣੌਤੀ

ਬਲਾਤਕਾਰ ਦੇ ਦੋਸ਼ੀ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੇ ਹਾਲ ਹੀ 'ਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਬੰਬੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।

Date Updated Last Updated : 20 August 2026, 01:51 PM IST
Share:

ਨਵੀਂ ਦਿੱਲੀ. ਬਲਾਤਕਾਰ ਦੇ ਦੋਸ਼ਾਂ 'ਚ ਸਜ਼ਾ ਕੱਟ ਰਹੇ ਹਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੇ ਹਾਲ ਹੀ 'ਚ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਅਤੇ ਰੇਪ ਕੇਸ 'ਚ ਦੋਸ਼ੀ ਠਹਿਰਾਏ ਜਾਣ ਦੇ ਮਾਮਲੇ 'ਚ ਬੰਬੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। 6 ਅਗਸਤ ਨੂੰ ਬੰਬੇ ਹਾਈਕੋਰਟ ਨੇ ਤਰੁਣ ਤੇਜਪਾਲ ਨੂੰ ਰੇਪ ਕੇਸ ਦਾ ਦੋਸ਼ੀ ਕਰਾਰ ਦਿੱਤ ਸੀ ਅਤੇ ਇਸ ਲਈ ਉਸਨੂੰ 10 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ।

6 ਅਗਸਤ ਨੂੰ ਬੰਬੇ ਹਾਈ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਦੀ ਸਜ਼ਾ 'ਤੇ ਫੈਸਲਾ ਸੁਣਾਇਆ ਸੀ।ਇਕ ਪਾਸੇ ਤਰੁਣ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਇਹ ਉਸਦਾ ਪਹਿਲਾ ਅਪਰਾਧ ਹੈ। ਇਸ ਲਈ ਉਸਨੂੰ ਘੱਟ ਸਜ਼ਾ ਦੇਣ ਦੀ ਮੰਗ ਕੀਤੀ ਸੀ ਅਤੇ ਸਰੇਂਡਰ ਕਰਨ ਲਈ 8 ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਦੂਜੇ ਪਾਸੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਸੀ। 

 
ਤਰੁਣ ਤੇਜਪਾਲ ਨੂੰ ਸੁਣਾਈ ਸੀ 10 ਸਾਲ ਦੀ ਸਜ਼ਾ

ਬੰਬੇ ਹਾਈ ਕੋਰਟ ਨੇ ਰੇਪ ਕੇਸ ਦੇ ਦੋਸ਼ੀ ਤਰੁਣ ਤੇਜਪਾਲ ਨੂੰ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਸੁਣਾਈ ਸੀ। ਭਾਰਤੀ ਦੰਡ ਸੰਹਿਤਾ ਦੀ ਧਾਰਾ 376(2)(f) ਦੇ ਤਹਿਤ, ਤੇਜਪਾਲ ਨੂੰ 10 ਸਾਲ ਦੀ ਸਖ਼ਤ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਧਾਰਾ 376(2)(k) ਦੇ ਤਹਿਤ ਵੀ 10 ਸਾਲ ਦੀ ਸਖ਼ਤ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਤੋਂ ਇਲਾਵਾ, ਧਾਰਾ 354 ਦੇ ਤਹਿਤ ਉਸਨੂੰ 1 ਸਾਲ ਦੀ ਕੈਦ ਅਤੇ 10 ਹਜ਼ਾਰ ਦਾ ਜੁਰਮਾਨਾ ਲਾਇਆ ਗਿਆ ਸੀ।


ਤਰੁਣ ਤੇਜਪਾਲ 'ਤੇ ਕੀ ਹਨ ਇਲਜ਼ਾਮ?

ਦਰਅਸਲ, ਸਾਲ 2013 ਵਿੱਚ ਗੋਆ ਵਿੱਚ ਤਰੁਣ ਤੇਜਪਾਲ ਦੀ ਇੱਕ ਸਹਿਕਰਮੀ ਨੇ ਇੱਕ ਸਮਾਗਮ ਦੌਰਾਨ ਉਸਤੇ ਹੋਟਲ ਦੀ ਲਿਫ਼ਟ ਵਿੱਚ ਉਸ ਨਾਲ ਜਬਰਦਸਤੀ ਅਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਹਾਲਾਂਕਿ, ਇਸ ਮਾਮਲੇ ਵਿੱਚ ਗੋਆ ਦੀ ਸੈਸ਼ਨ ਅਦਾਲਤ ਨੇ ਤਰੁਣ ਨੂੰ ਮਈ 2021 ਵਿੱਚ ਬਰੀ ਕਰ ਦਿੱਤਾ ਸੀ। ਪਰ, ਬੰਬੇ ਹਾਈ ਕੋਰਟ ਨੇ ਗੋਆ ਦੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਤਰੁਣ ਨੂੰ ਦੋਸ਼ੀ ਠਹਿਰਾਇਆ ਅਤੇ ਹੁਣ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾਈ।

ਦੂਜੇ ਪਾਸੇ, ਹੁਣ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਤਰੁਣ ਤੇਜਪਾਲ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
 

Recent News